newslineexpres

Home Information ਦੇਵੀ ਮਾਤਾ ਦੇ ਨਵਰਾਤਰੇ ਅੱਜ ਤੋਂ ਸ਼ੁਰੂ

ਦੇਵੀ ਮਾਤਾ ਦੇ ਨਵਰਾਤਰੇ ਅੱਜ ਤੋਂ ਸ਼ੁਰੂ

by Newslineexpres@1

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਦੀ ਹੁੰਦੀ ਹੈ ਭਾਰੀ ਭੀੜ; ਪਟਿਆਲਾ ਪ੍ਰਸ਼ਾਸ਼ਨ ਅਤੇ ਮੰਦਰ ਕਮੇਟੀ ਵਲੋਂ ਵਿਸ਼ੇਸ਼ ਪ੍ਰਬੰਧ

ਕੈਪੀਟਲ, ਮਾਲਵਾ ਅਤੇ ਫੂਲ ਸਿਨੇਮਾ ਵਿਖੇ ਕੀਤੀ ਪਾਰਕਿੰਗ ਦੀ ਵਿਵਸਥਾ

– ਅੱਜ ਤੇ 9 ਅਪ੍ਰੈਲ ਨੂੰ ਕਾਲੀ ਮਾਤਾ ਮੰਦਿਰ ਰੋਡ ਤੇ ਵਾਹਨਾਂ ਦੀ ਆਵਾਜਾਈ ਤੇ ਪਾਬੰਦੀ


ਪਟਿਆਲਾ, 1 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਹਿੰਦੂ ਧਰਮ ਅਤੇ ਸਮਾਜ ਵਿਚ  ਮਾਤਾ ਦੇ ਨਵਰਾਤਰਿਆਂ ਦੌਰਾਨ ਪੂਜਾ ਪਾਠ ਦਾ ਵਿਸ਼ੇਸ਼ ਮਹੱਤਵ ਹੈ।  ਇਹ ਨਵਰਾਤਰੇ ਅੱਜ ਤੋਂ ਸ਼ੁਰੂ ਹੋ ਗਏ ਹਨ ਜੋ ਕਿ 10 ਅਪ੍ਰੈਲ ਤੱਕ ਜਾਰੀ ਰਹਿਣਗੇ। ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਇਨ੍ਹਾਂ ਦਿਨਾਂ ਦੌਰਾਨ ਬਹੁਤ ਵੱਡਾ ਮੇਲਾ ਲਗਦਾ ਹੈ ਅਤੇ ਮੰਦਰ  ਵਿਚ ਮੱਥਾ ਟੇਕਣ ਆਉਣ ਵਾਲੇ ਭਗਤਾਂ ਦੀ ਆਸਥਾ ਕਾਰਨ ਬਹੁਤ ਭਾਰੀ ਭੀੜ ਹੁੰਦੀ ਹੈ। ਭੀੜ ਨੂੰ ਦੇਖਦੇ ਹੋਏ ਪਟਿਆਲਾ ਪ੍ਰਸ਼ਾਸ਼ਨ ਅਤੇ ਮੰਦਰ ਕਮੇਟੀ ਵਲੋਂ ਲੋਕਾਂ ਦੀ ਸੁਵਿਧਾ  ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਪਾਰਕਿੰਗ ਦਾ ਪ੍ਰਬੰਧ ਮੰਦਿਰ ਦੀ ਪਾਰਕਿੰਗ ਦੇ ਨਾਲ-ਨਾਲ ਫੂਲ ਸਿਨੇਮਾ, ਕੈਪੀਟਲ ਸਿਨੇਮਾ ਅਤੇ ਮਾਲਵਾ ਸਿਨੇਮਾ ਵਿੱਚ ਵੀ ਕੀਤਾ ਗਿਆ ਹੈ, ਜੋ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਭਗਤਾਂ ਨੂੰ ਧੁੱਪ ਤੋਂ ਬਚਾਉਣ ਲਈ ਮੰਦਿਰ ਦੇ ਬਾਹਰ ਟੈਂਟ ਵੀ ਲਗਾਏ ਗਏ ਹਨ। ਸ਼ਰਧਾਲੂਆਂ ਦੀ ਆਮਦ ਨੂੰ ਲੈਕੇ 2 ਅਪ੍ਰੈਲ ਦਿਨ ਸ਼ਨੀਵਾਰ ਅਤੇ ਇਸ ਤੋਂ ਅਗਲੇ ਸ਼ਨੀਵਾਰ 9 ਅਪ੍ਰੈਲ ਨੂੰ ਸ੍ਰੀ ਕਾਲੀ ਦੇਵੀ ਮੰਦਿਰ ਰੋਡ ‘ਤੇ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ।

Related Articles

Leave a Comment