newslineexpres

Home Travel ਮਾਤਾ ਵੈਸ਼ਣੋ ਦੇਵੀ ਦਾ ਦਰਬਾਰ ਵਿਦੇਸ਼ੀ ਫੁੱਲਾਂ ਨਾਲ ਸਜਿਆ, ਵੇਖੋ ਤਸਵੀਰਾਂ..

ਮਾਤਾ ਵੈਸ਼ਣੋ ਦੇਵੀ ਦਾ ਦਰਬਾਰ ਵਿਦੇਸ਼ੀ ਫੁੱਲਾਂ ਨਾਲ ਸਜਿਆ, ਵੇਖੋ ਤਸਵੀਰਾਂ..

by Newslineexpres@1

ਕਟੜਾ, 2 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ -ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਨੂੰ ਨਵਰਾਤਰੀ ਲਈ ਹਰ ਸਾਲ ਬਹੁਤ ਧੂਮਧਾਮ ਨਾਲ ਸਜਾਇਆ ਜਾਂਦਾ ਹੈ। ਇਸ ਸਾਲ ਵੀ ਪੂਰੀ ਇਮਾਰਤ ਦਾ ਕੰਪਲੈਕਸ ਵਿਦੇਸ਼ੀ ਫੁੱਲਾਂ ਦੀ ਮਹਿਕ ਨਾਲ ਮਹਿਕ ਰਿਹਾ ਹੈ।

ਰਾਤ ਦੇ ਸਮੇਂ ਬਿਜਲੀ ਦੀਆਂ ਰੰਗੀਨ ਬੱਤੀਆਂ ਵੱਖਰੀ ਹੀ ਰੰਗਤ ਫੈਲਾ ਰਹੀਆਂ ਹਨ। ਪਹਿਲੀ ਨਵਰਾਤਰੀ ‘ਤੇ ਦਰਬਾਰ ‘ਚ ਮੱਥਾ ਟੇਕਣ ਲਈ ਵੀਰਵਾਰ ਸ਼ਾਮ 7 ਵਜੇ ਤੱਕ 20 ਹਜ਼ਾਰ ਸ਼ਰਧਾਲੂ ਦਰਸ਼ਨੀ ਡਿਉਢੀ ਤੋਂ ਲੰਘੇ।
ਮਾਂ ਵੈਸ਼ਨੋ ਦੇਵੀ ਦੇ ਦਰਬਾਰ ਦੀ ਸਜਾਵਟ ਲਈ ਪਿਛਲੇ ਕਈ ਦਿਨਾਂ ਤੋਂ ਕਰੀਬ 200 ਕਾਰੀਗਰ ਲੱਗੇ ਹੋਏ ਹਨ। ਦਰਬਾਰ ਦੀ ਸਜਾਵਟ ਲਈ ਸ੍ਰੀਲੰਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨੇਪਾਲ, ਮਿਆਂਮਾਰ ਆਦਿ ਦੇਸ਼ਾਂ ਤੋਂ ਫਲ ਅਤੇ ਫੁੱਲ ਮੰਗਵਾਏ ਗਏ ਹਨ।

Related Articles

Leave a Comment