newslineexpres

Breaking News
🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ 🚩 ਨਕਾਬਪੋਸ਼ ਦੋ ਨੌਜਵਾਨਾਂ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ ‘ਚ ਚਲਾਈ ਗੋਲੀ ; 6 ਕਰੋੜ ਦੀ ਮੰਗੀ ਫਿਰੌਤੀ 🚩 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ 🚩 ED ਵਲੋਂ ਸਾਬਕਾ IAS ਦੇ ਘਰ ਛਾਪੇਮਾਰੀ, ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ
Home Bollywood ਕੇਂਦਰ ਸਰਕਾਰ ਦਾ ਵੱਡਾ ਐਕਸ਼ਨ : 22 ਯੂ-ਟਿਊਬ ਚੈਨਲ ਬਲਾਕ

ਕੇਂਦਰ ਸਰਕਾਰ ਨੇ 4 ਪਾਕਿਸਤਾਨੀ ਚੈਨਲਾਂ ਸਮੇਤ ਕੀਤੇ 22 ਯੂ-ਟਿਊਬ ਚੈਨਲ ਬਲਾਕ

ਨਵੀਂ ਦਿੱਲੀ – ਨਿਊਜ਼ਲਾਈਨ ਐਕਸਪ੍ਰੈਸ – ਮਨਿਸਟਰੀ ਆਫ ਇਨਫਰਮੇਸ਼ਨ ਐਂਡ ਬ੍ਰਾਡਕਾਸਟਿੰਗ ਨੇ IT Rules 2021 ਤਹਿਤ ਐਮਰਜੈਂਸੀ ਪਾਵਰ ਦਾ ਇਸੇਤਮਾਲ ਕਰਦੇ ਹੋਏ 22 YouTube ਚੈਨਲ, ਤਿੰਨ Twitter ਅਕਾਊਂਟ, ਇਕ Facebook ਅਕਾਊਂਟ ਤੇ ਇਕ ਨਿਊਜ਼ ਵੈੱਬਸਾਈਟ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਹੈ। ਬਲਾਕ ਕੀਤੇ ਗਏ YouTube ਚੈਨਲਾਂ ਕੋਲ ਕੁੱਲ 260 ਕਰੋੜ ਵਿਊਅਰਸ਼ਿਪ ਸੀ। ਇਨ੍ਹਾਂ ਅਕਾਊਂਟਸ ਤੇ ਚੈਨਲਾਂ ਦਾ ਇਸਤੇਮਾਲ ਸੰਵੇਦਨਸ਼ੀਲ ਤੇ ਭਾਰਤ ਦੀ ਸੁਰੱਖਿਆ, ਵਿਦੇਸ਼ ਨੀਤੀ ਤੇ ਪਬਲਿਕ ਆਰਡਰ ਨਾਲ ਜੁੜੇ ਮਾਮਲਿਆਂ ‘ਚ ਫੇਕ ਨਿਊਜ਼ ਤੇ ਸੋਸ਼ਲ ਮੀਡੀਆ ‘ਤੇ ਗ਼ਲਤ ਜਾਣਕਾਰੀ ਫੈਲਾਉਣ ਲਈ ਕੀਤਾ ਜਾ ਰਿਹਾ ਸੀ। ਲੇਟੈਸਟ ਬਲੌਗਿੰਗ ਆਰਡਰ ਤਹਿਤ 18 ਭਾਰਤੀ ਤੇ 4 ਪਾਕਿਸਤਾਨੀ YouTube ਚੈਨਲਾਂ ਨੂੰ ਬੈਨ ਕੀਤਾ ਗਿਆ ਹੈ।

ਏਆਰਪੀ ਨਿਊਜ਼, ਏਓਪੀ ਨਿਊਜ਼, ਐਲਡੀਸੀ ਨਿਊਜ਼, ਸਰਕਾਰੀਬਾਬੂ, ਐਸਐਸ ਜ਼ੋਨ ਹਿੰਦੀ, ਸਮਾਰਟ ਨਿਊਜ਼, ਨਿਊਜ਼23 ਹਿੰਦੀ, ਔਨਲਾਈਨ ਖਬਰ, ਡੀਪੀ ਨਿਊਜ਼, ਪੀਕੇਬੀ ਨਿਊਜ਼, ਕਿਸਾਨ ਟਕ, ਬੋਰਾਨਾ ਨਿਊਜ਼, ਸਰਕਾਰੀ ਨਿਊਜ਼ ਅੱਪਡੇਟ, ਭਾਰਤ ਮੌਸਮ, ਆਰਜੇ ਜ਼ੋਨ 6, ਪ੍ਰੀਖਿਆ ਰਿਪੋਰਟ, ਡਿਜੀ ਗੁਰੂਕੁਲ ਅਤੇ ਦਿਨਭਰ ਕੀ ਖਬਰੇ ਭਾਰਤੀ ਚੈਨਲ ਬਲੌਕ ਕੀਤੇ ਗਏ ਹਨ।

ਦੁਨੀਆ ਮੇਰੀਆਗੀ, ਗੁਲਾਮ ਨਬੀਮਦਨੀ, ਹਕੀਕਤ ਟੀਵੀ ਤੇ ਹਕੀਕਤ ਟੀਵੀ 2.0 ਚਾਰ ਪਾਕਿਸਤਾਨੀ ਯੂਟਿਊਬ ਨਿਊਜ਼ ਚੈਨਲ ਹਨ। ਦੁਨੀਆ ਮੇਰੀਆਗੀ ਦੀ ਵੈੱਬਸਾਈਟ, ਟਵਿੱਟਰ ਅਕਾਊਂਟ ਤੇ ਫੇਸਬੁੱਕ ਅਕਾਊਂਟ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ, ਜਦਕਿ ਗੁਲਾਮ ਨਬੀਮਦਨੀ ਤੇ ਹਕੀਕਤ ਟੀਵੀ ਦੇ ਟਵਿੱਟਰ ਅਕਾਊਂਟ ਨੂੰ ਬਲੌਕ ਕਰ ਦਿੱਤਾ ਗਿਆ ਹੈ।

 

Related Articles

Leave a Comment