newslineexpres

Breaking News
Home Latest News ???? ਪੰਜਾਬ ਤੋਂ ਦਿੱਲੀ ਏਅਰਪੋਰਟ ਲਈ 15 ਜੂਨ ਤੋਂ ਸਿੱਧੀਆਂ ਚੱਲਣਗੀਆਂ ਰੋਡਵੇਜ਼ ਤੇ ਪੀਆਰਟੀਸੀ ਦੀਆਂ 19 ਵੋਲਵੋ ਬੱਸਾਂ

???? ਪੰਜਾਬ ਤੋਂ ਦਿੱਲੀ ਏਅਰਪੋਰਟ ਲਈ 15 ਜੂਨ ਤੋਂ ਸਿੱਧੀਆਂ ਚੱਲਣਗੀਆਂ ਰੋਡਵੇਜ਼ ਤੇ ਪੀਆਰਟੀਸੀ ਦੀਆਂ 19 ਵੋਲਵੋ ਬੱਸਾਂ

by Newslineexpres@1

???? ਪੰਜਾਬ ਤੋਂ ਦਿੱਲੀ ਏਅਰਪੋਰਟ ਲਈ 15 ਜੂਨ ਤੋਂ ਸਿੱਧੀਆਂ ਚੱਲਣਗੀਆਂ ਰੋਡਵੇਜ਼ ਤੇ ਪੀਆਰਟੀਸੀ ਦੀਆਂ 19 ਵੋਲਵੋ ਬੱਸਾਂ

???? ਜਾਣੋ ਕਿੰਨਾ ਹੈ ਕਿਰਾਇਆ, ਕਿਥੋਂ, ਕਿੰਨੇ ਵਜੇ ਤੇ ਕਿੰਨੀਆਂ ਜਾਣਗੀਆਂ ਬੱਸਾਂ

ਪਟਿਆਲਾ/ਚੰਡੀਗੜ੍ਹ, 10 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਤੋਂ ਦਿੱਲੀ ਏਅਰਪੋਰਟ ਲਈ 15 ਜੂਨ ਤੋਂ ਵੋਲਵੋ ਬੱਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਜਲੰਧਰ ਵਿਖੇ ਉਸਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਰਨਗੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਦੇ ਨਾਲ ਹੋਣ ਦੀ ਖਬਰ ਹੈ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਨਵੀਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਾਹੀਂ ਸਿੱਧੀ ਯਾਤਰਾ ਕਰਨ ਲਈ ਰਾਹਤ ਦੇਣ ਜਾ ਰਹੀ ਹੈ। 15 ਜੂਨ ਤੋਂ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਰੋਜ਼ਾਨਾ 19 ਵੋਲਵੋ ਬੱਸਾਂ ਦਿੱਲੀ ਦੇ ਹਵਾਈ ਅੱਡੇ ਲਈ ਚੱਲਣਗੀਆਂ। ਇਸ ਤਹਿਤ ਜਲੰਧਰ ਤੋਂ ਰੋਜ਼ਾਨਾ ਛੇ ਬੱਸਾਂ, ਚੰਡੀਗੜ੍ਹ ਤੋਂ ਚਾਰ, ਅੰਮ੍ਰਿਤਸਰ ਤੋਂ ਤਿੰਨ, ਪਟਿਆਲਾ ਤੋਂ ਦੋ ਅਤੇ ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ ਤੇ ਕਪੂਰਥਲਾ ਤੋਂ ਇਕ-ਇਕ ਬੱਸ ਦਿੱਲੀ ਹਵਾਈ ਅੱਡੇ ਲਈ ਜਾਵੇਗੀ।
ਜਲੰਧਰ ਤੋਂ ਹਵਾਈ ਅੱਡੇ ਤੱਕ ਪ੍ਰਤੀ ਯਾਤਰੀ 1170 ਰੁਪਏ ਲਏ ਜਾਣਗੇ ਅਤੇ ਇਹ ਬੱਸਾਂ ਅੱਠ ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਜਾਣਗੀਆਂ, ਜਦਕਿ ਨਿੱਜੀ ਆਪਰੇਟਰਾਂ ਵੱਲੋਂ ਹਵਾਈ ਅੱਡੇ ਤੱਕ 2500 ਰੁਪਏ ਪ੍ਰਤੀ ਯਾਤਰੀ ਵਸੂਲੇ ਜਾਂਦੇ ਸਨ ਅਤੇ ਬੱਸਾਂ 10 ਤੋਂ 12 ਘੰਟਿਆਂ ਵਿੱਚ ਹਵਾਈ ਅੱਡੇ ਪਹੁੰਚ ਜਾਂਦੀਆਂ ਸਨ।

????ਮਾਨ ਅਤੇ ਕੇਜਰੀਵਾਲ ਕਰਨਗੇ ਏਅਰਪੋਰਟ ਲਈ ਵੋਲਵੋ ਰਵਾਨਾ

ਭਰੋਸੇਯੋਗ ਸੂਤਰਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜੂਨ ਨੂੰ ਬਾਅਦ ਦੁਪਹਿਰ 1:15 ਵਜੇ ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਤੋਂ ਦਿੱਲੀ ਏਅਰਪੋਰਟ ਲਈ ਪਹਿਲੀ ਵੋਲਵੋ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ।

???? ਕਿੱਥੇ ਤੋਂ ਕਿਸ ਸਮੇਂ ਚੱਲੇਗੀ ਬੱਸ

ਪਟਿਆਲਾ
ਦੁਪਹਿਰ 12:40 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 6:40 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ ਅਤੇ ਸ਼ਾਮ 4 ਵਜੇ ਰਵਾਨਾ ਹੋਣ ਵਾਲੀ ਬੱਸ ਰਾਤ 10 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ।

ਅੰਮ੍ਰਿਤਸਰ
ਪਹਿਲੀ ਬੱਸ ਸਵੇਰੇ 9 ਵਜੇ, ਦੂਜੀ ਬੱਸ 12 ਵਜੇ, ਤੀਜੀ ਬੱਸ 1.40 ਵਜੇ ਰਵਾਨਾ ਹੋਵੇਗੀ। ਸਵੇਰੇ 9 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 7.20 ਵਜੇ, ਦੁਪਹਿਰ 12 ਵਜੇ ਵਾਲੀ 9.50 ਵਜੇ ਅਤੇ ਦੁਪਹਿਰ 1.40 ਵਜੇ ਰਵਾਨਾ ਹੋਣ ਵਾਲੀ ਬੱਸ ਰਾਤ 12.30 ਵਜੇ ਦਿੱਲੀ ਪਹੁੰਚੇਗੀ।

ਪਠਾਨਕੋਟ
ਦੁਪਹਿਰ 1.40 ਵਜੇ ਰਵਾਨਾ ਹੋਈ ਬੱਸ ਰਾਤ 2.30 ਵਜੇ ਏਅਰਪੋਰਟ ਪਹੁੰਚੇਗੀ।

ਜਲੰਧਰ
ਸਵੇਰੇ 11 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 7.30 ਵਜੇ, ਦੁਪਹਿਰ 1.15 ਵਜੇ ਚੱਲਣ ਵਾਲੀ ਬੱਸ ਰਾਤ 9 ਵਜੇ, ਦੁਪਹਿਰ 3.30 ਵਜੇ ਰਵਾਨਾ ਹੋਣ ਵਾਲੀ ਬੱਸ 11.30 ਵਜੇ, ਪੀ.ਆਰ.ਟੀ.ਸੀ ਦੀ ਬੱਸ ਸਵੇਰੇ 7 ਵਜੇ ਰਵਾਨਾ ਹੋਣ ਵਾਲੀ ਤੜਕ ਸਵੇਰ 3.00 ਵਜੇ ਅਤੇ ਸ਼ਾਮ 8.30 ਵਜੇ ਰਵਾਨਾ ਹੋਣ ਵਾਲੀ ਸਵੇਰੇ 6.30 ਵਜੇ ਏਅਰਪੋਰਟ ਪਹੁੰਚੇਗੀ।

ਲੁਧਿਆਣਾ
ਸਵੇਰੇ 7.40 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 5 ਵਜੇ ਏਅਰਪੋਰਟ ਪਹੁੰਚੇਗੀ ਅਤੇ ਸਵੇਰੇ 9 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 6 ਵਜੇ ਏਅਰਪੋਰਟ ਪਹੁੰਚੇਗੀ।

ਚੰਡੀਗੜ੍ਹ
ਦੁਪਹਿਰ 1.40 ਵਜੇ ਰਵਾਨਾ ਹੋਣ ਵਾਲੀ ਬੱਸ ਰਾਤ 9.00 ਵਜੇ, ਸ਼ਾਮ 5.50 ਵਜੇ ਰਵਾਨਾ ਹੋਣ ਵਾਲੀ ਬੱਸ ਰਾਤ 12.20 ‘ਤੇ, ਸਵੇਰੇ 7.40 ਵਜੇ ਰਵਾਨਾ ਹੋਣ ਵਾਲੀ ਬੱਸ ਦੁਪਹਿਰ 2.15 ਵਜੇ ਅਤੇ ਸ਼ਾਮ 4.35 ਵਜੇ ਰਵਾਨਾ ਹੋਣ ਵਾਲੀ ਬੱਸ 10:45 ਉਤੇ ਏਅਰਪੋਰਟ ਪਹੁੰਚੇਗੀ।

ਹੁਸ਼ਿਆਰਪੁਰ
ਸਵੇਰੇ 6:40 ਵਜੇ ਰਵਾਨਾ ਹੋਣ ਵਾਲੀ ਵੋਲਵੋ ਸ਼ਾਮ 4:30 ਵਜੇ ਪਹੁੰਚੇਗੀ।

ਕਪੂਰਥਲਾ
ਸਵੇਰੇ 10:45 ਵਜੇ ਅਤੇ ਰਾਤ 10 ਵਜੇ ਪਹੁੰਚੇਗੀ।

????ਦਿੱਲੀ ਏਅਰਪੋਰਟ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ

ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 4 ਵਜੇ, ਸਵੇਰੇ 4.30 ਵਜੇ, ਸਵੇਰੇ 5 ਵਜੇ, ਸਵੇਰੇ 6 ਵਜੇ, ਸਵੇਰੇ 7.20 ਵਜੇ, ਸਵੇਰੇ 8 ਵਜੇ, ਦੁਪਹਿਰ 1.15 ਵਜੇ, ਬਾਅਦ ਦੁਪਹਿਰ 2:45 ਵਜੇ, ਸ਼ਾਮ 8:50 ਵਜੇ, ਰਾਤ 10 ਵਜੇ, ਰਾਤ 10:40 ਵਜੇ ਰਾਤ 11:10 ਵਜੇ, ਰਾਤ 11:40 ਵਜੇ, ਰਾਤ 1 ਵਜੇ, ਰਾਤ 1:15 ਵਜੇ, ਤੜਕਸਾਰ ਸਵੇਰ 2 ਵਜੇ, ਸਵੇਰ 2:40 ਵਜੇ ਵੋਲਵੋ ਬੱਸਾਂ ਉਪਵਬਧ ਹੋਣਗੀਆਂ।
Newsline Express

Related Articles

Leave a Comment