newslineexpres

Home kissan ???? ਸਰਕਾਰ ਮੁਆਵਜਾ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰੇ ਸਰਕਾਰ : ਐਡੋਕੇਟ ਪ੍ਰਭਜੀਤਪਾਲ ਸਿੰਘ 

???? ਸਰਕਾਰ ਮੁਆਵਜਾ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰੇ ਸਰਕਾਰ : ਐਡੋਕੇਟ ਪ੍ਰਭਜੀਤਪਾਲ ਸਿੰਘ 

by Newslineexpres@1

???? ਦਿੱਲੀ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਮੁਕਦਮਿਆਂ ਦੇ ਮੁਆਵਜੇ ਸਬੰਧੀ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ ਪੱਤਰ

???? ਸਰਕਾਰ ਮੁਆਵਜਾ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰੇ ਸਰਕਾਰ : ਐਡੋਕੇਟ ਪ੍ਰਭਜੀਤਪਾਲ ਸਿੰਘ 

  ਪਟਿਆਲਾ, 20 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕਿਸਾਨ ਅੰਦੋਲਨ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਧੀਨ ਦਿੱਲੀ ਸਰਕਾਰ ਦੀ ਸਹਿਮਤੀ ਨਾਲ ਕਿਸਾਨਾਂ ਵੱਲੋਂ 26 ਜਨਵਰੀ 2021 ਨੂੰ ਦਿੱਲੀ ਵਿਚ ਟਰੈਕਟਰ ਮਾਰਚ ਕਢਿਆ ਗਿਆ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਕਿਸਾਨਾਂ / ਨੌਜਵਾਨਾਂ / ਬੀਬਆਂ ਤੇ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ਸੀ। ਪਰ, ਕੇਂਦਰ ਸਰਕਾਰ ਨੇ ਇਕ ਸਾਜ਼ਿਸ਼ ਤਹਿਤ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕਿਸਾਨਾਂ /ਨੌਜਵਾਨਾਂ ‘ਤੇ ਝੂਠੇ ਮੁੱਕਦਮੇ ਦਰਜ਼ ਕਰਕੇ ਗਿਰਫ਼ਤਾਰੀਆਂ ਕੀਤੀਆਂ। ਦਿੱਲੀ ਪੁਲਿਸ ਅਤੇ ਦਿੱਲੀ ਜੇਲ੍ਹ ਦੇ ਅਧਿਕਾਰੀਆਂ ਤੇ ਕੁਝ ਗੁੰਡਿਆਂ ਵੱਲੋਂ ਕਿਸਾਨਾਂ /ਨੌਜਵਾਨਾਂ ‘ਤੇ ਵੱਡਾ ਤਸ਼ਦਦ ਕੀਤਾ ਗਿਆ ਅਤੇ ਨੌਜਵਾਨਾਂ ‘ਤੇ ਅਤਿਆਚਾਰ ਕੀਤਾ ਗਿਆ। ਉਸੇ ਤਹਿਤ ਐਡੋਵੋਕੇਟ ਪ੍ਰਭਜੀਤਪਾਲ ਸਿੰਘ ਅਤੇ ਉਨ੍ਹਾਂ ਦੇ ਨਾਲ ਅਵਤਾਰ ਸਿੰਘ ਜਨਰਲ ਸਕੱਤਰ  ਪਟਿਆਲਾ, ਕ੍ਰਾਂਤੀਕਾਰੀ ਯੂਨੀਅਨ ਪੰਜਾਬ, ਗੁਰਤੇਜ ਸਿੰਘ ਪ੍ਰਧਾਨ ਚਲੇਲਾਂ, ਕਰਮਜੀਤ ਸਿੰਘ ਬਾਸੀ ਜਰਨਲ ਸਕੱਤਰ ਪੰਜਾਬ (ਕਿਸਾਨ ਵਿੰਗ) (ਆਪ), ਚਰਨਜੀਤ ਸਿੰਘ ਸਾਹੀ ਜਨਰਲ ਸਕੱਤਰ (ਆਪ), ਦਲਜੀਤ ਸਿੰਘ ਛੀਨਾ ਮੀਤ ਪ੍ਰਧਾਨ (ਆਪ), ਰਾਜਵੰਤ ਸਿੰਘ ਸੰਧੂ (ਆਪ), ਗੁਰਿੰਦਰ ਸਿੰਘ (ਮੈਂਬਰ) ਨੇ ਏ.ਡੀ.ਸੀ. ਪਟਿਆਲਾ ਸ੍ਰ. ਗੁਰਪ੍ਰੀਤ ਸਿੰਘ ਥਿੰਦ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਹੈ ਕਿ ਪੰਜਾਬ ਸਰਕਾਰ ਨੇ ਪੂਰੀ ਘਟਨਾ ਨੂੰ ਵਾਚਦੇ ਹੋਏ 5 ਮਾਰਚ 2021 ਨੂੰ ਮਾਣਯੋਗ ਸਪੀਕਰ ਸਾਹਿਬ ਦੇ ਹੁਕਮਾਂ ਨਾਲ 30 ਮਾਰਚ 2021 ਰਾਹੀਂ ਕਿਸਾਨ ਅੰਦੋਲਨ ਦੌਰਾਨ ਵੱਖ ਵੱਖ ਥਾਵਾਂ ‘ਤੇ ਸਮਾਜਿਕ ਗਤੀਵਿਧੀਆਂ ਦੌਰਾਨ ਲੋਕਾਂ ਉਤੇ ਹੋਏ ਤਸ਼ਦਤ ਦੀਆਂ ਘਟਨਾਵਾਂ ਦੀ ਛਾਣਬੀਣ ਕਰਨ ਲਈ ਸਦਨ ਦੀ ਕਮੇਟੀ ਬਣਾਈ ਗਈ ਸੀ। ਉਸ ਕਮੇਟੀ ਨੇ ਪੜਤਾਲ ਕਰਕੇ, ਸਭ ਪੀੜਤ ਲੋਕਾਂ ਨੂੰ ਮਿਲ ਕੇ, ਜਾਂਚ ਕਰ ਕੇ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਸਿਫਾਰਿਸ਼ ਕੀਤੀ ਸੀ ਜਿਸ ਤਹਿਤ ਕਾਂਗਰਸ ਸਰਕਾਰ ਨੇ ਉਨ੍ਹਾਂ 83 ਵਿਅਕਤੀਆਂ, ਜਿਨ੍ਹਾਂ ਉੱਪਰ ਵੱਖ ਵੱਖ ਧਾਰਾਵਾਂ ਤਹਿਤ ਮੁੱਕਦਮੇ ਦਰਜ ਸਨ, ਨੂੰ ਪ੍ਰਤੀ ਵਿਅਕਤੀ ਦੋ ਦੋ ਲੱਖ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ।  ਲਿਹਾਜਾ ਜਲਦ ਤੋਂ ਜਲਦ ਇਸ ਪੱਤਰ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਆਪਣਾ ਵਾਅਦਾ ਪੂਰਾ ਕਰਦੇ ਹੋਏ ਪੀੜਿਤਾਂ ਨੂੰ ਤੁਰੰਤ ਪੈਸੇ ਜਾਰੀ ਕਰੇ। 

ਏ.ਡੀ.ਸੀ. ਪਟਿਆਲਾ ਸ੍ਰ. ਗੁਰਪ੍ਰੀਤ ਸਿੰਘ ਥਿੰਦ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੰਦੇ ਹੋਏ। *Newsline Express*

ਐਡੋਵੋਕੇਟ ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ ਭਾਵੇਂ ਕਿਸਾਨ ਅੰਦੋਲਨ ਖਤਮ ਹੋ ਚੁੱਕਾ ਹੈ ਪਰ ਪੂਰੇ ਭਾਰਤ ਦੇ ਵਕੀਲਾਂ ਵੱਲੋਂ ਅੰਦੋਲਨ ਨੂੰ ਹਰ ਪੱਖੋਂ ਸਮਰਥਨ ਦਿੱਤਾ ਗਿਆ ਸੀ ਅਤੇ ਅਜੇ ਉਨ੍ਹਾਂ ਦਾ ਕੰਮ ਖਤਮ ਨਹੀਂ ਹੋਇਆ। ਜਿਨ੍ਹਾਂ ਲੋਕਾ ਨੇ ਵੀ ਅੰਦੋਲਨ ਵਿਚ ਸ਼ਾਮਿਲ ਹੋ ਕੇ ਕਿਸਾਨੀ, ਪੰਜਾਬ, ਪੰਜਾਬੀਅਤ ਦੇ ਵਜੂਦ ਦੀ ਲੜਾਈ ਵਿਚ ਯੋਗਦਾਨ ਪਾਇਆ, ਉਨ੍ਹਾਂ ਲੋਕਾਂ ਨੂੰ ਇਕੱਲਾ ਮੁਆਵਜਾ ਹੀ ਨਹੀਂ ਬਲਕਿ ਜਦ ਤਕ ਸਭ ਮੁੱਕਦਮੇ ਖਤਮ ਨਹੀਂ ਹੁੰਦੇ ਤੇ ਸਭ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਕਿਸਾਨਾਂ ਅਤੇ ਕਿਸਾਨ ਅੰਦੋਲਨ ਨਾਲ ਖੜੇ ਰਹਿਣਗੇ ਅਤੇ ਆਪਣਾ ਬਣਦਾ ਫਰਜ਼ ਪੂਰਾ ਕਰਨਗੇ। *Newsline Express*

Related Articles

Leave a Comment