ਪਲਵਲ ‘ਚ ਇੰਟਨੈੱਟ ਸੇਵਾਵਾਂ ਅਸਥਾਈ ਰੂਪ ਨਾਲ ਬੰਦ
-ਨਵੀਂ ਸੈਨਾ ਭਰਤੀ ਨੀਤੀ ਦੇ ਕਾਰਨ ਸੰਭਾਵਿਤ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਲਿਆ ਫੈਸਲਾ
ਚੰਡੀਗੜ੍ਹ, 16 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਜਿਲ੍ਹਾ ਪਲਵਲ ਦੇ ਖੇਤਰੀ ਅਧਿਕਾਰ ਖੇਤਰ ਵਿਚ ਵਾਇਸ ਕਾਲ ਨੂੰ ਛੱਡ ਕੇ ਇੰਟਰਨੈਟ ਸੇਵਾਵਾਂ (2ਜੀ/4ਜੀ/ਸੀਡੀਐਮਏ/ਜੀਪੀਆਰਐਸ) ਸਾਰੇ ਐਸਐਮਐਸ ਸੇਵਾਵਾਂ, ਜਿਸ ਵਿਚ ਬਲਕ ਐਸਐਸਐਮ ਵੀ ਸ਼ਾਮਿਲ ਹੈ (ਬੈਂਕਿੰਗ ਅਤੇ ਮੋਬਾਇਲ ਰਿਚਾਰਜ ਨੁੰ ਛੱਡ ਕੇ) ਅਤੇ ਮੋਬਾਇਲ ਨੈਟਵਰਕ ‘ਤੇ ਦਿੱਤੀ ਜਾਣ ਵਾਲੀ ਸਾਰੇ ਡੋਂਗਲ ਸੇਵਾਵਾਂ ਆਦਿ ਨੂੰ 16 ਜੂਨ, 2022 (ਸ਼ਾਮ 4 ਵਜੇ ਤੋਂ) ਅਗਲੇ 24 ਘੰਟਿਆਂ ਦੇ ਲਈ ਅਸਥਾਈ ਰੂਪ ਨਾਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਇਹ ਆਦੇਸ਼ ਦੂਰਸੰਚਾਰ ਸੇਵਾਵਾਂ ਦਾ ਅਸਥਾਈ ਸਸਪੈਂਸ਼ਨ (ਪਲਲਿਕ ਐਮਰਜੈਂਸੀ ਜਾਂ ਪਬਲਿਕ ਸੇਫਟੀ) ਨਿਯਮ, 2017 ਦੇ ਨਿਯਮ (2) ਦੇ ਨਾਲ ਗਠਨ ਭਾਰਤੀ ਟੇਲੀਗ੍ਰਾਫ ਐਕਟ, 1885 ਦੀ ਧਾਰਾ 5 ਦੇ ਤਹਿਤ ਜਾਰੀ ਕੀਤਾ ਗਏ ਹਨ। ਨਵੀਂ ਸੈਨਾ ਭਰਤੀ ਨੀਤੀ ਦੇ ਕਾਰਨ ਸੰਭਾਵਿਤ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਜਿਲਾ ਪਲਵਲ ਵਿਚ ਪ੍ਰਦਰਸ਼ਕਾਰੀਆਂ, ਅੰਦੋਲਨਕਾਰੀਆਂ, ਉਪਦ੍ਰਵੀਆਂ ਅਤੇ ਅਸਮਾਜਿਕ ਤੱਤਾਂ ਵੱਲੋਂ ਖੇਤਰ ਵਿਚ ਤਨਾਅ ਜਾਂ ਜਨ ਤੇ ਸੰਪਤੀ ਲਈ ਖਤਰਾ ਅਤੇ ਪਬਲਿਕ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ।