newslineexpres

Home Information ਵ੍ਹਟਸਐਪ ਤੇ ਆਇਆ ਨਵਾਂ ਫੀਚਰ, ਹੁਣ ਪ੍ਰੋਫਾਈਲ ਫੋਟੋ ਤੇ ਲਾਸਟ ਸੀਨ ਦਿਖੇਗਾ ਤੁਹਾਡੀ ਮਰਜ਼ੀ ਨਾਲ

ਵ੍ਹਟਸਐਪ ਤੇ ਆਇਆ ਨਵਾਂ ਫੀਚਰ, ਹੁਣ ਪ੍ਰੋਫਾਈਲ ਫੋਟੋ ਤੇ ਲਾਸਟ ਸੀਨ ਦਿਖੇਗਾ ਤੁਹਾਡੀ ਮਰਜ਼ੀ ਨਾਲ

by Newslineexpres@1

ਨਵੀਂ ਦਿੱਲੀ, 19 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ (WhatsApp) ਆਪਣੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਧਿਆਨ ‘ਚ ਰੱਖਦੇ ਹੋਏ ਇਕ ਨਵਾਂ ਫੀਚਰ ਲਿਆਇਆ ਹੈ। ਕੰਪਨੀ ਨੇ ਆਪਣੇ ਪ੍ਰਾਈਵੇਸੀ ਕੰਟਰੋਲ ਸੈਟਿੰਗਜ਼ ਨੂੰ ਅਪਡੇਟ ਕੀਤਾ ਹੈ। ਇਸ ਤਹਿਤ ਹੁਣ ਯੂਜ਼ਰਜ਼ ਆਪਣੀ ਮਰਜ਼ੀ ਨਾਲ ਇਹ ਤੈਅ ਕਰ ਸਕਣਗੇ ਕਿ ਕਿਹੜਾ ਉਨ੍ਹਾਂ ਦੀ ਪ੍ਰੋਫਾਈਲ ਫੋਟੋ, ਅਬਾਊਟ ਤੇ ਲਾਸਟ ਸੀਨ ਚੈੱਕ ਕਰ ਸਕਦਾ ਹੈ। ਇਹ ਫੀਚਰ ਐਂਡਰਾਇਡ ਤੇ iOS ਦੋਵਾਂ ਹੀ ਯੂਜ਼ਰਜ਼ ਲਈ ਜਾਰੀ ਕੀਤਾ ਗਿਆ ਹੈ। ਪ੍ਰਾਈਵੇਸੀ ਸੈਟਿੰਗ ‘ਚ ਤੁਸੀਂ ਇਸ ਫੀਚਰ ਦਾ ਇਸਤੇਮਾਲ ਕਰਨ ਲਈ Everyone, My Contacts, My Contacts Except ਅਤੇ Nobody ਆਪਸ਼ਨ ਦਾ ਇਸਤੇਮਾਲ ਕਰ ਸਕਦੇ ਸੀ। ਇਸ ਵਿਚ ਚੌਥੀ ਆਪਸ਼ਨ My Contacts Except ਜੋੜਿਆ ਗਿਆ ਹੈ। ਯਾਨੀ ਹੁਣ ਯੂਜ਼ਰਜ਼ ਦੇ ਕੰਟਰੋਲ ‘ਚ ਹੋਵੇਗਾ ਕਿ ਕਿਹੜਾ ਉਨ੍ਹਾਂ ਦੀ ਪ੍ਰੋਫਾਈਲ ਫੋਟੋ, ਲਾਸਟ ਸੀਨ ਤੇ ਅਬਾਊਟ ਦੇਖ ਸਕਦਾ ਹੈ। ਐਂਡਰਾਇਡ ਯੂਜ਼ਰਜ਼ ਲਈ ਇੱਥੇ ਅਸੀਂ ਦੱਸਿਆ ਹੈ ਕਿ ਤੁਸੀਂ ਇਸਫੀਚਰ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਨ।

ਤੁਹਾਨੂੰ ਕੁਝ ਸਟੈੱਪਸ ਫਾਲੋ ਕਰਨੇ ਪੈਣਗੇ। Whatsapp ‘ਤੇ ਤੁਹਾਨੂੰ More options>Settings>Account>Privacy ‘ਤੇ ਜਾਣਾਪ ਵੇਗਾ। ਇੱਥੇ ਤੁਹਾਨੂੰ ਪ੍ਰੋਫਾਈਲ ਫੋਟੋ ਤੋਂ ਲੈ ਕੇ ਲਾਸਟ ਸੀਨ ਤਕ ਹਰੇਕ ਫੀਚਰ ਲਈ ਚਾਰੋਂ ਆਪਸ਼ਨ ਮਿਲ ਜਾਣਗੇ। ਜੇਕਰ ਤੁਸੀਂ iOS ਯੂਜ਼ਰ ਹੋ ਤਾਂ ਤੁਹਾਨੂੰ Settings>Account>Privacy ‘ਤੇ ਜਾਣਾ ਹੈ। ਇੱਥੋਂ ਤੁਸੀਂ ਆਪਣੀ ਮਰਜ਼ੀ ਨਾਲ ਤੈਅ ਕਰ ਸਕੋਗੇ ਕਿ ਕੌਣ ਤੁਹਾਡੀ ਪ੍ਰੋਫਾਈਲ ਫੋਟੋ ਦੇਖ ਸਕਦਾ ਹੈ।

Related Articles

Leave a Comment