newslineexpres

Home Chandigarh ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 12 ਜੁਲਾਈ ਨੂੰ ਡੀ.ਸੀ. ਦਫਤਰ ਦੇ ਘਿਰਾਓ ਦਾ ਐਲਾਨ

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 12 ਜੁਲਾਈ ਨੂੰ ਡੀ.ਸੀ. ਦਫਤਰ ਦੇ ਘਿਰਾਓ ਦਾ ਐਲਾਨ

by Newslineexpres@1

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 12 ਜੁਲਾਈ ਨੂੰ ਡੀ.ਸੀ. ਦਫਤਰ ਦੇ ਘਿਰਾਓ ਦਾ ਐਲਾਨ
-ਪਟਿਆਲਾ ਦੇ ਵੱਖ-ਵੱਖ ਪਿੰਡਾਂ ਦੇ ਮੈਂਬਰਾਂ ਨੇ ਮੀਟਿੰਗ ਕਰ ਕੀਤੀ ਘੋਸ਼ਣਾ

ਪਟਿਆਲਾ, 2 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੌੜਾ ਕਲਾਂ ਅਤੇ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਪਿਛਲੇ ਦਿਨੀਂ ਮਜਦੂਰਾਂ ਵਲੋਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਅਤੇ ਸਰਕਾਰ ਵਿੱਚ ਤਹਿ ਹੋਇਆ ਕਿ ਮਜਦੂਰਾਂ ਨੂੰ ਪੰਚਾਇਤੀ ਤੀਜਾ ਹਿੱਸਾ ਜਮੀਨ ਘੱਟ ਰੇਟ ‘ਤੇ ਅਤੇ ਪੱਕੇ ਤੌਰ ‘ਤੇ ਦਿੱਤੀ ਜਾਵੇਗੀ। ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਪਲਾਟ ਅਤੇ ਘਰ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇਗੀ। ਲਾਲ ਲਕੀਲ ਅੰਦਰ ਆਉਂਦੇ ਮਕਾਨ ਦਾ ਮਾਲਕੀ ਹੱਕ ਦਿੱਤਾ ਜਾਵੇਗਾ। ਮਨਰੇਗਾ ਦਾ ਕੰਮ ਸਹੀ ਢੰਗ ਨਾਲ ਚਲਾਇਆ ਜਾਵੇਗਾ। ਕੋ-ਅਪਰੇਟਿਵ ਸੁਸਾਇਟੀਆਂ ਵਿੱਚ ਮਜਦੂਰਾਂ ਨੂੰ ਹਿੱਸੇਦਾਰੀ ਮਿਲੇਗੀ। ਪੰਚਾਇਤੀ ਜਮੀਨ ਵਿੱਚੋਂ ਤੀਜਾ ਹਿੱਸਾ ਜਮੀਨ ਮਜਦੂਰਾਂ ਦਾ ਬਣਦਾ ਹੱਕ ਉਹਨਾਂ ਨੂੰ ਸਹੀ ਢੰਗ ਨਾਲ ਦਿੱਤਾ ਜਾਵੇਗਾ। ਪਰ ਸਰਕਾਰ ਦੇ ਕਹਿਣ ਤੇ ਵੀ ਪ੍ਰਸ਼ਾਸ਼ਨ ਵਲੋਂ ਮਜਦੂਰਾਂ ਦੀਆਂ ਮੰਗਾ ਸਬੰਧੀ ਮਜਦੂਰਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇੱਕ ਪਾਸੇ ਸਰਕਾਰ ਬਦਲਾਅ ਦਾ ਢੰਡੋਰਾ ਪਿੱਟ ਰਹੀ ਹੈ ਕਿ ਅਸੀਂ ਬਦਲਾਅ ਕਰਾਂਗੇ ਦੂਜੇ ਪਾਸੇ ਪ੍ਰਸ਼ਾਸ਼ਨ ਮਜਦੂਰਾਂ ਨੂੰ ਲਾਰੇ ਲਾ ਰਿਹਾ ਹੈ। ਜਿਸ ਪਿੰਡ ਵਿੱਚ ਡੰਮੀ ਬੋਲੀ ਹੋਈ ਹੈ ਉਸ ਨੂੰ ਰੱਦ ਨਹੀਂ ਕੀਤਾ ਜਾ ਰਿਹਾ, ਉਲਟਾ ਕਈ ਪਿੰਡਾਂ ਵਿੱਚ ਮਜਦੂਰ ਇੱਕਠੇ ਹੋ ਕੇ ਜਮੀਨ ਲੈ ਕੇ ਸਾਂਝੀ ਖੇਤੀ ਕਰਨਾ ਚਾਹੁੰਦੇ ਹਨ। ਉਹਨਾਂ ਪਿੰਡਾਂ ਵਿੱਚ ਬੋਲੀਆਂ ਰੱਦ ਕਰਕੇ ਪ੍ਰਸ਼ਾਸ਼ਨ ਪਿੰਡਾਂ ਵਿੱਚ ਮਹੋਲ ਖਰਾਬ ਹੋਣ ਦੀ ਉਡੀਕ ਕਰ ਰਿਹਾ ਹੈ। ਕਿਸੇ ਮਜਦੂਰ ਨਾਲ ਕੋਈ ਵੱਡਾ ਹਾਦਸਾ ਹੋਣ ਨੂੰ ਉਡੀਕ ਰਿਹਾ ਹੈ। ਜਿਸ ‘ਤੇ ਆਗੂਆਂ ਨੇ ਐਲਾਨ ਕੀਤਾ ਕਿ ਮਜਦੂਰਾਂ ਨਾਲ ਹੋ ਰਹੇ ਧੱਕੇ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੀ 12 ਜੁਲਾਈ ਨੂੰ ਡੀ.ਸੀ. ਦਫਤਰ ਪਟਿਆਲਾ ਅੱਗੇ ਸੈਂਕੜੇ ਮਜਦੂਰ ਇਕੱਠੇ ਹੋ ਕੇ ਦਫਤਰ ਦਾ ਘਿਰਾਓ ਕਰਨਗੇ। ਇਸ ਮੌਕੇ ਰਣਧੀਰ ਸਿੰਘ, ਬਲਵੀਰ ਸਿੰਘ, ਹਰਮਿੰਦਰ ਸਿੰਘ ਆਦਿ ਹਾਜਰ ਸਨ।

Related Articles

Leave a Comment