newslineexpres

Home Latest News ???? ਵੱਖ ਵੱਖ ਥਾਂਵਾਂ ਉੱਤੇ ਪਟਿਆਲਾ ਪੁਲਿਸ ਲਗਾ ਰਹੀ ਹੈ ਸੁਝਾਅ ਬਕਸੇ ; ਲੋਕ ਆਪਣੇ ਸੁਝਾਅ ਪੁਲਿਸ ਨੂੰ ਆਸਾਨੀ ਨਾਲ ਦੇ ਸਕਣਗੇ

???? ਵੱਖ ਵੱਖ ਥਾਂਵਾਂ ਉੱਤੇ ਪਟਿਆਲਾ ਪੁਲਿਸ ਲਗਾ ਰਹੀ ਹੈ ਸੁਝਾਅ ਬਕਸੇ ; ਲੋਕ ਆਪਣੇ ਸੁਝਾਅ ਪੁਲਿਸ ਨੂੰ ਆਸਾਨੀ ਨਾਲ ਦੇ ਸਕਣਗੇ

by Newslineexpres@1

???? ਵੱਖ ਵੱਖ ਥਾਂਵਾਂ ਉੱਤੇ ਪਟਿਆਲਾ ਪੁਲਿਸ ਲਗਾ ਰਹੀ ਹੈ ਸੁਝਾਅ ਬਕਸੇ

???? ਜਨਤਾ ਦੀ ਸੁਵਿਧਾ ਲਈ ਪਟਿਆਲਾ ਪੁਲਿਸ ਲੈ ਰਹੀ ਹੈ ਲੋਕਾਂ ਦੇ ਸੁਝਾਅ : ਡੀਐਸਪੀ ਚੰਦ ਸਿੰਘ

???? ਲੋਕ ਆਪਣੇ ਸੁਝਾਅ ਪੁਲਿਸ ਨੂੰ ਆਸਾਨੀ ਨਾਲ ਦੇ ਸਕਣਗੇ : ਇੰਸਪੈਕਟਰ ਝਿਰਮਲ ਸਿੰਘ

ਪਟਿਆਲਾ, 26 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਦੇ ਉਦੇਸ਼ ਨਾਲ ਪਟਿਆਲਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸੁਝਾਅ ਬਕਸੇ ਲਗਾਏ ਜਾ ਰਹੇ ਹਨ। ਇਸਦੀ ਸ਼ੁਰੂਆਤ ਬੀਤੇ ਦਿਨੀਂ ਐਸਐਸਪੀ ਪਟਿਆਲਾ ਸ੍ਰੀ ਦੀਪਕ ਪਾਰੀਕ ਨੇ ਕੀਤੀ ਸੀ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਦੇ ਇੰਚਾਰਜ ਇੰਸਪੈਕਟਰ ਝਿਰਮਲ ਸਿੰਘ ਨੇ ਨਿਊਜ਼ਲਾਈਨ ਐਕਸਪ੍ਰੈਸ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਥਾਪਰ ਕਾਲਜ ਦੇ ਬਾਹਰ ਇੱਕ ਕੋਨੋਪੀ ਲਗਾ ਕੇ ਇਸ ਲੜੀ ਨੂੰ ਅੱਗੇ ਵਧਾਇਆ ਗਿਆ। ਇਸ ਮੌਕੇ ਸ. ਚੰਦ ਸਿੰਘ ਡੀਐਸਪੀ ਪੀਬੀਆਈ (ਚਾਈਲਡ ਐਂਡ ਵੁਮੈਨ) ਨੇ ਸਥਾਨਕ ਥਾਪਰ ਯੂਨੀਵਰਸਿਟੀ ਦੇ ਬਾਹਰ ਸੁਝਾਅ ਬਾਕਸ ਲਗਾ ਕੇ ਮੁਲਾਜ਼ਮਾਂ ਨੂੰ ਸ਼ਿਕਾਇਤਾਂ ਤੇ ਸੁਝਾਅ ਵਾਲਾ ਰਜਿਸਟਰ ਸੋਂਪਿਆ ਅਤੇ ਉਨ੍ਹਾਂ ਨੂੰ ਜ਼ਰੂਰੀ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਪੁਲਿਸ ਕੋਲ ਆ ਕੇ ਸੁਝਾਅ ਦੇਣ ਤੋਂ ਝਿਜਕਦੇ ਹਨ, ਇਸ ਲਈ ਪੁਲਿਸ ਖੁਦ ਚਲ ਕੇ ਲੋਕਾਂ ਦੇ ਨੇੜੇ ਜਾ ਰਹੀ ਹੈ ਤਾਂਕਿ ਪੁਲਿਸ ਅਧਿਕਾਰੀਆਂ ਨੂੰ ਬਿਨਾ ਮਿਲੇ ਅਤੇ ਬਿਨਾ ਕੋਈ ਸਮਾਂ ਗਵਾਏ ਲੋਕ ਆਪਣੇ ਸੁਝਾਅ ਅਧਿਕਾਰੀਆਂ ਤੱਕ ਪਹੁੰਚਾ ਸਕਣ। ਇੰਸਪੈਕਟਰ ਝਿਰਮਲ ਸਿੰਘ ਨੇ ਅੱਗੇ ਕਿਹਾ ਕਿ ਪੁਲਿਸ ਵਿਭਾਗ ਦੇ ਇਸ ਉਪਰਾਲੇ ਨਾਲ ਜਿੱਥੇ ਇੱਕ ਪਾਸੇ ਲੋਕਾਂ ਲਈ ਆਪਣੇ ਸੁਝਾਅ ਦੇਣੇ ਆਸਾਨ ਹੋ ਜਾਣਗੇ, ਉਥੇ ਹੀ ਜਨਤਾ ਨੂੰ ਹੋਰ ਵਧੀਆ ਸੇਵਾਵਾਂ ਦੇਣ ਵਿਚ ਪੁਲਿਸ ਨੂੰ ਵੀ ਮਦਦ ਮਿਲੇਗੀ। ਉਨ੍ਹਾਂ ਨੇ ਅਧਿਕਾਰੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
Newsline Express

Related Articles

Leave a Comment