ਪਟਿਆਲਾ ਜ਼ਿਲ੍ਹੇ ਵਿੱਚ ਕੋਰੋਨਾ ਦੇ 23 ਪੋਜ਼ੀਟਿਵ ਕੇਸਾਂ ਦੀ ਪੁਸ਼ਟੀ
ਪਟਿਆਲਾ, 6 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹੇ ਵਿੱਚ ਪ੍ਰਾਪਤ 386 ਕੋਵਿਡ ਰਿਪੋਰਟਾਂ ਵਿਚੋਂ 23 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਨ੍ਹਾਂ ਵਿੱਚੋਂ 10 ਪਟਿਆਲਾ ਸ਼ਹਿਰ, 8 ਰਾਜਪੁਰਾ, 3 ਬਲਾਕ ਕਾਲੋਮਾਜਰਾ, 1 ਬਲਾਕ ਕੌਲੀ ਅਤੇ 1 ਬਲਾਕ ਦੁਧਨਸਾਧਾਂ ਨਾਲ ਸਬੰਧਿਤ ਹੈ। ਇਸ ਸਮੇਂ ਐਕਟਿਵ
ਕੇਸਾਂ ਦੀ ਗਿਣਤੀ 92 ਹੈ। ਰਾਜਪੁਰਾ ਸ਼ਹਿਰ ਦੇ ਐਸ.ਓ.ਐਸ ਚਿਲਡਰਨ ਹੋਮ ਵਿਖੇ ਬੀਤੇ ਦਿਨੀਂ 1 ਕੇਸ ਪੋਜ਼ੀਟਿਵ ਆਉਣ ਕਾਰਨ ਕੰਨਟੈਕਟ ਟ੍ਰੇਸਿੰਗ ਦੌਰਾਨ ਲਏ 30 ਸੈਂਪਲਾਂ ਵਿੱਚੋਂ 7 ਹੋਰ ਕੇਸ ਪੋਜ਼ੀਟਿਵ ਆਉਣ ਕਾਰਨ ਮਾਈਕਰੋਕੰਟੇਨਮੈਂਟ ਲਗਾਈ ਗਈ ਹੈ।