newslineexpres

Joe Rogan Podcasts You Must Listen
Home Latest News ਮਾਨ ਸਰਕਾਰ ਖਾਲਿਸਤਾਨ ਸਮਰਥਕਾਂ ‘ਤੇ ਆਪਣਾ ਸਟੈਂਡ ਸਪੱਸ਼ਟ ਕਰੇ: ਵਿਜੇ ਕਪੂਰ

ਮਾਨ ਸਰਕਾਰ ਖਾਲਿਸਤਾਨ ਸਮਰਥਕਾਂ ‘ਤੇ ਆਪਣਾ ਸਟੈਂਡ ਸਪੱਸ਼ਟ ਕਰੇ: ਵਿਜੇ ਕਪੂਰ

by Newslineexpres@1

???? ਮਾਨ ਸਰਕਾਰ ਖਾਲਿਸਤਾਨ ਸਮਰਥਕਾਂ ‘ਤੇ ਆਪਣਾ ਸਟੈਂਡ ਸਪੱਸ਼ਟ ਕਰੇ: ਵਿਜੇ ਕਪੂਰ

???? ਸਿਮਰਨਜੀਤ ਸਿੰਘ ਮਾਨ ਆਪਣੀਆਂ ਹਰਕਤਾਂ ਤੋਂ ਗੁਰੇਜ਼ ਕਰੇ

???? ਸਰਕਾਰ ਆਪਣਾ ਢਿੱਲਾ ਰਵੱਈਆ ਛੱਡ ਕੇ ਸਖਤ ਕਾਰਵਾਈ ਕਰੇ

ਪਟਿਆਲਾ, 12 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੀ ਇੱਕ ਭਰਵੀਂ ਮੀਟਿੰਗ ਪ੍ਰੀਸ਼ਦ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੀ.ਆਰ.ਟੀ.ਸੀ ਦੀ ਐਮ.ਡੀ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਪੀ.ਆਰ.ਟੀ.ਸੀ ਦੀਆਂ ਬੱਸਾਂ ‘ਤੇ ਅੱਤਵਾਦੀ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਜਗਤਾਰ ਸਿੰਘ ਹਵਾਰਾ ਦੇ ਪੋਸਟਰ ਲਗਾਉਣ ਤੋਂ ਰੋਕਣ ਵਾਲੇ ਆਪਣੇ ਹੁਕਮਾਂ ਨੂੰ ਵਾਪਸ ਲੈਣ ਦੀ ਸਖ਼ਤ ਨਿਖੇਧੀ ਕੀਤੀ। ਕਪੂਰ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਨੇ ਹਮੇਸ਼ਾ ਅੱਤਵਾਦੀਆਂ ਦੇ ਖਿਲਾਫ ਬੋਲਿਆ ਹੈ ਅਤੇ ਸਰਕਾਰ ਨੂੰ ਅੱਤਵਾਦੀਆਂ ਦੇ ਸਮਰਥਕਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਕਪੂਰ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਜਗਤਾਰ ਸਿੰਘ ਹਵਾਰਾ ਇੱਕ ਅੱਤਵਾਦੀ ਹੈ ਜਿਹੜਾ ਕਿ ਤਤਕਾਲੀ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਸਮੇਤ 16 ਹੋਰ ਬੇਕਸੂਰ ਲੋਕਾਂ ਦੇ ਕਤਲ ਲਈ ਜ਼ਿੰਮੇਵਾਰ ਸੀ, ਜਿਸ ਲਈ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਇਲਾਵਾ ਉਹ 2004 ਵਿੱਚ ਆਪਣੇ ਸਾਥੀਆਂ, ਜਿਨ੍ਹਾਂ ਵਿੱਚ ਕਤਲ ਦਾ ਇੱਕ ਦੋਸ਼ੀ ਵੀ ਸ਼ਾਮਿਲ ਸੀ, ਸਮੇਤ ਬੁਡੈਲ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ। ਪੰਜਾਬ ਨੂੰ ਅੱਤਵਾਦ ਦੀ ਅੱਗ ਵਿੱਚ ਝੋਕਣ ਵਾਲਾ ਜਰਨੈਲ ਸਿੰਘ ਭਿੰਡਰਾਵਾਲਾ ਖੁਦ ਅੱਤਵਾਦੀ ਸੀ। ਬੱਸਾਂ ‘ਤੇ ਅਜਿਹੇ ਭਗੌੜੇ ਅਤੇ ਖ਼ਤਰਨਾਕ ਅੱਤਵਾਦੀਆਂ ਦੇ ਪੋਸਟਰ ਲਗਾਉਣਾ ਆਪਣੇ ਆਪ ਵਿੱਚ ਇੱਕ ਸ਼ਰਮਨਾਕ ਘਟਨਾ ਹੈ ਅਤੇ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਅਜਿਹੇ ਅੱਤਵਾਦੀਆਂ ਦੇ ਸਮਰਥਕਾਂ ਦੇ ਦਬਾਅ ਹੇਠ ਆਪਣੇ ਹੁਕਮਾਂ ਨੂੰ ਵਾਪਿਸ ਲੈ ਕੇ ਅਜਿਹੀਆਂ ਘਟਨਾਵਾਂ ਨੂੰ ਹੱਲਾਸ਼ੇਰੀ ਅਤੇ ਅਜਿਹੇ ਵੱਖਵਾਦੀ ਅਤੇ ਫਿਰਕਾਪ੍ਰਸਤ ਸੋਚ ਵਾਲੇ ਲੋਕਾਂ ਦੇ ਹੌਸਲੇ ਬੁਲੰਦ ਕੀਤੇ ਜਾ ਰਹੇ ਹਨ।
ਕਪੂਰ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਵੱਲੋਂ ਇਨ੍ਹਾਂ ਦਹਿਸ਼ਤਗਰਦਾਂ ਦੀ ਹਮਾਇਤ ਵਿੱਚ ਬੈਠੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਐਮ ਡੀ ਪੂਨਮਦੀਪ ਨਾਲ ਮੀਟਿੰਗ ਕਰਵਾਉਣੀ ਅਤੇ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਇਨ੍ਹਾਂ ਵਿਅਕਤੀਆਂ ਦੇ ਦਬਾਅ ਹੇਠ ਆਪਣੇ ਹੁਕਮ ਵਾਪਸ ਲੈਣਾ ਸਰਕਾਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਪੀ.ਆਰ.ਟੀ.ਸੀ ਦੀਆਂ ਬੱਸਾਂ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹਨ, ਜਿਨ੍ਹਾਂ ‘ਤੇ ਅਜਿਹੇ ਅੱਤਵਾਦੀਆਂ ਦੇ ਪੋਸਟਰ ਸ਼ਰੇਆਮ ਲਗਾਏ ਜਾਣ ਅਤੇ ਸਰਕਾਰ ਸਿਰਫ਼ ਤਮਾਸ਼ਬੀਨ ਬਣ ਕੇ ਦੇਖਦੀ ਰਹੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਮਿਲ ਕੇ ਜੇਲ੍ਹ ਵਿੱਚ ਬੰਦ ਅੱਤਵਾਦੀਆਂ ਨੂੰ ਰਿਹਾਅ ਨਾ ਕਰਨ ਲਈ ਮੰਗ ਪੱਤਰ ਸੌਂਪ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ 1980 ਦੇ ਦਹਾਕੇ ਤੋਂ ਅੱਤਵਾਦ ਵਿਰੁੱਧ ਲੜ ਰਹੇ ਹਨ ਅਤੇ ਅੱਗੇ ਵੀ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਸਪੱਸ਼ਟ ਕਰਨ ਕਿ ਕੀ ਉਨ੍ਹਾਂ ਨੇ ਕਿਸੇ ਅੱਤਵਾਦੀ ਦੇ ਹੱਕ ਵਿੱਚ ਕੋਈ ਕਾਨੂੰਨੀ ਲੜਾਈ ਲੜੀ ਹੈ? ਮਾਨ ਨੇ ਹਮੇਸ਼ਾ ਆਪਣੇ ਸਵਾਰਥ ਲਈ ਆਮ ਲੋਕਾਂ ਨੂੰ ਭੜਕਾਉਣ ਅਤੇ ਗਲਤ ਰਸਤੇ ਪਾਉਣ ਵਾਲੇ ਭਾਸ਼ਣ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ। ਉਸਨੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਵੀ ਅੱਤਵਾਦੀ ਦਾ ਦਰਜਾ ਦਿੱਤਾ ਸੀ ਕਿਉਂਕਿ ਉਸਨੇ ਇੱਕ ਅੰਗਰੇਜ਼ ਪੁਲਿਸ ਵਾਲੇ ਨੂੰ ਗੋਲੀ ਮਾਰ ਦਿੱਤੀ ਸੀ। ਪਰ ਜਿਹੜੇ ਅੱਤਵਾਦੀ ਲੱਖਾਂ ਬੇਗੁਨਾਹ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਉਹ ਕੌਮ ਦੇ ਹੀਰੇ ਦੱਸ ਰਿਹਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਮਾਨ ਨੂੰ ਸਿੱਖ ਕੌਮ ਜਾਂ ਪੰਜਾਬ ਦੇ ਲੋਕਾਂ ਅਤੇ ਅਮਨ-ਸ਼ਾਂਤੀ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਉਸ ਦਾ ਮਕਸਦ ਸਿਰਫ਼ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰਨਾ ਹੈ।
ਕਪੂਰ ਨੇ ਕਿਹਾ ਕਿ ਪਿਛਲੇ ਸਮੇਂ ‘ਚ ਲਗਾਤਾਰ ਹੋ ਰਹੀਆਂ ਖਾਲਿਸਤਾਨ ਪੱਖੀ ਗਤੀਵਿਧੀਆਂ ਪੰਜਾਬ ਦੀ ਅਮਨ-ਸ਼ਾਂਤੀ ਲਈ ਖਤਰੇ ਦਾ ਸੰਕੇਤ ਦਿੰਦੀਆਂ ਹਨ ਅਤੇ ਸਰਕਾਰ ਨੂੰ ਆਪਣਾ ਗੈਰ-ਜਿੰਮੇਦਾਰ ਰਵੱਈਆ ਛੱਡ ਕੇ ਅਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨਾ ਹੋ ਸਕਣ। ਮੀਟਿੰਗ ਵਿੱਚ ਹਾਜ਼ਰ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਣ ਲਿਆ ਕਿ ਉਹ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਅਤੇ ਹਿੰਦੂ ਹਿੱਤਾਂ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਿਣਗੇ ਅਤੇ ਅੱਤਵਾਦ ਵਿਰੁੱਧ ਹਰ ਲੜਾਈ ਲੜਨਗੇ।
ਮੀਟਿੰਗ ਵਿੱਚ ਦਰਵੇਸ਼ ਗੋਇਲ ਸਕੱਤਰ ਪੰਜਾਬ, ਆਨੰਦ ਪ੍ਰਕਾਸ਼ ਗੁਪਤਾ ਜਨਰਲ ਸਕੱਤਰ ਪਟਿਆਲਾ, ਬਲਜੀਤ ਸਿੰਘ ਮੀਤ ਪ੍ਰਧਾਨ ਪਟਿਆਲਾ, ਦੀਪਕ ਗੋਲੂ ਮੀਤ ਪ੍ਰਧਾਨ ਪਟਿਆਲਾ, ਯੂਥ ਆਗੂ ਅਸ਼ੀਸ਼ ਕਪੂਰ, ਹਿੰਦੂ ਆਗੂ ਲਕਸ਼ਮਣ ਦਾਸ, ਸੰਜੀਵ ਕੁਮਾਰ, ਅਭੈ ਅਰੋੜਾ, ਸਾਹਿਲ ਖੰਨਾ, ਨਮਨ ਮਲਹੋਤਰਾ, ਡਾ. ਭੁਪਿੰਦਰ ਸਿੰਘ, ਹਿਤੇਸ਼ ਉਪਾਂਧੀ, ਉਦੈ ਰਾਜ ਆਦਿ ਹਾਜ਼ਰ ਸਨ।

Related Articles

Leave a Comment