newslineexpres

Joe Rogan Podcasts You Must Listen
Home ਮੁੱਖ ਪੰਨਾ ਮਨਾਲੀ ਵਿੱਚ ਭਜੋਗੀ ਨਾਲੇ ਵਿੱਚ ਹੜ੍ਹ, ਸੈਲਾਨੀਆਂ ਨੂੰ ਯਾਤਰਾ ਟਾਲਣ ਦੀ ਅਪੀਲ

ਮਨਾਲੀ ਵਿੱਚ ਭਜੋਗੀ ਨਾਲੇ ਵਿੱਚ ਹੜ੍ਹ, ਸੈਲਾਨੀਆਂ ਨੂੰ ਯਾਤਰਾ ਟਾਲਣ ਦੀ ਅਪੀਲ

by Newslineexpres@1

ਮਨਾਲੀ ਵੋਲਵੋ ਬੱਸ ਸਟੈਂਡ ਅਤੇ ਘਰਾਂ ਵਿਚ ਆਇਆ ਹੜ੍ਹ ਦਾ ਪਾਣੀ
ਮਨਾਲੀ, 12 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕਈ ਦਿਨਾਂ ਤੋਂ ਪਹਾੜਾਂ ‘ਤੇ ਰੁਕ-ਰੁਕ ਕੇ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ, ਜਿਸ ਕਰਕੇ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨ ਮਨਾਲੀ ‘ਚ ਭਾਰੀ ਮੀਂਹ ਕਾਰਨ ਤਬਾਹੀ ਹੋਈ ਹੈ। ਮੀਂਹ ਕਰਕੇ ਮਨਾਲੀ ਵਿੱਚ ਭਜੋਗੀ ਨਾਲੇ ਵਿੱਚ ਹੜ੍ਹ ਆ ਗਿਆ ਹੈ। ਹੜ੍ਹ ਦਾ ਪਾਣੀ ਨੇੜਲੇ ਘਰਾਂ ਅਤੇ ਵੋਲਵੋ ਬੱਸ ਸਟੈਂਡ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਨਾਲਾ ਹਾਈਵੇਅ ਉਪਰੋਂ ਵਹਿਣ ਲੱਗਾ ਅਤੇ ਸਾਰਾ ਪਾਣੀ ਸੜਕ ’ਤੇ ਆ ਗਿਆ। ਹੜ੍ਹ ਤੋਂ ਬਾਅਦ ਮਨਾਲੀ ਵੋਲਵੋ ਬੱਸ ਸਟੈਂਡ ਦੀ ਹਾਲਤ ਖਰਾਬ ਹੋ ਗਈ ਹੈ। ਪੂਰਾ ਬੱਸ ਅੱਡਾ ਨਾਲੇ ਵਿੱਚ ਤਬਦੀਲ ਹੋ ਗਿਆ ਹੈ। ਪਾਣੀ ਸਿਰਫ਼ ਵੋਲਵੋ ਬੱਸਾਂ ਵਿੱਚ ਹੀ ਨਹੀਂ ਸਗੋਂ ਹਿਮਾਚਲ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ ਵੀ ਭਰਿਆ ਹੋਇਆ ਹੈ। ਨਾਲ ਹੀ ਸਾਰਾ ਮਲਬਾ ਚੰਡੀਗੜ੍ਹ ਮਨਾਲੀ ਹਾਈਵੇ ‘ਤੇ ਆ ਗਿਆ ਹੈ। ਮਨਾਲੀ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਨਾਲਿਆਂ ਦੇ ਨੇੜੇ ਨਾ ਜਾਣ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਲਾਹੌਲ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਸੈਲਾਨੀਆਂ ਨੂੰ ਖ਼ਰਾਬ ਮੌਸਮ ਵਿੱਚ ਬੇਲੋੜੀ ਯਾਤਰਾ ਤੋਂ ਬਚਣ, ਐਮਰਜੈਂਸੀ ਦੀ ਸਥਿਤੀ ਵਿੱਚ ਹੀ ਯਾਤਰਾ ਕਰਨ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਲਾਹੌਲ ਪੁਲਿਸ ਨੇ ਦੱਸਿਆ ਕਿ ਅਟਲ ਸੁਰੰਗ ਦੇ ਨੇੜੇ ਮੀਂਹ ਕਰਕੇ ਸੜਕ ‘ਤੇ ਪੱਥਰ ਅਤੇ ਦਰੱਖਤ ਡਿੱਗ ਗਏ ਸਨ, ਜਿਸ ਕਰਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਇਸ ਸੜਕ ਨੂੰ ਗੱਡੀਆਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।

Related Articles

Leave a Comment