newslineexpres

Joe Rogan Podcasts You Must Listen
Home Latest News ???? ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਆਪ ਨੇ ਖੋਲਿਆ ਜਿਲ੍ਹਾ ਦਫ਼ਤਰ
???? ਤੁਹਾਡੀ ਸਰਕਾਰ ਤੁਹਾਡੇ ਦੁਆਰ ਦਾ ਨਾਰਾ ਲੈਕੇ ਲੋਕਾਂ ਨੂੰ ਮਿਆਰੀ ਸਹੂਲਤਾਂ ਦਵਾਉਣ ਲਈ ਆਪ ਵਚਨਬੱਧ : ਜੋੜਾਮਾਜਰਾ, ਬਰਸਟ, ਪੰਨੂ, ਆਹਲੂਵਾਲੀਆ
???? ਪਾਰਟੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਦਾਅਵਾ

???? ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਆਪ ਨੇ ਖੋਲਿਆ ਜਿਲ੍ਹਾ ਦਫ਼ਤਰ
???? ਤੁਹਾਡੀ ਸਰਕਾਰ ਤੁਹਾਡੇ ਦੁਆਰ ਦਾ ਨਾਰਾ ਲੈਕੇ ਲੋਕਾਂ ਨੂੰ ਮਿਆਰੀ ਸਹੂਲਤਾਂ ਦਵਾਉਣ ਲਈ ਆਪ ਵਚਨਬੱਧ : ਜੋੜਾਮਾਜਰਾ, ਬਰਸਟ, ਪੰਨੂ, ਆਹਲੂਵਾਲੀਆ
???? ਪਾਰਟੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਦਾਅਵਾ

by Newslineexpres@1

ਪਟਿਆਲਾ, 8 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਵਿਖੇ ਜੇਲ੍ਹ ਰੋਡ ਸਥਿਤ ਜਿਲ੍ਹਾ ਪੱਧਰੀ ਦਫ਼ਤਰ ਦਾ ਅੱਜ ਰਸਮੀ ਉਧਘਾਟਨ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜਾਮਾਜਰਾ ਅਤੇ ਹਰਚੰਦ ਸਿੰਘ ਬਰਸਟ ਸੂਬਾ ਸਕੱਤਰ ਪੰਜਾਬ ਅਤੇ ਡਾ ਸੰਨੀ ਆਹਲੂਵਾਲੀਆ ਵੱਲੋਂ ਕੀਤਾ ਗਿਆ। ਇਸ ਮੋਕੇ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਅਤੇ ਪਟਿਆਲਾ ਦੇ ਵਿਧਾਇਕਾਂ ਨੇ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ। ਡਾ ਬਲਬੀਰ ਸਿੰਘ,  ਅਜੀਤ ਪਾਲ ਕੋਹਲੀ ਤੇ ਹਰਮੀਤ ਸਿੰਘ ਪਠਾਨਮਾਜਰਾ ਸਮੂਹ ਵਿਧਾਇਕਾਂ ਨੇ ਜ਼ਿਲ੍ਹੇ ਦੀ ਸਮੁੱਚੀ ਇਕਾਈ ਨੂੰ ਵਧਾਈ ਦਿਤੀ ਅਤੇ ਜਿਲ੍ਹਾ ਪਟਿਆਲਾ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪਰੇਸ਼ਾਨੀ ਦੇ ਹੱਲ ਕਰਵਾਉਣ ਲਈ ਪਾਰਟੀ ਵੱਲੋਂ ਜਿਲ੍ਹਾ ਦਫ਼ਤਰ ਖੋਲ੍ਹਣ ਦੀ ਸ਼ਲਾਘਾ ਕੀਤੀ।
ਇਸ ਉਧਘਾਟਨ ਸਮਾਗਮ ਵਿੱਚ ਉਚੇਚੇ ਤੋਰ ‘ਤੇ ਪਹੁੰਚੇ ਰੰਜੋਧ ਸਿੰਘ ਹਡਾਣਾ ਪ੍ਰਧਾਨ ਵੀ ਸੀ ਵਿੰਗ ਪੰਜਾਬ, ਅਮਰੀਕ ਸਿੰਘ ਬੰਗੜ ਪ੍ਰਧਾਨ ਐਸ ਸੀ ਵਿੰਗ ਪੰਜਾਬ ਜੁਆਇੰਟ ਸਕੱਤਰ ਪੱਜਾਬ ਜਰਨੈਲ ਮੰਨੂ, ਲੋਕ ਸਭਾ ਇੰਚਾਰਜ ਇੰਦਰਜੀਤ ਸੰਧੂ, ਕੋ- ਲੋਕਸਭਾ ਇੰਚਾਰਜ ਪ੍ਰੀਤੀ ਮਲਹੋਤਰਾ, ਰਮਨ ਮਲਹੋਤਰਾ ਸਪੋਕਸਮੈਨ ਪੰਜਾਬ ਆਪ, ਜਿਲ੍ਹਾ ਜਰਨਲ ਸਕੱਤਰ ਸੁਖਦੇਵ ਸਿੰਘ ਔਲਖ, ਜਿਲ੍ਹਾ ਖਜਾਨਚੀ ਮੁੱਖਤੀਆਰ ਸਿੰਘ ਗਿੱਲ, ਜਿਲ੍ਹਾ ਦਫਤਰ ਇੰਚਾਰਜ ਸਤੀਸ਼ ਸ਼ਰਮਾ, ਸਾਬਕਾ ਜਿਲ੍ਹਾ ਪ੍ਰਧਾਨ ਜਸਬੀਰ ਗਾਂਧੀ, ਕੁੰਦਨ ਗੋਗੀਆ ਸੀਨੀਅਰ ਆਗੂ ਆਦਿ ਨੇ ਸਾਂਝੇ ਤੋਰ ‘ਤੇ ਕਿਹਾ ਕਿ ਇਸ ਦਫ਼ਤਰ ਵਿੱਚੋਂ ਕੋਈ ਵੀ ਵਿਅਕਤੀ ਨਿਰਾਸ਼ ਹੋ ਕੇ ਨਹੀਂ ਜਾਵੇਗਾ ਕਿਉਂਕਿ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਹਨ ਕਿ ਜਨਤਾ ਦੀ ਸਰਕਾਰ ਜਨਤਾ ਦੇ ਦਰਬਾਰ ਹੋਣੀ ਚਾਹੀਦੀ ਹੈ।
ਇਸ ਦਫ਼ਤਰ ਦੀ ਪ੍ਰਧਾਨਗੀ ਤੇਜਿੰਦਰ ਮਹਿਤਾ ਅਤੇ ਮੇਘਚੰਦ ਸ਼ੇਰ ਮਾਜਰਾ ਕਰਣਗੇ। ਉਨ੍ਹਾਂ ਨੇ ਸਾਂਝਾ ਬਿਆਨ ਦਿੰਦੇ ਹੋਏ ਕਿਹਾ ਕਿ ਪਾਰਟੀ ਲੀਡਰਸ਼ਿਪ ਦੇ ਹਰ ਇਕ ਹੂਕਮ ਨੂੰ ਸਿਰ ਮੱਥੇ ਰੱਖਿਆ ਜਾਵੇਗਾ ਅਤੇ ਲੋਕਾਂ ਦੀ ਹਰ ਪਰੇਸ਼ਾਨੀ ਨੂੰ ਦੂਰ ਕਰਵਾਉਣ ਲਈ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਜਾਵੇਗਾ ਜੋਕਿ ਜਨਤਾ ਦੇ ਰੁਕੇ ਹੋਏ ਕੰਮਾਂ ਨੂੰ ਕਰਵਾਉਣ ਲਈ ਯਤਨਸ਼ੀਲ ਰਹਿਣਗੀਆਂ। ਪਾਰਟੀ ਵਿੱਚ ਸ਼ਾਮਲ ਰਿਟਾਇਰ ਅਫਸਰਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਵਾਉਣ ਲਈ ਦਫ਼ਤਰ ਕੋਆਰਡੀਨੇਟਰ ਬਣਾਇਆ ਜਾਵੇਗਾ ਜੋਕਿ ਸਬੰਧਤ ਦਫਤਰਾਂ ਵਿੱਚ ਜਨਤਾ ਦੇ ਕੰਮ ਕਰਵਾਉਣਗੇ ਜਿਸ ਨਾਲ ਆਮ ਜਨਤਾ ਦੀ ਖੱਜਲ ਖੁਆਰੀ ਖਤਮ ਹੋਵੇਗੀ। ਮਹਿਤਾ ਨੇ ਕਿਹਾ ਕਿ ਜੇਕਰ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਤਾਂ ਪਾਰਟੀ ਦਫ਼ਤਰ ਆਵੇ ਅਸੀਂ ਇਥੋਂ ਹਰ ਜਾਇਜ ਕੰਮ ਕਰਵਾਉਣ ਲਈ ਵਚਨਬੱਧ ਹਾਂ। Newsline Express

Related Articles

Leave a Comment