newslineexpres

Home Latest News ???? ਦੁਸਹਿਰੇ ਦੇ ਤਿਉਹਾਰ ‘ਤੇ ਹੋਣ ਵਾਲੇ ਰਾਵਣ ਦਹਿਣ ਪ੍ਰੋਗਰਾਮ ‘ਤੇ ਵਿਵਾਦ ; ਪਟਿਆਲਾ ਤੋਂ ਆਪ ਵਿਧਾਇਕ ਹਿੰਦੂਆਂ ਦੇ ਧਾਰਮਿਕ ਪ੍ਰੋਗਰਾਮ ‘ਚ ਦਖਲ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ: ਸ਼ਿਵ ਸੈਨਾ

???? ਦੁਸਹਿਰੇ ਦੇ ਤਿਉਹਾਰ ‘ਤੇ ਹੋਣ ਵਾਲੇ ਰਾਵਣ ਦਹਿਣ ਪ੍ਰੋਗਰਾਮ ‘ਤੇ ਵਿਵਾਦ ; ਪਟਿਆਲਾ ਤੋਂ ਆਪ ਵਿਧਾਇਕ ਹਿੰਦੂਆਂ ਦੇ ਧਾਰਮਿਕ ਪ੍ਰੋਗਰਾਮ ‘ਚ ਦਖਲ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ: ਸ਼ਿਵ ਸੈਨਾ

by Newslineexpres@1

???? ਦੁਸਹਿਰੇ ਦੇ ਤਿਉਹਾਰ ‘ਤੇ ਹੋਣ ਵਾਲੇ ਰਾਵਣ ਦਹਿਣ ਪ੍ਰੋਗਰਾਮ ‘ਤੇ ਵਿਵਾਦ

???? ਪਟਿਆਲਾ ਤੋਂ ਵਿਧਾਇਕ ਹਿੰਦੂਆਂ ਦੇ ਧਾਰਮਿਕ ਪ੍ਰੋਗਰਾਮਾਂ ‘ਚ ਦਖਲ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ: ਹਰੀਸ਼ ਸਿੰਗਲਾ

???? ਜੇਕਰ ਹਿੰਦੂ ਸਮਾਜ ਦੇ ਮੁੱਖ ਤਿਉਹਾਰ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਟਿਆਲਾ ਦੇ ਵਿਧਾਇਕ ਖਿਲਾਫ ਜਬਰਦਸਤ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ

ਪਟਿਆਲਾ, 23 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਹਰ ਸਾਲ ਵੀਰ ਹਕੀਕਤ ਰਾਏ ਦੁਸਹਿਰਾ ਗਰਾਊਂਡ ਵਿਖੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕਣ ਲਈ ਵਿਸ਼ਾਲ ਮੇਲਾ ਲਗਾਇਆ ਜਾਂਦਾ ਹੈ। ਇਸ ਵਾਰ ਪੁਰਾਣੀ ਦੁਸਹਿਰਾ ਕਮੇਟੀ ਤੋਂ ਇਲਾਵਾ ਇਕ ਹੋਰ ਗਰੁੱਪ ਵਲੋਂ ਵੀ ਇਸੇ ਸਥਾਨ ਉਤੇ ਦਸਿਹਰਾ ਮੇਲਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਮਾਮਲਾ ਭਾਖੜਾ ਜਾ ਰਿਹਾ ਹੈ ਅਤੇ ਵਿਵਾਦ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਹ ਮਾਮਲਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਦੋ ਧੜਿਆਂ ਵੱਲੋਂ ਪਟਿਆਲਾ ਪ੍ਰਸ਼ਾਸਨ ਤੋਂ ਇੱਕੋ ਥਾਂ ‘ਤੇ ਦਸਹਿਰਾ ਮੇਲਾ ਲਗਾ ਕੇ ਰਾਵਣ ਸਾੜਨ ਦੀ ਇਜਾਜ਼ਤ ਮੰਗੇ ਜਾਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ।
ਇਸ ਸਬੰਧੀ ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ) ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਗਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਪਿਛਲੇ 14 ਸਾਲਾਂ ਤੋਂ ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਆ ਰਹੇ ਹਨ, ਜਿਸ ਵਿੱਚ ਪਟਿਆਲਾ ਦੇ ਧਾਰਮਿਕ, ਸਮਾਜਿਕ ਸਿਆਸੀ ਪਤਵੰਤੇ ਸ਼ਾਮਲ ਹੁੰਦੇ ਹਨ ਅਤੇ ਇਸ ਪ੍ਰੋਗਰਾਮ ਵਿੱਚ ਪਟਿਆਲਾ ਸ਼ਹਿਰ ਦੇ ਹਰ ਵਰਗ, ਹਰ ਜਾਤੀ ਦੇ ਲੋਕ ਵੱਖਵਾਦ ਤੋਂ ਉਪਰ ਉੱਠ ਕੇ ਭਾਰੀ ਗਿਣਤੀ ਵਿਚ ਸ੍ਰੀ ਰਾਮ ਦਾ ਆਸ਼ੀਰਵਾਦ ਲੈਣ ਆਉਂਦੇ ਹਨ। ਸਿੰਗਲਾ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਵਿਜੇ ਦਸ਼ਮੀ ਦੇ ਤਿਉਹਾਰ ਦੀ ਸਟੇਜ ਇੱਕ ਸਾਂਝੀ ਸਟੇਜ ਹੈ, ਇਸ ਵਾਰ ਵੀ ਅਸੀਂ ਇਸ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ, ਵੱਡਾ ਪ੍ਰੋਗਰਾਮ ਹੋਣ ਕਾਰਨ ਇਸ ਨੂੰ ਤਿਆਰ ਕਰਨ ਵਿੱਚ 3 ਮਹੀਨੇ ਦਾ ਸਮਾਂ ਲੱਗਦਾ ਹੈ, ਪੰਜਾਬ ਵਿੱਚ ਭਾਵੇਂ ਅਕਾਲੀ ਭਾਜਪਾ ਸਰਕਾਰ ਹੋਵੇ, ਭਾਵੇਂ ਕਾਂਗਰਸ ਦੀ ਸਰਕਾਰ ਹੋਵੇ, ਹਿੰਦੂ ਸਮਾਜ ਦੇ ਧਾਰਮਿਕ ਪ੍ਰੋਗਰਾਮਾਂ ਵਿੱਚ ਕਦੇ ਕਿਸੇ ਨੇ ਦਖਲ ਨਹੀਂ ਦਿੱਤਾ, ਸਗੋਂ ਪ੍ਰੋਗਰਾਮ ਵਿਚ ਸ਼ਮੂਲੀਅਤ ਹੀ ਕੀਤੀ ਹੈ, ਪਰ ਇਸ ਵਾਰ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਹਿੰਦੂ ਆਗੂ ਦੀ ਅਗਵਾਈ ਵਿੱਚ ਇੰਨਾ ਵੱਡਾ ਪ੍ਰੋਗਰਾਮ ਬਰਦਾਸ਼ਤ ਨਹੀਂ ਕਰ ਰਹੀ, ਇਸ ਲਈ ਪਟਿਆਲਾ ਦੇ ਇੱਕ ਸਥਾਨਕ ਵਿਧਾਇਕ ਨੇ ਇੱਕ ਹੋਰ ਆਦਮੀ ਖੜ੍ਹਾ ਕਰਕੇ ਇਸ ਦੁਸਹਿਰੇ ਦੇ ਤਿਉਹਾਰ ਲਈ ਪਟਿਆਲਾ ਪ੍ਰਸ਼ਾਸਨ ਤੋਂ ਮਨਜ਼ੂਰੀ ਮੰਗੀ ਹੈ ਅਤੇ ਦਬਾਅ ਪਾ ਕੇ ਸਰਕਾਰ ਤੋਂ ਮਨਜ਼ੂਰੀ ਲੈਣੀ ਚਾਹੁੰਦਾ ਹੈ, ਜਦੋਂ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਹੀ ਇਸ ਗਰਾਊਂਡ ਲਈ ਇਜਾਜ਼ਤ ਮੰਗੀ ਹੋਈ ਹੈ, ਪ੍ਰੰਤੂ ਕੁਝ ਲੋਕ ਹਿੰਦੂਆਂ ਦੇ ਇਸ ਵੱਡੇ ਅਤੇ ਉਤਸਾਹ ਨਾਲ ਮਨਾਏ ਜਾਣ ਵਾਲੇ ਪ੍ਰਸਿੱਧ ਤਿਉਹਾਰ ਦੇ ਰੰਗ ਵਿਚ ਭੰਗ ਪਾਉਣ ਵਾਲਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਨਾ ਤਾਂ ਅਸੀਂ ਬਰਦਾਸ਼ਤ ਕਰਾਂਗੇ ਅਤੇ ਨਾ ਹੀ ਪਟਿਆਲਾ ਸ਼ਹਿਰ ਦੇ ਲੋਕ।
ਹਰੀਸ਼ ਸਿੰਗਲਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਕਤ ਵਿਧਾਇਕ ਨੇ ਆਪਣੀ ਗਲਤੀ ਨੂੰ ਨਾ ਸੁਧਾਰਿਆ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ, ਰਾਵਣ ਤੋਂ ਪਹਿਲਾਂ ਵਿਧਾਇਕ ਦੇ ਪੁਤਲੇ ਫੂਕੇ ਜਾਣਗੇ ਅਤੇ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਸੜਕਾਂ ‘ਤੇ ਉਤਰੇਗੀ। ਉਨ੍ਹਾਂ ਕਿਹਾ ਕਿ ਉਹ ਹਾਈਕੋਰਟ ਤੋਂ ਇਜਾਜ਼ਤ ਲੈ ਕੇ ਆਉਣਗੇ ਅਤੇ ਅਸੀਂ ਵੀਰ ਹਕੀਕਤ ਰਾਏ ਗਰਾਊਂਡ ‘ਚ ਹੀ ਦੁਸਹਿਰੇ ਦਾ ਤਿਉਹਾਰ ਮਨਾਵਾਂਗੇ। ਉਨ੍ਹਾਂ ਹਿੰਦੂ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਹਿੰਦੂਓ ਜਾਗੋ, ਜੇਕਰ ਅਸੀਂ ਇਕੱਠੇ ਨਾ ਹੋਏ ਤਾਂ ਪੰਜਾਬ ਦੀ ਹਿੰਦੂ ਵਿਰੋਧੀ ਸਰਕਾਰ ਸਾਡੇ ‘ਤੇ ਇਸੇ ਤਰ੍ਹਾਂ ਤਸ਼ੱਦਦ ਕਰਦੀ ਰਹੇਗੀ ਜਿਸ ਨੂੰ ਅਸੀਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰ ਸਕਦੇ।
ਹਰੀਸ਼ ਸਿੰਗਲਾ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਵੱਖਰੇ ਤੌਰ ‘ਤੇ ਦੁਸਹਿਰਾ ਮਨਾਉਣਾ ਹੈ ਤਾਂ ਪਟਿਆਲਾ ‘ਚ ਹੋਰ ਵੀ ਕਈ ਗਰਾਊਂਡ ਖਾਲੀ ਪਏ ਹਨ, ਉਥੇ ਜਾ ਕੇ ਦਸਿਹਰਾ ਮਨਾ ਲਓ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ 2 ਮਹੀਨੇ ਪਹਿਲਾਂ ਹੀ ਦੱਸ ਦਿੰਦੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਹੁਣ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਕਾਰੀਗਰ ਪੁਤਲੇ ਬਣਾਉਣ ਲਈ ਆ ਗਏ ਹਨ, ਸ਼ਹਿਰ ਵਿਚ ਫਲੈਕਸ ਬੋਰਡ ਲਗਾ ਦਿੱਤੇ ਗਏ ਹਨ, ਕਾਰਡ ਵੰਡੇ ਗਏ ਹਨ, ਵੀ.ਆਈ.ਪੀ. ਪਾਸ ਤਿਆਰ ਕੀਤੇ ਗਏ ਹਨ, ਲੋਕਾਂ ਤੋਂ ਇਕੱਠਾ ਕੀਤਾ ਪੈਸਾ ਪ੍ਰੋਗਰਾਮ ਲਈ ਐਡਵਾਂਸ ਦੇ ਦਿੱਤਾ ਗਿਆ ਹੈ, ਇਸ ਲਈ ਇਸ ਮੌਕੇ ਉਤੇ ਕਿਸੇ ਵੀ ਤਰ੍ਹਾਂ ਦੀ ਅੜਚਣ ਪਾਉਣਾ ਬਿਲਕੁਲ ਗ਼ਲਤ ਹੈ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਜੇਕਰ ਹਿੰਦੂ ਸਮਾਜ ਦੇ ਮੁੱਖ ਤਿਉਹਾਰ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਟਿਆਲਾ ਦੇ ਵਿਧਾਇਕ ਖਿਲਾਫ ਜਬਰਦਸਤ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਸ ਕਾਰਨ ਜੋ ਵੀ ਸਥਿਤੀ ਪੈਦਾ ਹੋਵੇਗੀ, ਉਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।
ਨਿਊਜ਼ਲਾਈਨ ਐਕਸਪ੍ਰੈਸ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਿਵ ਸੈਨਾ (ਸ਼ਿੰਦੇ) ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਪਹੁੰਚ ਚੁੱਕੀ ਹੈ ਅਤੇ ਸ਼ਾਇਦ ਇਸ ਸੋਮਵਾਰ ਨੂੰ ਸੁਣਵਾਈ ਹੋ ਸਕਦੀ ਹੈ।
Newsline Express

Related Articles

Leave a Comment