ਰਾਜਿੰਦਰਾ ਹਸਪਤਾਲ ‘ਚੋਂ ਕੈਦੀ ਦੇ ਫ਼ਰਾਰ ਹੋਣ ਦਾ ਮਾਮਲਾ
DSP ਸੁਰੱਖਿਆ, ਸਹਾਇਕ ਸੁਪਡੈਂਟ, ਜੇਲ੍ਹ ਵਾਰਡਨ ਅਤੇ ਹੋਰ ਸਸਪੈਂਡ
-ਜੇਲ੍ਹ ਸੁਪਡੈਂਟ ਅਤੇ ਸਹਾਇਕ ਜੇਲ੍ਹ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ
ਪਟਿਆਲਾ, 6 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚੋਂ ਬੀਤੇ ਦਿਨੀਂ ਇੱਕ ਕੈਦੀ ਦੇ ਫ਼ਰਾਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਐਕਸ਼ਨ ਲਿਆ ਗਿਆ ਹੈ। ਇਸ ਮਾਮਲੇ ਵਿੱਚ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਵਿਚ ਤਾਇਨਾਤ ਡੀਐਸਪੀ ਵਰੁਣ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਹੈ। ਇਸਤੋਂ ਅਲਾਵਾ, ਪਟਿਆਲਾ ਜੇਲ੍ਹ ਦੇ ਸਹਾਇਕ ਸੁਪਰਡੰਟ-ਕਮ-ਵਰੰਟ ਅਫਸਰ ਹਰਬੰਸ ਸਿੰਘ ਦੇ ਨਾਲ ਨਾਲ ਜੇਲ ਵਾਰਡਨ ਸਤਪਾਲ ਸਿੰਘ ਅਤੇ ਮਨਦੀਪ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ, ਜੇਲ੍ਹ ਸੁਪਰਡੰਟ ਪਟਿਆਲਾ ਮਨਜੀਤ ਸਿੰਘ ਟਿਵਾਣਾ ਅਤੇ ਸਹਾਇਕ ਜੇਲ੍ਹ ਸੁਪਰਡੈਂਟ ਪਟਿਆਲਾ ਜਗਜੀਤ ਸਿੰਘ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪਟਿਆਲਾ ਜੇਲ ਦੇ ਘੱਗਾ ਬਲਾਕ ਦੇ ਦੇਦਨਾ ਪਿੰਡ ਦਾ ਰਹਿਣ ਵਾਲਾ ਅਮਰੀਕ ਸਿੰਘ ਪਟਿਆਲਾ ਜੇਲ ਵਿਚ ਸਜਾ ਕੱਟ ਰਿਹਾ ਸੀ, ਜਿਥੋਂ ਉਹ ਇਲਾਜ ਦੇ ਬਹਾਨੇ ਰਜਿੰਦਰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਜੇਲ ਸਟਾਫ ਦੀ ਲਾਵਪ੍ਰਵਾਹੀ ਕਾਰਨ ਉਕਤ ਕੈਦੀ ਹਸਪਤਾਲ ਵਿਚੋਂ ਭੱਜਣ ਵਿੱਚ ਕਾਮਯਾਬ ਹੋਇਆ।
ਇਸ ਕੈਦੀ ਨੂੰ ਪਟਿਆਲਾ ਜੇਲ ਤੋਂ ਰਜਿੰਦਰਾ ਹਸਪਤਾਲ ਵਿਚ ਤਬਦੀਲ ਕਰਨ ਦੌਰਾਨ ਰਾਜ ਸਰਕਾਰ ਵਲੋਂ ਤੈਅ ਨਿਯਮਾਂ ਦੀ ਵੀ ਉਲੰਘਣਾ ਕੀਤੀ ਗਈ ਸੀ ।
ਜੇਲ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।