newslineexpres

Home ਪੰਜਾਬ ???? ਆਮ ਆਦਮੀ ਪਾਰਟੀ ਦੇ 3 ਆਗੂਆਂ ਦੇ ਵਿਰੁੱਧ ਪਰਚਾ ਦਰਜ

???? ਆਮ ਆਦਮੀ ਪਾਰਟੀ ਦੇ 3 ਆਗੂਆਂ ਦੇ ਵਿਰੁੱਧ ਪਰਚਾ ਦਰਜ

by Newslineexpres@1

???? ਆਮ ਆਦਮੀ ਪਾਰਟੀ ਦੇ 3 ਆਗੂਆਂ ਦੇ ਵਿਰੁੱਧ ਪਰਚਾ ਦਰਜ

???? ਆਪ ਦੀ ਮਹਿਲਾ ਆਗੂ ਤੇ ਸਾਬਕਾ ਜੱਜ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ

ਜਲੰਧਰ, 6 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਆਮ ਆਦਮੀ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਪਾਰਟੀ ਦੀ ਕਪੂਰਥਲਾ ਵਿਧਾਨ ਸਭਾ ਹਲਕਾ ਦੀ ਮਹਿਲਾ ਇੰਚਾਰਜ ਅਤੇ ਸਾਬਕਾ ਜੱਜ ਮੰਜੂ ਰਾਣਾ ਦੀ ਸ਼ਿਕਾਇਤ ਉਤੇ ਜਲੰਧਰ ਪੁਲਿਸ ਨੂੰ ਆਮ ਆਦਮੀ ਪਾਰਟੀ ਦੇ ਤਿੰਨ ਆਗੂਆਂ ਵਿਰੁੱਧ ਧਾਰਾ 354-ਏ, 507, 509 ate 120-ਬੀ ਤਹਿਤ ਪਰਚਾ ਦਰਜ਼ ਕਰ ਲਿਆ ਹੈ।
ਆਪ ਮਹਿਲਾ ਆਗੂ ਤੇ ਸਾਬਕਾ ਜੱਜ ਮੰਜੂ ਰਾਣਾ ਨੇ ਜਲੰਧਰ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ 5 ਵਿੱਚ ਆਪਣੀ ਹੀ ਪਾਰਟੀ ਦੇ ਤਿੰਨ ਆਗੂਆਂ ਕੰਵਰ ਇਕਬਾਲ, ਯਸ਼ਪਾਲ ਅਜ਼ਾਦ ਅਤੇ ਪਰਵਿੰਦਰ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ ਹੈ ਕਿ ਇਨ੍ਹਾਂ ਨੇ ਸ਼ੋਸ਼ਲ ਮੀਡੀਆ ਉਤੇ ਗਲਤ ਕਮੇਂਟ ਪਾ ਕੇ ਉਸਦੀ ਬਦਨਾਮੀ ਕੀਤੀ ਹੈ। ਇਨ੍ਹਾਂ ਹੀ ਨਹੀਂ, ਇਨ੍ਹਾਂ ਨੇ ਉਸਨੂੰ ਜਾਂ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਇਸ ਦੌਰਾਨ ਇਨ੍ਹਾਂ ਆਗੂਆਂ ਨੇ ਅਭੱਦਰ ਭਾਸ਼ਾ ਵਰਤਦੇ ਹੋਏ ਅਸ਼ਲੀਲ ਗਾਲਾਂ ਵੀ ਕੱਢੀਆਂ ਹਨ।
ਮਹਿਲਾ ਆਗੂ ਨੇ ਕਿਹਾ ਹੈ ਕਿ ਇਹ ਲੋਕ ਉਸਨੂੰ ਸਾਜ਼ਿਸ਼ ਦੇ ਤਹਿਤ ਬਦਨਾਮ ਕਰ ਰਹੇ ਹਨ ਅਤੇ ਇਕ ਔਰਤ ਦੇ ਮਾਣ ਸਨਮਾਨ ਉਤੇ ਹਮਲਾ ਕਰ ਰਹੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਉਕਤ ਤਿੰਨੇ ਆਗੂਆਂ ਦਾ ਕਾਨੂੰਨ ਦੀ ਸਜ਼ਾ ਤੋਂ ਬਚਣਾ ਮੁਸ਼ਕਿਲ ਹੋ ਗਿਆ ਹੈ।
Newsline Express

Related Articles

Leave a Comment