newslineexpres

Home Latest News ???? ਰਾਵਣ ਦਹਿਨ ਤੋਂ ਬਾਅਦ “ਜੈ ਸ੍ਰੀ ਰਾਮ” ਦੇ ਜੈ-ਘੋਸ਼ ਨਾਲ ਗੂੰਜਿਆ ਆਸਮਾਨ ; ਰਾਜ ਤਿਲਕ ਨਾਲ ਸੰਪਨ ਹੋਇਆ ਸ੍ਰੀ ਰਾਮ ਲੀਲਾ ਦਾ ਆਯੋਜਨ

???? ਰਾਵਣ ਦਹਿਨ ਤੋਂ ਬਾਅਦ “ਜੈ ਸ੍ਰੀ ਰਾਮ” ਦੇ ਜੈ-ਘੋਸ਼ ਨਾਲ ਗੂੰਜਿਆ ਆਸਮਾਨ ; ਰਾਜ ਤਿਲਕ ਨਾਲ ਸੰਪਨ ਹੋਇਆ ਸ੍ਰੀ ਰਾਮ ਲੀਲਾ ਦਾ ਆਯੋਜਨ

by Newslineexpres@1

???? ਰਾਵਣ ਦਹਿਨ ਤੋਂ ਬਾਅਦ ” ਜੈ ਸ੍ਰੀ ਰਾਮ ” ਦੇ ਜੈ-ਘੋਸ਼ ਨਾਲ ਗੂੰਜਿਆ ਆਸਮਾਨ ; ਰਾਜ ਤਿਲਕ ਨਾਲ ਸੰਪਨ ਹੋਇਆ ਸ੍ਰੀ ਰਾਮ ਲੀਲਾ ਦਾ ਆਯੋਜਨ

ਪਟਿਆਲਾ ਦੇ ਜੋੜੀਆਂ ਭੱਠੀਆਂ ਚੌਂਕ ਵਿੱਚ ਹਜ਼ਾਰਾਂ ਲੋਕਾਂ ਨੇ ਮਾਣਿਆ ਸ੍ਰੀ ਰਾਮ ਲੀਲਾ ਦਾ ਆਨੰਦ

???? ਰਾਵਣ ਤੇ ਮੇਘਨਾਥ ਦੇ ਦਮਦਾਰ ਰੋਲ ਤੋਂ ਬਾਅਦ ਫੋਟੋਆਂ ਖਿਚਵਾਉਣ ਲਈ ਪ੍ਰਭਾਵਿਤ ਦਰਸ਼ਕਾਂ ਦੀ ਲੱਗੀ ਹੋੜ

???? ਸ੍ਰੀ ਰਾਮ ਲੀਲਾ ਦੇ ਸਾਰੇ ਕਲਾਕਾਰਾਂ ਨੇ ਬਾਖ਼ੂਬੀ ਨਿਭਾਇਆ ਆਪਣਾ ਆਪਣਾ ਰੋਲ; ਪ੍ਰਬੰਧਕਾਂ ਨੇ ਕੀਤਾ ਸਨਮਾਨ

ਪਟਿਆਲਾ, 6 ਅਕਤੂਬਰ ਸੁਨੀਤਾ/ਕਾਮਨੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦੇਸ਼ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਦੁਸਹਿਰੇ ਤੋਂ ਪਹਿਲਾਂ ਅਨੇਕਾਂ ਸਥਾਨਾਂ ‘ਤੇ ਸ੍ਰੀ ਰਾਮ ਲੀਲਾ ਦਾ ਆਯੋਜਨ ਕੀਤਾ ਗਿਆ, ਜਿਸ ਦਾ ਲੱਖਾਂ ਲੋਕਾਂ ਨੇ ਅਨੰਦ ਮਾਣਿਆ।
ਇਸੇ ਤਰ੍ਹਾਂ ਸ਼ਾਹੀ ਸ਼ਹਿਰ ਪਟਿਆਲਾ ਦੇ ਜੋੜੀਆਂ ਭੱਠੀਆਂ ਚੌਂਕ ਵਿੱਚ ਵੀ ਹਮੇਸ਼ਾ ਵਾਂਗ ਸ੍ਰੀ ਰਾਮਲੀਲਾ ਤੇ ਦੁਸਹਿਰਾ ਬਹੁਤ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।
ਸ੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਨੇ ਸ੍ਰੀ ਵਰੁਣ ਜਿੰਦਲ ਦੀ ਅਗਵਾਈ ਵਿੱਚ ਪਹਿਲੇ ਨਵਰਾਤਰੇ ਤੋਂ ਸ੍ਰੀ ਰਾਮ ਲੀਲਾ ਦਾ ਆਯੋਜਨ ਕੀਤਾ। ਸ਼ੁਰੂ ਤੋਂ ਆਖਰੀ ਦਿਨ ਤੱਕ ਹਜ਼ਾਰਾਂ ਸ਼ਰਧਾਲੂ ਤੇ ਦਰਸ਼ਕਾਂ ਦੀ ਭੀੜ ਸ੍ਰੀ ਰਾਮ ਲੀਲਾ ਦੇ ਦ੍ਰਿਸ਼ ਦੇਖਣ ਲਈ ਪਹੁੰਚਦੀ ਰਹੀ। ਹਰ ਵਰਗ, ਹਰ ਧਰਮ ਤੇ ਹਰ ਜਾਤੀ ਦੇ ਲੋਕਾਂ ਅਤੇ ਬੱਚਿਆਂ ਨੇ ਸ੍ਰੀ ਰਾਮ ਲੀਲਾ ਦਾ ਆਨੰਦ ਮਾਣਿਆ। ਸ੍ਰੀ ਰਾਮ ਲੀਲਾ ਵਿਚ ਬੇਸ਼ੱਕ ਹਰ ਕਲਾਕਾਰ ਦਾ ਰੋਲ ਬਹੁਤ ਵਧੀਆ ਰਿਹਾ, ਪ੍ਰੰਤੂ ਰਾਮ, ਸੀਤਾ, ਲਕਸ਼ਮਣ, ਹਨੂੰਮਾਨ, ਪਰਸ਼ੂਰਾਮ, ਵਿਸ਼ਵਾਮਿੱਤਰ, ਸੁਗ੍ਰੀਵ, ਬਾਲੀ, ਰਾਵਣ, ਮੇਘਨਾਥ, ਕੁੰਭਕਰਨ ਦੇ ਰੋਲ ਬਹੁਤ ਸ਼ਾਨਦਾਰ ਰਹੇ। ਰਾਵਣ ਅਤੇ ਮੇਘਨਾਥ ਦੀਆਂ ਬਹੁਤ ਚਮਕਦਾਰ ਤੇ ਦਿਲ ਖਿੱਚਵੀਆਂ ਪੋਸ਼ਾਕਾਂ ਤੇ ਮੇਕਅਪ ਦੇ ਨਾਲ ਉਨ੍ਹਾਂ ਦੀ ਆਪਣੀ ਮਿਹਨਤ ਤੇ ਲਗਨ ਨਾਲ ਪੇਸ਼ ਕੀਤੀ ਗਈ ਕਲਾਕਾਰੀ ਦੀ ਹਰ ਪਾਸਿਓਂ ਪ੍ਰਸ਼ੰਸ਼ਾ ਕੀਤੀ ਗਈ। ਉਧਰ, ਮਾਤਾ ਸੀਤਾ ਦਾ ਰੋਲ ਨਿਭਾ ਰਹੀ ਲੜਕੀ ਜਾਨ੍ਹਵੀ ਵਰਮਾ ਨੇ ਹਮੇਸ਼ਾਂ ਵਾਂਗ ਵਾਹਵਾਹੀ ਖੱਟੀ। ਸ੍ਰੀ ਰਾਮ ਲੀਲਾ ਦੇ ਆਖਰੀ ਦਿਨ ਤੇ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਦੇਰ ਰਾਤ ਨੂੰ ਤਾਂ ਮੇਘਨਾਥ (ਕਸ਼ਿਸ਼ ਕਪੂਰ) ਅਤੇ ਰਾਵਣ (ਦਕਸ਼ ਰਾਜਪੂਤ) ਦੇ ਦਮਦਾਰ, ਗਰਜ਼ਦੀ ਆਵਾਜ਼ ਵਾਲੇ ਸ਼ਾਨਦਾਰ ਡਾਇਲਾਗ ਤੇ ਅਦਭੁੱਤ ਕਲਾਕਾਰੀ ਤੋਂ ਲੋਕ ਬੇਹੱਦ ਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਤੋਂ ਪ੍ਰਭਾਵਿਤ ਹੋਏ ਦਰਸ਼ਕ ਇਨ੍ਹਾਂ ਕਲਾਕਾਰਾਂ ਨਾਲ ਫੋਟੋ ਖਿਚਵਾਉਣ ਲਈ ਉਤਾਵਲੇ ਦੇਖੇ ਗਏ।
ਸ੍ਰੀ ਰਾਮ ਲੀਲਾ ਦੇ ਆਖਰੀ ਦਿਨ ਦੁਸਹਿਰੇ ਦੇ ਤਿਉਹਾਰ ਮੌਕੇ ਸ੍ਰੀ ਰਾਮ ਲੀਲਾ ਕਮੇਟੀ ਤੇ ਰਾਇਲ ਯੂਥ ਕਲੱਬ ਵੱਲੋਂ ਰਾਵਣ ਦੇ ਘੁੰਮਦੇ ਸਿਰ ਵਾਲਾ ਪੁਤਲਾ ਸਾੜ ਕੇ ਮਨਾਇਆ ਗਿਆ, ਜਿਸ ਤੋਂ ਬਾਅਦ ਸ੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਦੇ ਨਾਲ ਸ੍ਰੀ ਰਾਮ ਲੀਲਾ ਦੀ ਸਮਾਪਤੀ ਕੀਤੀ ਗਈ। ਪੂਰੇ ਸ਼ਹਿਰ ਨਿਵਾਸੀਆਂ ਵਲੋਂ ਇਸ ਰਾਮ ਲੀਲਾ ਦੇ ਆਯੋਜਕਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਇਥੇ ਇਹ ਜ਼ਿਕਰ ਕਰਨਾ ਵੀ ਯੋਗ ਹੋਵੇਗਾ ਕਿ ਸ੍ਰੀ ਰਾਮ ਲੀਲਾ ਦੇ ਪਹਿਲੇ ਦਿਨ ਤੋਂ ਲੈ ਕੇ ਸਮਾਪਤੀ ਤੱਕ ਸ੍ਰੀ ਪਿਯੂਸ਼ ਗੁਪਤਾ ਦੀ ਦੇਖਰੇਖ ਵਿਚ ਸਾਂਝੀ ਸੋਚ ਚੈਨਲ ਅਤੇ ਸ੍ਰੀ ਰਾਜੇਸ਼ ਠੁਕਰਾਲ ਨੀਟਾ ਨੇ ਸਰਵ ਨਿਸ਼ਠਾ ਚੈਨਲ ਉਤੇ ਸ੍ਰੀ ਰਾਮ ਲੀਲਾ ਦਾ ਲਾਈਵ ਟੈਲੀਕਾਸਟ ਕੀਤਾ ਤਾਂਕਿ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕ ਵੀ ਸ੍ਰੀ ਰਾਮ ਲੀਲਾ ਦਾ ਸਿੱਧਾ ਪ੍ਰਸਾਰਨ ਦੇਖ ਕੇ ਆਨੰਦ ਮਾਣ ਸਕਣ।

???? ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਨੂੰ ਕੀਤਾ ਸਨਮਾਨਿਤ

???? ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਨੂੰ ਕੀਤਾ ਸਨਮਾਨਿਤ

???? ਅਗਲੇ ਸਾਲ ਹੋਰ ਨਵੀਆਂ ਤੇ ਵਧੀਆ ਤਕਨੀਕਾਂ ਨਾਲ ਸ੍ਰੀ ਰਾਮ ਲੀਲਾ ਦੇ ਆਯੋਜਨ ਲਈ ਦਿੱਤੀਆਂ ਸ਼ੁਭਕਾਮਨਾਵਾਂ

ਪਟਿਆਲਾ, 6 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਰਾਇਲ ਯੂਥ ਕਲੱਬ ਦੇ ਸਹਿਯੋਗ ਨਾਲ ਪਟਿਆਲਾ ਦੇ ਜੋੜੀਆਂ ਭੱਠੀਆਂ ਚੌਂਕ ਵਿੱਚ ਧੂਮਧਾਮ ਨਾਲ ਆਯੋਜਿਤ ਕੀਤੀ ਜਾ ਰਹੀ ਸ੍ਰੀ ਰਾਮ ਲੀਲਾ ਦੇ ਆਯੋਜਕਾਂ ਵੱਲੋਂ ਪਟਿਆਲਾ ਦੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ” ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ” ਦਾ ਸਨਮਾਨ ਕੀਤਾ ਗਿਆ। ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਤੇ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਚੇਅਰਮੈਨ ਸ੍ਰੀ ਅਸ਼ੋਕ ਵਰਮਾ, ਸੀਨੀਅਰ ਪੱਤਰਕਾਰ ਸ. ਜਗਜੀਤ ਸਿੰਘ ਸੱਗੂ, ਸ. ਸੈਂਡੀ ਵਾਲੀਆ, ਸ. ਸੁਰਜੀਤ ਸਿੰਘ ਗਰੋਵਰ, ਸ੍ਰੀ ਅਨਿਲ ਵਰਮਾ ਅਤੇ ਹੋਰ ਪੱਤਰਕਾਰ ਇਸ ਮੌਕੇ ਹਾਜ਼ਰ ਸਨ, ਜਿਨ੍ਹਾਂ ਨੂੰ ਸ੍ਰੀ ਰਾਮ ਲੀਲਾ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਵਰੁਣ ਜਿੰਦਲ ਅਤੇ ਸ੍ਰੀ ਪਿਯੂਸ਼ ਗੁਪਤਾ ਅਤੇ ਹੋਰਾਂ ਨੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਇਸਦੇ ਨਾਲ ਹੀ ਸਮੂਹ ਪੱਤਰਕਾਰ ਭਾਈਚਾਰੇ ਦਾ ਸ੍ਰੀ ਰਾਮ ਲੀਲਾ ਦੀਆਂ ਖਬਰਾਂ ਪ੍ਰਕਾਸ਼ਿਤ ਕਰਨ ਲਈ ਧੰਨਵਾਦ ਵੀ ਕੀਤਾ।
ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਸ਼ੋਕ ਵਰਮਾ ਨੇ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਵੱਲੋਂ ਸ੍ਰੀ ਰਾਮ ਲੀਲਾ ਕਮੇਟੀ ਅਤੇ ਰਾਇਲ ਯੂਥ ਕਲੱਬ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੰਦੇ ਰਹਿਣ ਦਾ ਭਰੋਸਾ ਦਿੱਤਾ ਅਤੇ ਪ੍ਰਮਾਤਮਾ ਨੂੰ ਅਰਦਾਸ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ ਕਿ ਸ੍ਰੀ ਵਰੁਣ ਜਿੰਦਲ ਦੀ ਅਗਵਾਈ ਵਿੱਚ ਅਗਲੇ ਸਾਲ ਸ੍ਰੀ ਰਾਮ ਲੀਲਾ ਵਿਚ ਹੋਰ ਨਵੀਆਂ ਤੇ ਵਧੀਆ ਤਕਨੀਕਾਂ ਦਾ ਇਸਤੇਮਾਲ ਕਰਕੇ ਸ੍ਰੀ ਰਾਮ ਲੀਲਾ ਨੂੰ ਸ਼ਰਧਾਲੂਆਂ ਤੇ ਦਰਸ਼ਕਾਂ ਲਈ ਹੋਰ ਵਧੀਆ ਢੰਗ ਨਾਲ ਦਿਖਾਇਆ ਜਾ ਸਕੇ।

Newsline Express

Related Articles

Leave a Comment