newslineexpres

Home Chandigarh ਅੱਜ ਤੋਂ 17 ਅਕਤੂਬਰ ਤੱਕ ਚੱਲੇਗਾ ਸਰਸ ਮੇਲਾ

????ਅੱਜ ਤੋਂ 17 ਅਕਤੂਬਰ ਤੱਕ ਚੱਲੇਗਾ ਸਰਸ ਮੇਲਾ

ਸੰਗਰੂਰ, 8 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – 9 ਸਾਲਾਂ ਬਾਅਦ ਅੱਜ ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਵਿੱਚ ਖ਼ੇਤਰੀ ਸਰਸ ਮੇਲਾ ਲੱਗੇਗਾ। 8 ਅਕਤੂਬਰ ਤੋਂ 17 ਅਕਤੂਬਰ ਤੱਕ ਚੱਲਣ ਵਾਲੇ ਇਸ ਸਰਸ ਮੇਲੇ ਵਿਚ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸ਼ਿਲਪਕਾਰਾਂ, ਕਲਾਕਾਰਾਂ ਵਲੋਂ ਆਪਣੀਆਂ ਕਲਾਕ੍ਰਿਤਾਂ ਦੀਆਂ ਸਟਾਲਾਂ ਲਗਾਈਆਂ ਜਾਣਗੀਆਂ। ਇਸ ਮੇਲੇ ਦੌਰਾਨ ਵੱਖ-ਵੱਖ ਰਾਜਾਂ ਦੇ ਅਲੱਗ-ਅਲੱਗ ਪਕਵਾਨਾਂ ਦਾ ਅਨੰਦ ਵੀ ਪੰਜਾਬ ਵਾਸੀ ਮਾਣ ਸਕਣਗੇ ਅਤੇ ਕੁਦਰਤੀ ਸੁੰਦਰਤਾ ਦੇ ਅਨੂਠੇ ਉਤਪਾਦ ਤੇ ਘਰ ਦੀ ਸਜਾਵਟ ਦੀਆਂ ਆਕਰਸ਼ਕ ਵਸਤਾਂ ਵੀ ਖ਼ਰੀਦ ਸਕਣਗੇ।

Related Articles

Leave a Comment