ਹੁਣ ‘ਰੂਹਾਨੀ ਦੀਦੀ’ ਨਾਂ ਨਾਲ ਜਾਣੀ ਜਾਵੇਗੀ ਹਨੀਪ੍ਰੀਤ; ਰਾਮ ਰਹੀਮ ਨੇ ਬਦਲਿਆ ਹਨੀਪ੍ਰੀਤ ਦਾ ਨਾਂ
ਚੰਡੀਗੜ੍ਹ, 26 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – 40 ਦਿਨਾਂ ਦੀ ਪੈਰੋਲ ਉਤੇ ਸੁਨਾਰੀਆ ਜੇਲ ਤੋਂ ਬਾਹਰ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਹੁਣ ਹਨੀਪ੍ਰੀਤ ਦਾ ਨਾਂ ਬਦਲ ਦਿੱਤਾ ਹੈ। ਉਹਨਾਂ ਕਿਹਾ ਕਿ ਬੇਟੀ ਹਨੀਪ੍ਰੀਤ ਹੁਣ ‘ਰੂਹਾਨੀ ਦੀਦੀ’ ਦੇ ਨਾਂ ਨਾਲ ਜਾਣੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਡੇਰੇ ਦੇ ਗੁਰੂ ਸੀ, ਹਾਂ ਅਤੇ ਰਹਾਂਗੇ। ਰਾਮ ਰਹੀਮ ਨੇ ਡੇਰੇ ‘ਚ ਸਾਧ ਸੰਗਤ ਨੂੰ ਸੰਬੋਧਨ ਕਰਦੇ ਹੋਏ ਦੋਵੇਂ ਬਿਆਨ ਜਾਰੀ ਕੀਤੇ।
ਦੱਸ ਦੇਈਏ ਕਿ ਰਾਮ ਰਹੀਮ ਹਰਿਆਣਾ ਦੀ ਸੁਨੇਰੀਆ ਜੇਲ ਤੋਂ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਪੈਰੋਲ ‘ਤੇ ਹੈ, ਜਿਸ ਤੋਂ ਬਾਅਦ ਉਹ ਆਸ਼ਰਮ ਤੋਂ ਹਰ ਰੋਜ਼ ਆਨਲਾਈਨ ਆ ਕੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹਨ।