newslineexpres

Joe Rogan Podcasts You Must Listen
Home Education ???? MLA ਅਜੀਤਪਾਲ ਸਿੰਘ ਕੋਹਲੀ, ਡਾਕਟਰ ਬਲਵੀਰ ਸਿੰਘ ਅਤੇ ਨਰਿੰਦਰ ਕੌਰ ਭਰਾਜ਼ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਮੈਂਬਰ ਨਿਯੁਕਤ

???? MLA ਅਜੀਤਪਾਲ ਸਿੰਘ ਕੋਹਲੀ, ਡਾਕਟਰ ਬਲਵੀਰ ਸਿੰਘ ਅਤੇ ਨਰਿੰਦਰ ਕੌਰ ਭਰਾਜ਼ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਮੈਂਬਰ ਨਿਯੁਕਤ

by Newslineexpres@1

???? MLA ਅਜੀਤਪਾਲ ਸਿੰਘ ਕੋਹਲੀ, ਡਾਕਟਰ ਬਲਵੀਰ ਸਿੰਘ ਅਤੇ ਨਰਿੰਦਰ ਕੌਰ ਭਰਾਜ਼ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਮੈਂਬਰ ਨਿਯੁਕਤ

ਪਟਿਆਲਾ, 28 ਅਕਤੂਬਰ -ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਰਕਾਰ ਦੀ ਸਿਫਾਰਿਸ਼ ਉਤੇ ਰਾਜ ਦੇ ਮਾਣਯੋਗ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾਕਟਰ ਬਲਵੀਰ ਸਿੰਘ ਅਤੇ ਨਰਿੰਦਰ ਕੌਰ ਭਰਾਜ਼ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਮੈਂਬਰ ਵਜੋਂ ਨਿਯੁਕਤ ਕੀਤਾ ਹੈ। ਨਿਊਜ਼ਲਾਈਨ ਐਕਸਪ੍ਰੈਸ ਨੂੰ ਪ੍ਰਾਪਤ ਖ਼ਬਰ ਮੁਤਾਬਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਐਕਟ, 1961 ਦੀ ਧਾਰਾ 11(1)(X) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਦੇ ਰਾਜਪਾਲ ਨੇ ਹੇਠ ਲਿਖੇ ਤਿੰਨ ਵਿਅਕਤੀਆਂ (ਆਮ ਫੈਲੋ) ਨੂੰ ਨਾਮਜ਼ਦ ਕਰਨ ਵਿਚ ਖੁਸ਼ੀ ਮਹਿਸੂਸ ਕੀਤੀ ਹੈ। ਉਕਤ ਸੈਨੇਟ ਮੈਂਬਰਾਂ ਦੀ ਮਿਆਦ ਮੌਜੂਦਾ ਸੈਨੇਟ ਦੀ ਮਿਆਦ ਤੱਕ ਰਹੇਗੀ।
ਉਪਰੋਤਕ ਹੁਕਮਾਂ ਦੀ ਕਾਪੀ ਕੰਟਰੋਲਰ, ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਯੂ.ਟੀ. ਨੂੰ ਵੀ ਭੇਜੀ ਗਈ ਹੈ।
Newsline Express

Related Articles

Leave a Comment