newslineexpres

Joe Rogan Podcasts You Must Listen
Home Himachal ਕੇਜਰੀਵਾਲ ਵਲੋਂ ਸੋਲਨ ਵਿੱਚ ਰੋਡ ਸ਼ੋ 3 ਨਵੰਬਰ ਨੂੰ

ਕੇਜਰੀਵਾਲ ਵਲੋਂ ਸੋਲਨ ਵਿੱਚ ਰੋਡ ਸ਼ੋ 3 ਨਵੰਬਰ ਨੂੰ

by Newslineexpres@1

ਕੇਜਰੀਵਾਲ ਵਲੋਂ ਸੋਲਨ ਵਿੱਚ ਰੋਡ ਸ਼ੋ 3 ਨਵੰਬਰ ਨੂੰ

ਸੋਲਨ, 1 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਹੁਣ ਚੋਣ ਪ੍ਰਚਾਰ ਨੂੰ ਗਰਮਾਉਣ ਲਈ ਹਿਮਾਚਲ ਦਾ ਰੁਖ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 3 ਨਵੰਬਰ ਨੂੰ ਸੋਲਨ ਆ ਰਹੇ ਹਨ। ਸੋਲਨ ਸ਼ਹਿਰ ਵਿੱਚ 11 ਵਜੇ ਰੋਡ ਸ਼ੋਅ ਹੋਵੇਗਾ। ਜ਼ਿਲ੍ਹਾ ਚੋਣ ਅਧਿਕਾਰੀ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੇਜਰੀਵਾਲ ਪਹਿਲੀ ਵਾਰ ਹਿਮਾਚਲ ਆ ਰਹੇ ਹਨ।
ਪਾਰਟੀ ਤੋਂ 20 ਸਟਾਰ ਪ੍ਰਚਾਰਕਾਂ ਦੀ ਸੂਚੀ ਤੈਅ ਕੀਤੀ ਗਈ ਹੈ। ਇਸ ਵਿਚ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ਅਤੇ ਦਿੱਲੀ ਵਿੱਚ ਆਪ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਹਿਮਾਚਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪ੍ਰਚਾਰਕਾਂ ਵਿਚ ਸ਼ਾਮਲ ਹਨ।

Related Articles

Leave a Comment