newslineexpres

Home Education ???? ਪੰਜਾਬੀ ਯੂਨੀਵਰਸਿਟੀ ਪ੍ਰਤੀ ਆਪਣਾ ਬਣਦਾ ਫ਼ਰਜ਼ ਅਦਾ ਕਰਨ ਪਟਿਆਲਾ ਦੇ ਸਾਰੇ ਵਿਧਾਇਕ : ਐਡਵੋਕੇਟ ਪ੍ਰਭਜੀਤ ਪਾਲ ਸਿੰਘ

???? ਪੰਜਾਬੀ ਯੂਨੀਵਰਸਿਟੀ ਪ੍ਰਤੀ ਆਪਣਾ ਬਣਦਾ ਫ਼ਰਜ਼ ਅਦਾ ਕਰਨ ਪਟਿਆਲਾ ਦੇ ਸਾਰੇ ਵਿਧਾਇਕ : ਐਡਵੋਕੇਟ ਪ੍ਰਭਜੀਤ ਪਾਲ ਸਿੰਘ

by Newslineexpres@1
Advocate Prabhjit Pal Singh (PATIALA)

ਪੰਜਾਬੀ ਯੂਨੀਵਰਸਿਟੀ ਪ੍ਰਤੀ ਆਪਣਾ ਬਣਦਾ ਫ਼ਰਜ਼ ਅਦਾ ਕਰਨ ਪਟਿਆਲਾ ਦੇ ਸਾਰੇ ਵਿਧਾਇਕ : ਐਡਵੋਕੇਟ ਪ੍ਰਭਜੀਤ ਪਾਲ ਸਿੰਘ

???? ਸਿੱਖਿਆ ਅੱਜ ਖੁਦ ਦਰ-ਦਰ ਜਾ ਕੇ ਕਿਉਂ ਮੰਗ ਰਹੀ ਹੈ ਭੀਖ !?

ਪਟਿਆਲਾ, 15 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – “ਪੰਜਾਬੀ ਯੂਨੀਵਰਸਿਟੀ” ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਣ ਵਾਲ਼ਾ ਉਹ ਨਾਮ ਹੈ ਜਿੱਥੇ ਸਿੱਖਿਆ ਪ੍ਰਾਪਤ ਕਰਕੇ ਲੱਖਾਂ ਵਿਦਿਆਰਥੀਆਂ ਨੇ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਹ, 600 ਏਕੜ ਵਿਚ ਫੈਲੀ ਪੰਜਾਬੀ ਯੂਨੀਵਰਸਿਟੀ, 30 ਅਪ੍ਰੈਲ 1962 ਨੂੰ ਹੋਂਦ ਵਿੱਚ ਆਈ। ਪੰਜਾਬੀ ਯੂਨੀਵਸਿਟੀ ਇਜ਼ਰਾਈਲ ਦੀ ਹੇਬਰਿਊ ਯੂਨੀਵਰਸਿਟੀ ਤੋਂ ਬਾਅਦ ਵਿਸ਼ਵ ਦੀ ਦੂਸਰੀ ਅਜਿਹੀ ਯੂਨੀਵਰਸਿਟੀ ਹੈ ਜਿਸ ਦਾ ਨਾਮ ਕਿਸੇ ਇੱਕ ਭਾਸ਼ਾ ਦੇ ਉਪਰ ਰੱਖਿਆ ਗਿਆ ਹੋਵੇ। ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲੇ ਪਟਿਆਲਾ, ਬਰਨਾਲਾ, ਫਤਿਹਗੜ ਸਾਹਿਬ, ਸੰਗਰੂਰ, ਬਠਿੰਡਾ, ਮਾਨਸਾ, ਮੋਹਾਲੀ, ਰੂਪਨਗਰ, ਫਰੀਦਕੋਟ ਵਿਚ 278 ਦੇ ਕਰੀਬ ਕਾਲਜ ਹਨ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਆਉਂਦੇ ਹਨ। ਤੁਹਾਨੂੰ ਇਹ ਪੜ੍ਹ ਸੁਣ ਕੇ ਹੈਰਾਨੀ ਹੋਵੇਗੀ ਕਿ ਲੋਕਾਂ ਦੇ ਚੰਗੇ ਭਵਿੱਖ ਬਣਾਉਣ ਵਾਲੇ ਅਤੇ ਜ਼ਿੰਦਗੀਆਂ ਨੂੰ ਰੌਸ਼ਨ ਕਰਨ ਵਾਲੇ ਇਸ ਵਿਸ਼ਾਲ ਵਿੱਦਿਅਕ ਅਦਾਰੇ ਦਾ ਆਪਣਾ ਭਵਿੱਖ ਅੱਜ ਵੱਖ ਵੱਖ ਸਰਕਾਰਾਂ ਦੀ ਅਣਗਹਿਲੀ ਕਾਰਨ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵੀ ਤੇ ਸੀਨੀਅਰ ਵਕੀਲ ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਅੱਜ ਪੰਜਾਬੀ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰਨ ਦੇ ਬਾਵਜੂਦ ਆਪਣਾ ਵਜੂਦ ਬਚਾਉਣ ਲਈ ਸਰਕਾਰਾਂ ਅੱਗੇ ਝੁਕ ਕੇ ਮਿੰਨਤਾਂ ਕਰ ਰਹੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਆਪਣੇ ਅਦਾਰੇ ਨੂੰ ਬਚਾਉਣ ਲਈ ਲਗਾਤਾਰ ਯਤਨਸ਼ੀਲ ਹਨ। ਯੂਨੀਵਰਸਿਟੀ ਨੂੰ ਆਰਥਿਕ ਮੰਦੀ ਵਿਚੋਂ ਬਾਹਰ ਕੱਢਣ ਲਈ ਉਹ ਸਰਕਾਰਾਂ ਦੇ ਦਰ ‘ਤੇ ਕਦੇ ਮੁੱਖ ਮੰਤਰੀ ਦੇ ਕੋਲ, ਕਦੇ ਸਿੱਖਿਆ ਮੰਤਰੀ ਦੇ ਦਰ ਉਤੇ, ਕਦੇ ਵਿੱਤ ਮੰਤਰੀ ਕੋਲ ਅਤੇ ਕਦੇ ਕੀਤੇ ਹੋਰ ਜਾ ਜਾ ਕੇ ਇਸ ਲਈ ਗੁਹਾਰ ਤੇ ਤਰਲੇ ਕੱਢ ਰਹੇ ਹਨ।
ਐਡੋਕੇਟ ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ ਆਖਿਰ ਵੀ.ਸੀ ਹੀ ਕਿਉਂ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਲਈ ਸਰਕਾਰੀ ਦਰਬਾਰੇ ਜਾ ਰਹੇ ਹਨ ਜਦਕਿ ਪਟਿਆਲੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਉੱਪਰ ਸਰਕਾਰ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਬਜ ਹਨ। ਇਸਤੋਂ ਇਲਾਵਾ ਪਿਛਲੇ ਦਿਨੀਂ ਪਟਿਆਲਾ ਨੂੰ ਮੰਤਰੀ ਵਜੋਂ ਕੈਬਨਿਟ ਵਿਚ ਵੀ ਸਥਾਨ ਮਿਲਿਆ ਹੈ, ਇਹ ਸਾਰੇ ਲੀਡਰ ਕਿਉਂ ਨਹੀਂ ਇਕੱਠੇ ਹੋ ਕੇ ਸਰਕਾਰ ਕੋਲ ਯੂਨੀਵਰਸਿਟੀ ਦੇ ਪੱਖ ਵਿਚ ਜਾਂਦੇ, ਕਿਉਂ ਨਹੀਂ ਕਰਜਾ ਮਾਫ਼ੀ ਤੇ ਪੰਜਾਬੀ ਯੂਨੀਵਰਸਿਟੀ ਦੇ ਅਗਾਹਵਧੂ ਜ਼ਰੂਰਤਾਂ ‘ਤੇ ਪਹਿਲ ਕਦਮੀ ਕਰਦੇ। ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਵਿਚ ਹੁੰਦਿਆਂ ਸਾਰੇ ਨੇਤਾਵਾਂ ਦਾ ਜਾਤੀ ਫਰਜ਼ ਬਣਦਾ ਹੈ ਕਿ ਉਹ ਰਲ ਕੇ ਇਸ ਸਿੱਖਿਅਕ ਅਦਾਰੇ ਲਈ ਅੱਗੇ ਆਉਣ ਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦੀ ਬਾਂਹ ਫੜਣ ਕਿਉਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਉਥੇ ਦੇ ਲੋਕਾਂ ਦੀ ਸਿੱਖਿਆ ਉੱਪਰ ਨਿਰਧਾਰਿਤ ਹੁੰਦੀ ਹੈ। “ਵਿੱਦਿਆ ਵਿਚਾਰੀ ਤਾਂ ਪਰਉਪਕਾਰੀ।” ਵਿੱਦਿਆ ਹੀ ਸਾਡਾ, ਸਾਡੇ ਬੱਚਿਆਂ ਅਤੇ ਸੂਬੇ ਦਾ ਭਵਿੱਖ ਤੈਅ ਕਰਦੀ ਹੈ। ਪੁਰਾਣੀਆਂ ਸਰਕਾਰਾਂ ਦੀ ਸੋੜੀ ਸੋਚ ਤੇ ਅਣਗਹਿਲੀ ਕਾਰਨ ਪੰਜਾਬੀ ਯੂਨੀਵਰਸਿਟੀ ਜੋ ਕਿ ਲੱਖਾਂ ਨੌਜਵਾਨਾਂ ਦਾ ਭਵਿੱਖ ਤੈਅ ਕਰਦੀ ਹੈ, ਅੱਜ ਆਪਣਾ ਭਵਿੱਖ ਤਲਾਸ਼ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਸਲੇ ਪ੍ਰਤੀ ਗੰਭੀਰਤਾ ਅਤੇ ਸੰਜੀਦਗੀ ਨਾਲ ਸਰਕਾਰ ਨੇ ਵਿਚਾਰ ਨਾ ਕੀਤਾ ਤਾਂ ਬਹੁਤ ਜਲਦ ਇਹ ਵਿਸ਼ਾਲ ਵਿਦਿਅਕ ਅਦਾਰਾ ਜਾਂ ਤਾਂ ਬੰਦ ਹੋ ਜਾਵੇਗਾ ਜਾਂ ਇਸ ਦੇ ਨਿੱਜੀਕਰਨ ਹੋਣ ਦੀ ਸੰਭਾਵਨਾ ਵਧ ਜਾਵੇਗੀ, ਜਿਸ ਨਾਲ ਇਸ ਦੇ ਅਧੀਨ ਆਉਂਦੇ ਸੈਂਕੜੇ ਕਾਲਜਾਂ ਦਾ ਅਤੇ ਉਨ੍ਹਾਂ ਵਿਚ ਪੜ੍ਹਦੇ ਵਿਦਿਆਰਥੀਆਂ ਦਾ ਭਵਿੱਖ ਵੀ ਦਾਅ ‘ਤੇ ਲੱਗ ਜਾਵੇਗਾ ਜੋ ਕਿ ਪੰਜਾਬ, ਪੰਜਾਬੀਅਤ ਤੇ ਨੌਜਵਾਨਾਂ ਨਾਲ ਧੋਖਾ ਤੇ ਸ਼ਰਮ ਵਾਲੀ ਗੱਲ ਹੋਵੇਗੀ।

Punjabi University, Patiala

Related Articles

Leave a Comment