newslineexpres

Joe Rogan Podcasts You Must Listen
Home Information 4 ਗੈਲਰੀਆਂ ਰਾਹੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਅੰਮ੍ਰਿਤਸਰ ਦਾ ਪਹਿਲਾ ‘ਡਿਜੀਟਲ ਸਿੱਖ ਮਿਊਜ਼ੀਅਮ’

4 ਗੈਲਰੀਆਂ ਰਾਹੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਅੰਮ੍ਰਿਤਸਰ ਦਾ ਪਹਿਲਾ ‘ਡਿਜੀਟਲ ਸਿੱਖ ਮਿਊਜ਼ੀਅਮ’

by Newslineexpres@1

-ਚਾਰ ਗੈਲਰੀਆਂ ਰਾਂਹੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਅੰਮ੍ਰਿਤਸਰ ਦਾ ਪਹਿਲਾ ਡਿਜੀਟਲ ਸਿੱਖ ਮਿਊਜ਼ੀਅਮ
-ਰੋਜਾਨਾ ਕਰੀਬ ਪੰਜ ਹਜ਼ਾਰ ਸੰਗਤਾਂ ਕਰਦੀਆਂ ਹਨ ਸ਼ਿਰਕਤ

ਅੰਮ੍ਰਿਤਸਰ – ਨਿਊਜ਼ਲਾਈਨ ਐਕਸਪ੍ਰੈਸ – ਗੁਰੂ ਨਗਰੀ ਅੰਮ੍ਰਿਤਸਰ ਵਿਚ ਤਾਂ ਉਂਝ ਸਾਰੇ ਧਾਰਮਿਕ ਸਥਾਨ ਜਗ ਜਾਹਰ ਹਨ। ਪਰ ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਗੋਲਡਨ ਟੈਂਪਲ ਪਲਾਜਾ ਵਿਚ ਸਥਿਤ ਡਿਜੀਟਲ ਮਿਊਜੀਅਮ ਜੋ ਕਿ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ। ਸ਼੍ਰੀ ਦਰਬਾਰ ਸਾਹਿਬ ਸਮੇਤ ਸਿੱਖਾਂ ਦੇ ਦੱਸ ਗੁਰੂ ਸਾਹਿਬਾਨਾਂ ਦਾ ਇਤਿਹਾਸ ਦਰਸਾਉਂਦਾ ਇਹ ਡਿਜੀਟਲ ਮਿਊਜੀਅਮ ਆਪਣੀ ਵੱਖਰੀ ਹੀ ਪਛਾਣ ਰੱਖਦਾ ਹੈ ਅਤੇ ਸਿਖ ਇਤਿਹਾਸ ਨੂੰ ਦਰਸਾਉਂਦੇ ਪਹਿਲੇ ਡਿਜੀਟਲ ਅਜਾਇਬ ਘਰ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੇ ਸੈਰ ਸਪਾਟਾ ਵਿਭਾਗ ਵਲੋਂ ਬਣਾਏ ਇਸ ਮਿਊਜੀਅਮ ਵਿਚ ਸੈਲਾਨੀਆਂ ਨੂੰ ਆਉਣ ‘ਤੇ ਵੱਖ-ਵੱਖ ਤਰਾਂ ਦੀਆਂ ਸਿੱਖ ਇਤਿਹਾਸ ਨਾਲ ਸਬੰਧਤ ਧਾਰਮਿਕ ਫਿਲਮਾਂ ਦਿਖਾਈਆਂ ਜਾਂਦੀਆਂ ਹਨ। ਸਿੱਖ ਇਤਿਹਾਸ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਮਹੱਤਤਾ ਨੂੰ ਦਰਸਾਉਂਦਾ ਇਹ ਮਨਮੋਹਕ ਅਤੇ ਇੰਟਰਐਕਟਿਵ ਮਲਟੀਮੀਡੀਆ ਅਜਾਇਬ ਘਰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਗੋਲਡਨ ਟੈਂਪਲ ਕੰਪਲੈਕਸ ਦੀ ਬੇਸਮੈਂਟ ਵਿਚ ਬਣਾਇਆ ਗਿਆ ਹੈ।


ਚਾਰ ਗੈਲਰੀਆਂ ਰਾਹੀਂ ਦਰਸਾਇਆਂ ਜਾਂਦਾ ਹੈ ਸਿੱਖ ਇਤਿਹਾਸ – ਡਿਜੀਟਲ ਮਿਊਜੀਅਮ ਵਿਚ ਆਉਂਦੀਆਂ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਹਰਿਮੰਦਰ ਸਾਹਿਬ ਦੀ ਮਹੱਤਤਾ ਨੂੰ ਚਾਰ ਵੱਖ-ਵੱਖ ਗੈਲਰੀਆਂ ਰਾਂਹੀ ਦਿਖਾਇਆ ਜਾਂਦਾ ਹੈ। ਕਰੀਬ 50 ਮਿੰਟ ਦੀ ਇਸ ਧਾਰਮਿਕ ਫਿਲਮ ਦੇ ਚਾਰ ਭਾਗ ਹਨ। ਜਿਸ ਦੇ ਪਹਿਲੇ ਭਾਗ ਵਿਚ ਦਸ ਗੁਰੂ ਸਾਹਿਬਾਨਾਂ ਦਾ ਇਤਿਹਾਸ ਦਿਖਾਇਆ ਜਾਂਦਾ ਹੈ ਜਦ ਕਿ ਦੂਜੇ ਭਾਗ ਵਿਚ ਸ਼੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ ਅਤੇ ਸਿੱਖਾਂ ਦੇ ਤੀਸਰੇ ਗੁਰੂ, ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਦਾ ਸਾਰੇ ਇਤਿਹਾਸ ਬਾਰੇ ਦਰਸਾਇਆਂ ਗਿਆ ਹੈ, ਤੀਜੇ ਭਾਗ ਵਿਚ ਸ਼੍ਰੀ ਹਰਿਮੰਦਰ ਸਾਹਿਬ ਵਿਚ ਹੁੰਦੀਆਂ ਸੇਵਾਵਾਂ ਅਤੇ ਸਵੇਰ ਤੜਕਸਾਰ ਤੋਂ ਰਾਤ ਤੱਕ ਦੀ ਪ੍ਰਕਿਰਿਆ ਬਾਰੇ ਚਾਨਣਾ ਪਾਇਆ ਗਿਆ ਹੈ, ਜਿਸ ਵਿਚ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਹੁੰਦਾ ਸੁਖਮਨੀ ਸਾਹਿਬ ਦਾ ਪਾਠ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਉਪਰੰਤ ਪਾਠ, ਕੀਰਤਨ ਅਤੇ ਰਾਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਣ ਸਾਹਿਬ ਤੋਂ ਲੈ ਰਾਤ ਨੂੰ ਸਚਖੰਡ ਸਾਹਿਬ ਵਿਖੇ ਹੁੰਦੀ ਧੁਵਾਈ ਦੀ ਸੇਵਾ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਦਿਖਾਇਆ ਜਾਂਦਾ ਹੈ। ਚੌਥੇ ਅਤੇ ਅਖੀਰਲੇ ਭਾਗ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਦਰਜ ਗੁਰੂ ਸਾਹਿਬਾਨਾਂ, ਭੱਟਾਂ, ਭਗਤ ਕਬੀਰ ਜੀ, ਬਾਬਾ ਫਰੀਦ ਜੀ ਅਤੇ ਹੋਰ ਭਗਤਾਂ ਦੀ ਬਾਣੀ ਬਾਰੇ ਗਿਆਨ ਦਿੱਤਾ ਜਾਂਦਾ ਹੈ।


ਵੱਖ ਵੱਖ ਭਾਸ਼ਾਵਾਂ ‘ਚ ਇਤਿਹਾਸ ਦੱਸਦਾ ਹੈ ਡਿਜੀਟਲ ਮਿਊਜੀਅਮ
ਹਰਿਮੰਦਰ ਸਾਹਿਬ ਦੇ ਪਲਾਜਾ ਵਿਚ ਸਿੱਖ ਇਤਿਹਾਸ ਨੂੰ ਦਰਸਾਉਂਦਾ ਸਿੱਖ ਡਿਜੀਟਲ ਮਿਊਜੀਅਮ ਭਾਰਤ ਅਤੇ ਵਿਦੇਸ਼ਾਂ ਵਿਚੋਂ ਆਈਆਂ ਸੰਗਤਾਂ ਨੂੰ ਤਿੰਨ ਵੱਖ-ਵੱਖ ਭਾਸ਼ਾਵਾਂ ਵਿਚ ਇੰਟਰਐਕਟਿਵ ਮਲਟੀਮੀਡੀਆ ਰਾਂਹੀ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਂਦਾ ਹੈ। ਜਿਸ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜੀ ਸ਼ਾਮਲ ਹਨ। ਇਥੇ ਹੀ ਦੱਸਣਯੋਗ ਹੈ ਕਿ ਪੰਜਾਬ ਦੇ ਬਾਹਰੋਂ ਆਏ ਯਾਤਰੂਆਂ ਲਈ ਸਿੱਖ ਇਤਿਹਾਸ ਬਾਰੇ ਦੱਸਣ ਲਈ ਆਡੀਓ ਗਾਈਡ ਡਿਵਾਇਸ ਦਾ ਖਾਸ ਪ੍ਰਬੰਧ ਹੈ, ਜਿਸ ਦੇ ਨਾਲ ਗੈਲਰੀ ਵਿਚ ਲਾਈਵ ਚੱਲਦਾ ਪ੍ਰੋਗਰਾਮ ਸੰਗਤਾਂ ਨੂੰ ਅੰਗਰੇਜੀ ਜਾਂ ਹਿੰਦੀ ਵਿਚ ਅਨੁਵਾਦ ਕਰਕੇ ਦਿਖਾਇਆ ਜਾਂਦਾ ਹੈ।
ਵੱਖ ਵੱਖ ਤਰ੍ਹਾਂ ਦੇ ਪ੍ਰੋਜੈਕਟਿਵ ਸਿਸਟਮ ਅਤੇ ਲਾਈਟਾਂ ਰਾਂਹੀ ਦਰਸਾਇਆ ਜਾਂਦਾ ਹੈ ਸਿੱਖੀ ਇਤਿਹਾਸ
ਸਿੱਖ ਡਿਜੀਟਲ ਮਿਊਜੀਅਮ ਬਾਰੇ ਬਾਰੀਕੀ ਨਾਲ ਦੱਸਦੇ ਗੋਲਡਨ ਟੈਂਪਲ ਪਲਾਜਾ ਦੇ ਇੰਚਾਰਜ ਸੁਖਮਨਦੀਪ ਸਿੰਘ ਨੇ ਕਿਹਾ ਕਿ ਚਾਰੇ ਗੈਲਰੀਆਂ ਵਿਚ ਵੱਖ- ਵੱਖ ਤਰ੍ਹਾਂ ਦੀਆਂ ਐਲਈਡੀ ਡਿਸਪਲੇਅ ਹਨ, ਜਿਸ ਵਿਚ ਇਕ ਗੈਲਰੀ ਵਿਚ ਉਲਟੀ ਦਿਸ਼ਾ ਵਿਚ ਪਈ ਪਿਰਾਮਿਡ ਡਿਸਪਲੇਅ, ਅਤੇ ਦੂਜੀ ਗੈਲਰੀ ਵਿਚ 270 ਡਿਗਰੀ ਲੰਬੀ ਡਿਸਪਲੇਅ ਅਤੇ ਅਤੇ ਤੀਜੀ ਗੈਲਰੀ ਵਿਚ 72 ਡਿਗਰੀ ਦੀ ਵੱਡੀ ਡਿਸਪਲੇਅ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਮਾਡਲ ਰਾਂਹੀ ਸੰਗਤਾਂ ਨੂੰ ਦਰਬਾਰ ਸਾਹਿਬ ਦੀ ਮਹੱਤਤਾ ਬਾਰੇ ਦਸਦੇ ਹਨ।


ਵੱਖ ਵੱਖ ਤਰ੍ਹਾਂ ਦੇ ਪ੍ਰੋਜੈਕਟਿਵ ਸਿਸਟਮ ਅਤੇ ਲਾਈਟਾਂ ਰਾਂਹੀ ਦਰਸਾਇਆ ਜਾਂਦਾ ਹੈ ਸਿੱਖੀ ਇਤਿਹਾਸ – ਸਿੱਖ ਡਿਜੀਟਲ ਮਿਊਜੀਅਮ ਬਾਰੇ ਬਾਰੀਕੀ ਨਾਲ ਦੱਸਦੇ ਗੋਲਡਨ ਟੈਂਪਲ ਪਲਾਜਾ ਦੇ ਇੰਚਾਰਜ ਸੁਖਮਨਦੀਪ ਸਿੰਘ ਨੇ ਕਿਹਾ ਕਿ ਚਾਰੇ ਗੈਲਰੀਆਂ ਵਿਚ ਵੱਖ- ਵੱਖ ਤਰ੍ਹਾਂ ਦੀਆਂ ਐਲਈਡੀ ਡਿਸਪਲੇਅ ਹਨ, ਜਿਸ ਵਿਚ ਇਕ ਗੈਲਰੀ ਵਿਚ ਉਲਟੀ ਦਿਸ਼ਾ ਵਿਚ ਪਈ ਪਿਰਾਮਿਡ ਡਿਸਪਲੇਅ, ਅਤੇ ਦੂਜੀ ਗੈਲਰੀ ਵਿਚ 270 ਡਿਗਰੀ ਲੰਬੀ ਡਿਸਪਲੇਅ ਅਤੇ ਅਤੇ ਤੀਜੀ ਗੈਲਰੀ ਵਿਚ 72 ਡਿਗਰੀ ਦੀ ਵੱਡੀ ਡਿਸਪਲੇਅ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਮਾਡਲ ਰਾਂਹੀ ਸੰਗਤਾਂ ਨੂੰ ਦਰਬਾਰ ਸਾਹਿਬ ਦੀ ਮਹੱਤਤਾ ਬਾਰੇ ਦਸਦੇ ਹਨ।


ਰੋਜਾਨਾ ਕਰੀਬ ਪੰਜ ਹਜਾਰ ਸੰਗਤਾਂ ਦੇਖਦੀਆਂ ਹਨ ਮਨਮੋਹਕ ਨਜਾਰਾ – ਜਾਣਕਾਰੀ ਦਿੰਦੇ ਇੰਚਾਰਜ ਸੁਖਮਨਦੀਪ ਸਿੰਘ ਨੇ ਦੱਸਿਆ ਕਿ ਸਿੱਖਾਂ ਦੇ ਪਹਿਲੇ ਡਿਜੀਟਲ ਮਿਊਜੀਅਮ ਵਿਚ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਕਰੀਬ ਪੰਜ ਹਜਾਰ ਸੰਗਤਾਂ ਇਸ ਜਗਾਂ ਤੇ ਸਿੱਖ ਇਤਿਹਾਸ ਦਾ ਮਨਮੋਹਕ ਨਜਾਰਾ ਦੇਖਣ ਲਈ ਪਹੁੰਚਦੀਆਂ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਮਿਊਜੀਅਮ ਬੰਦ ਹੁੰਦਾ ਹੈ ਪਰ ਮੰਗਲਵਾਰ ਤੋਂ ਵੀਰਵਾਰ ਤੱਕ ਕਰੀਬ ਤਿੰਨ ਤੋਂ ਪੰਜ ਹਜਾਰ ਅਤੇ ਸ਼ੁੱਕਰਵਾਰ ਤੋਂ ਐਤਵਾਰ ਤੱਕ ਕਰੀਬ ਅੱਠ ਤੋਂ ਦੱਸ ਹਜਾਰ ਸੰਗਤਾਂ ਇਸ ਅਸਥਾਨ ਤੇ ਪਹੁੰਚਦੀਆਂ ਹਨ।


ਘੱਟ ਪ੍ਰਚਾਰ ਕਾਰਨ ਪਹੁੰਚਦੇ ਹਨ ਘੱਟ ਲੋਕ – ਸ਼੍ਰੀ ਦਰਬਾਰ ਸਾਹਿਬ ਦੇ ਗੋਲਡਨ ਟੈਂਪਲ ਪਲਾਜਾ ਵਿਚ ਸਥਿਤ ਸਿੱਖਾਂ ਦੇ ਪਹਿਲੇ ਡਿਜੀਟਲ ਮਿਊਜੀਅਮ ਵਿਚ ਰੋਜਾਨਾਂ ਦਰਬਾਰ ਸਾਹਿਬ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਵਿਚੋਂ ਸਿਰਫ ਦੂਜਾ ਤੀਜਾ ਹਿੱਸਾਂ ਹੀ ਸੰਗਤਾਂ ਮਿਊਜੀਅਮ ਵਿਚ ਪਹੁੰਚਦੀਆਂ ਹਨ ਜਿਸ ਦਾ ਮੁੱਖ ਕਾਰਨ ਹੈ ਸੈਰ ਸਪਾਟਾ ਵਿਭਾਗ ਵਲੋਂ ਇਸ ਦਾ ਪ੍ਰਚਾਰ ਨਾ ਮਾਤਰ ਹੈ, ਜਿਸ ਦਾ ਮਿਊਜੀਅਮ ਦੇ ਬਾਹਰ ਵੀ ਕਿਸੇ ਤਰ੍ਹਾਂ ਦਾ ਸਾਈਨ ਬੋਰਡ ਨਹੀਂ ਬਣਿਆ ਹੋਇਆ ਅਤੇ ਨਾ ਹੀ ਦਰਬਰ ਸਾਹਿਬ ਦੇ ਅੰਦਰ ਕਿਸੇ ਤਰ੍ਹਾਂ ਦੀ ਅਨਾਉਸਮੈਂਟ ਕਰਵਾਈ ਜਾਂਦੀ ਹੈ।

Related Articles

Leave a Comment