ਮਾਨਸਾ, 21 ਦਸੰਬਰ- ਮਾਨਸਾ ਪੁਲਿਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਮਨ ਜਾਰੀ ਕਰਕੇ 12 ਜਨਵਰੀ ਨੂੰ CJM ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਨ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵੇਲੇ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਚੋਣ ਦੌਰਾਨ ਲੰਘੇ ਸਮੇਂ ਤੋਂ ਬਾਅਦ ਕੀਤੇ ਗਏ ਚੋਣ ਪ੍ਰਚਾਰ ਤੇ ਵੱਧ ਇਕੱਠ ਕਰਨ ਲਈ ਥਾਣਾ ਸਿਟੀ-1 ਵਿਖੇ ਦਰਜ ਮਾਮਲੇ ਸਬੰਧੀ ਹਨ। ਇਸ ਸੰਬੰਧੀ ਚੰਨੀ ਨੇ ਕਿਹਾ ਕਿ ਇਹ ਕੇਸ ‘ਆਮ ਆਦਮੀ ਪਾਰਟੀ’ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ ਜੋ ਕਿ ਸਿਰੇ ਤੋਂ ਝੂਠਾ ਕੇਸ ਹੈ।