newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home Latest News ???? ਵਿਸ਼ਵ ਪ੍ਰਸਿੱਧ ਕਥਾ ਵਾਚਕ ਕੌਸ਼ਿਕ ਜੀ ਮਹਾਰਾਜ ਨੇ ਪਟਿਆਲਾ ਦੇ ਪ੍ਰਸਿੱਧ ਜੋਤਿਸ਼ੀ ਸੁਨੀਲ ਗਰਗ ਦੀ ਕੀਤੀ ਪ੍ਰਸ਼ੰਸਾ

???? ਵਿਸ਼ਵ ਪ੍ਰਸਿੱਧ ਕਥਾ ਵਾਚਕ ਕੌਸ਼ਿਕ ਜੀ ਮਹਾਰਾਜ ਨੇ ਪਟਿਆਲਾ ਦੇ ਪ੍ਰਸਿੱਧ ਜੋਤਿਸ਼ੀ ਸੁਨੀਲ ਗਰਗ ਦੀ ਕੀਤੀ ਪ੍ਰਸ਼ੰਸਾ

by Newslineexpres@1
ਪ੍ਰਸਿੱਧ ਕਥਾ ਵਾਚਕ ਕੌਸ਼ਿਕ ਜੀ ਮਹਾਰਾਜ ਪਟਿਆਲਾ ਦੇ ਪ੍ਰਸਿੱਧ ਜੋਤਿਸ਼ੀ ਸੁਨੀਲ ਗਰਗ ਨੂੰ ਸਨਮਾਨਿਤ ਕਰਦੇ ਹੋਏ। Newsline Express

???? ਵਿਸ਼ਵ ਪ੍ਰਸਿੱਧ ਕਥਾ ਵਾਚਕ ਕੌਸ਼ਿਕ ਜੀ ਮਹਾਰਾਜ ਨੇ ਪਟਿਆਲਾ ਦੇ ਪ੍ਰਸਿੱਧ ਜੋਤਿਸ਼ੀ ਸੁਨੀਲ ਗਰਗ ਦੀ ਕੀਤੀ ਪ੍ਰਸ਼ੰਸਾ।

???? ਜੋਤਿਸ਼ ਗਿਆਨ, ਰੰਗ, ਗ੍ਰਹਿ, ਨਕਸ਼ਤਰ, ਵਾਸਤੁ, ਅੰਕ ਜੋਤਿਸ਼ ਅਤੇ ਯੋਗ ਨੂੰ ਅਪਣਾਉਣ ਨਾਲ ਜੀਵਨ ਹੋ ਸਕਦਾ ਹੈ ਸਫਲ : ਜੋਤਿਸ਼ੀ ਸੁਨਿਲ ਗਰਗ

ਪਟਿਆਲਾ, 28 ਮਾਰਚ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਵਿਖੇ ਰਾਜਪੁਰਾ ਰੋਡ ਉਤੇ ਸਥਿਤ ਐਸ.ਡੀ.ਕੇ.ਐਸ ਭਵਨ ਦੇ ਵਿਸ਼ਾਲ ਸਤਸੰਗ ਹਾਲ ਵਿੱਚ ਪਿਛਲੇ ਪੰਜ ਦਿਨਾਂ ਤੋਂ ਨਵਰਾਤਰਿਆਂ ਦੇ ਸ਼ੁਭ ਮੌਕੇ ‘ਤੇ ਚੱਲ ਰਹੀ ਮਾਤਾ ਸ਼੍ਰੀ ਕਾਲਿਕਾ ਪੁਰਾਣ ਦੀ ਕਥਾ ਦੌਰਾਨ ਵਿਸ਼ਵ ਪ੍ਰਸਿੱਧ ਕਥਾ ਵਾਚਕ ਕੌਸ਼ਿਕ ਜੀ ਮਹਾਰਾਜ ਨੇ ਮਾਤਾ ਦੀ ਸ਼ਕਤੀਆਂ ਅਤੇ ਵਿਸ਼ਵ ਕਲਿਆਣ ਦੀ ਕਥਾ ਦਾ ਵਿਸਥਾਰਪੂਰਵਕ ਵਰਨਣ ਕੀਤਾ। ਇਸ ਕਥਾ ਦੌਰਾਨ ਮਹਾਰਾਜ ਜੀ ਨੇ ਪਟਿਆਲਾ ਦੇ ਪ੍ਰਸਿੱਧ ਜੋਤਿਸ਼ੀ ਸੁਨੀਲ ਗਰਗ ਨੂੰ ਵਿਸ਼ੇਸ਼ ਤੌਰ ਉੱਤੇ ਮੰਚ ‘ਤੇ ਬੁਲਾ ਕੇ ਸਨਮਾਨਿਤ ਵੀ ਕੀਤਾ ਅਤੇ ਬਹੁਤ ਪ੍ਰਸ਼ੰਸਾ ਵੀ ਕੀਤੀ। ਸੁਨੀਲ ਗਰਗ ਜੀ ਦੀ ਜਿਓਤਿਸ਼ ਵਿਦਿਆ ਦੀ ਪ੍ਰਸ਼ੰਸਾ ਕਰਦੇ ਹੋਏ ਕੌਸ਼ਿਕ ਜੀ ਮਹਾਰਾਜ ਨੇ ਮੌਕੇ ਉਤੇ ਸਮੂਹ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਜੋਤਿਸ਼ੀ ਸੁਨੀਲ ਗਰਗ ਦੇ ਆਫਿਸ ਜਾ ਕੇ ਕਈ ਕੁੰਡਲੀਆਂ ਦਾ ਵਿਸ਼ਲੇਸ਼ਣ ਵੀ ਕਰਵਾਇਆ ਅਤੇ ਸੁਨੀਲ ਗਰਗ ਦੀ ਜੋਤਿਸ਼ ਗਿਆਨ ਦੀ ਬਾਰੀਕੀਆਂ ਨੂੰ ਦੇਖ ਕੇ ਬਹੁਤ ਹੀ ਹੈਰਾਨ ਤੇ ਪ੍ਰਭਾਵਿਤ ਵੀ ਹੋਏ।

ਪ੍ਰਸਿੱਧ ਕਥਾ ਵਾਚਕ ਕੌਸ਼ਿਕ ਜੀ ਮਹਾਰਾਜ ਪਟਿਆਲਾ ਦੇ ਪ੍ਰਸਿੱਧ ਜੋਤਿਸ਼ੀ ਸੁਨੀਲ ਗਰਗ ਦੇ ਨਿਵਾਸ ਵਿਖੇ ਉਨ੍ਹਾਂ ਵੱਲੋਂ ਪ੍ਰਸਤੁਤ ਜੋਤਿਸ਼ ਗਿਆਨ ਤੋਂ ਪ੍ਰਭਾਵਿਤ ਹੋਏ। Newsline Express

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਸਿੱਧ ਜੋਤਿਸ਼ੀ ਸੁਨੀਲ ਗਰਗ ਕਈ ਸ਼ਹਿਰਾਂ ਵਿੱਚ ਸਨਮਾਨਿਤ ਕੀਤੇ ਜਾ ਚੁੱਕੇ ਹਨ। ਦੇਸ਼-ਵਿਦੇਸ਼ ਵਿੱਚ ਰਹਿੰਦੇ ਕਈ ਜੋਤਿਸ਼ ਪ੍ਰੇਮੀ ਵੀ ਸੁਨੀਲ ਗਰਗ ਹੋਰਾਂ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ।
ਪ੍ਰਸਿੱਧ ਜੋਤਿਸ਼ੀ ਸੁਨੀਲ ਗਰਗ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋਤਿਸ਼ ਗਣਿਤ ਦੀ ਮਦਦ ਦੇ ਨਾਲ ਜ਼ਿੰਦਗੀ ਦੇ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋਤਿਸ਼ ਇੱਕ ਗਣਿਤ ਹੈ ਜਿਸ ਦੀ ਗਣਨਾ ਕਰਕੇ ਗ੍ਰਹਾਂ ਦੀ ਸ਼ੁਭ ਅਤੇ ਅਸ਼ੁਭ ਸਥਿਤੀ ਨੂੰ ਜਾਂਚ ਕੇ ਚੰਗੇ ਭਵਿੱਖ ਲਈ ਉਪਾਅ ਆਦਿ ਕਰਕੇ ਜੀਵਨ ਵਿਚ ਆ ਰਹੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਜੋਤਿਸ਼ ਮਨੁੱਖ ਨੂੰ ਧਰਮ ਦੇ ਨਾਲ ਵੀ ਜੋੜਦਾ ਹੈ ਅਤੇ ਧਾਰਮਿਕ ਵੀ ਬਣਾਉਂਦਾ ਹੈ ਜਿਸ ਨਾਲ ਮਨੁੱਖ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਨਿਰਮਾਣ ਹੁੰਦਾ ਹੈ ਜਿਸ ਨਾਲ ਮਨੁੱਖ ਖੁਸ਼ ਰਹਿਣ ਲੱਗ ਜਾਂਦਾ ਹੈ ਅਤੇ ਆਪਣੇ ਜੀਵਨ ਵਿੱਚ ਤਰਕੀਆਂ ਹਾਸਿਲ ਕਰਦਾ ਹੈ। ਜੋਤਿਸ਼ ਗਿਆਨ ਦਾ ਵਰਨਣ ਹਿੰਦੂ ਧਰਮ ਦੇ ਗ੍ਰੰਥਾਂ, ਪੁਰਾਣਾਂ ਅਤੇ ਸ਼ਾਸਤਰਾਂ ਦੇ ਵਿੱਚ ਪ੍ਰਚਲਿਤ ਹੈ। ਜੋਤਿਸ਼ੀ ਗਰਗ ਨੇ ਦੱਸਿਆ ਕਿ ਜੋਤਿਸ਼ ਪ੍ਰਕਿਰਤੀ ਨਾਲ ਵੀ ਸੰਬੰਧ ਰੱਖਦਾ ਹੈ, ਬਹੁਤ ਸਾਰੇ ਪੇੜ-ਪੌਦੇ ਜੋਤਿਸ਼ ਨਾਲ ਸੰਬੰਧ ਰੱਖਦੇ ਹਨ ਜਿਹਨਾਂ ਨੂੰ ਪੂਜਣ ਜਾਂ ਬੀਜਣ ਨਾਲ ਵੀ ਗ੍ਰਹਾਂ ਨੂੰ ਅਨੁਕੂਲ ਕੀਤਾ ਜਾ ਸਕਦਾ ਹੈ।
ਜੋਤਿਸ਼ ਸ਼ਾਸਤਰਾਂ ਅਨੁਸਾਰ ਜੀਵ ਜੰਤੂਆਂ ਦੀ ਸੇਵਾ ਕਰਨ ਨਾਲ ਵੀ ਗ੍ਰਹਾਂ ਨੂੰ ਅਨੁਕੂਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋਤਿਸ਼ ਦਾ ਯੋਗ ਨਾਲ ਵੀ ਬਹੁਤ ਗਹਿਰਾ ਸੰਬੰਧ ਹੈ, ਕੁਝ ਯੋਗ ਅਤੇ ਯੋਗਿਕ ਆਕ੍ਰਿਤੀਆਂ ਕਰਨ ਨਾਲ ਮਨੁੱਖ ਸਵਸਥ ਜੀਵਨ ਅਤੇ ਆਪਣੇ ਆਂਤਰਿਕ ਕੁਦਰਤੀ ਚੱਕਰਾਂ ਨੂੰ ਅਨੁਕੂਲ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਦਰਮਾ ਸਵਾ ਦੋ ਦਿਨ ਬਾਅਦ ਆਪਣੀ ਰਾਸ਼ੀ ਬਦਲਦਾ ਹੈ ਅਤੇ ਅਲਗ ਅਲਗ ਨਕਸ਼ਤਰਾਂ ਦਾ ਪ੍ਰਭਾਵ ਮਨੁੱਖੀ ਜੀਵਨ ਤੇ ਪੈਂਦਾ ਹੈ ਜਿਸ ਕਾਰਨ ਮਨੁੱਖ ਦੀ ਸੋਚ ਵਿੱਚ ਬਦਲਾਵ ਹੁੰਦਾ ਰਹਿੰਦਾ ਹੈ।ਸਾਰੇ ਗ੍ਰਹਾਂ ਅਤੇ ਰਾਸ਼ੀਆਂ ਨੂੰ ਤੱਤਵ ਪ੍ਰਾਪਤ ਹਨ ਜਿਸ ਕਾਰਨ ਗ੍ਰਹ ਉਸੇ ਤਰ੍ਹਾਂ ਦੇ ਫਲ ਦੇਣ ਲੱਗ ਜਾਂਦੇ ਹਨ। ਜਲ, ਵਾਯੂ, ਪ੍ਰਿਥਵੀ ਅਤੇ ਅਗਨੀ ਨਾਲ ਸ਼੍ਰਿਸ਼ਟੀ ਦਾ ਨਿਰਮਾਣ ਹੋਇਆ ਹੈ ਤੇ ਇਹ ਤੱਤਵ ਅਲਗ ਅਲਗ ਰਾਸ਼ੀਆਂ ਨਾਲ ਸੰਬੰਧ ਰੱਖਦੇ ਹਨ। ਗ੍ਰਹਾਂ ਦੇ ਗੋਚਰ ਕਾਰਨ ਮਨੁੱਖ ਅਤੇ ਕੁਦਰਤ ਉਪਰ ਪ੍ਰਭਾਵ ਪੈਂਦਾ ਰਹਿੰਦਾ ਹੈ ਜਿਸ ਕਾਰਨ ਸ਼ੁਭ ਅਤੇ ਅਸ਼ੁਭ ਪ੍ਰਭਾਵ ਹੁੰਦਾ ਹੈ।ਮਨੁੱਖ ਜੋਤਿਸ਼ ਗਿਆਨ ਦਾ ਸਹਾਰਾ ਲੈ ਕੇ ਆਪਣੇ ਕੀਮਤੀ ਜੀਵਨ ਅਤੇ ਕੀਮਤੀ ਵਕਤ ਨੂੰ ਆਪਣੇ ਅਨੁਕੂਲ ਕਰਕੇ ਜੀਵਨ ਸਫਲ ਕਰ ਸਕਦੇ ਹਨ।
ਦੱਸ ਦੇਈਏ ਕਿ ਜੋਤਿਸ਼ੀ ਸੁਨੀਲ ਗਰਗ ਨੇ ਹਜ਼ਾਰਾਂ ਕੁੰਡਲੀਆਂ ਦਾ ਵਿਸ਼ਲੇਸ਼ਣ ਕੀਤਾ ਹੈ ਜਿਨ੍ਹਾਂ ਵਿੱਚੋ ਰਾਜਨੀਤੀ ਨਾਲ ਸੰਬੰਧ ਰੱਖਦੇ, ਡਾਕਟਰ, ਇੰਜੀਨੀਅਰ, ਕਲਾਕਾਰ, ਪੱਤਰਕਾਰ ਅਤੇ ਹੋਰ ਬਹੁਤ ਵੱਡੀਆਂ ਸ਼ਖਸ਼ੀਅਤਾਂ ਨੂੰ ਸਫਲਤਾ ਦੁਆਈ ਹੈ, ਬਹੁਤ ਸਾਰੀਆਂ ਸੰਸਥਾਵਾਂ ਪ੍ਰਸਿੱਧ ਜੋਤਿਸ਼ੀ ਸੁਨੀਲ ਗਰਗ ਨੂੰ ਸਨਮਾਨਿਤ ਵੀ ਕਰ ਚੁੱਕੀਆਂ ਹਨ।
ਸੁਨੀਲ ਗਰਗ ਨੇ ਕਿਹਾ ਕਿ ਜੋਤਿਸ਼ ਗਿਆਨ ਵਿੱਚ ਸਭ ਕੁਝ ਰਹੱਸਮਈ ਹੋ ਕੇ ਲੁਕਿਆ ਹੋਇਆ ਹੈ ਜਿਸ ਨੂੰ ਇੱਕ ਵਧੀਆ ਜੋਤਿਸ਼ ਹੀ ਪੜ੍ਹ ਸਕਦਾ ਹੈ ਅਤੇ ਸਮਾਧਾਨ ਕੱਢ ਸਕਦਾ ਹੈ। Newsline Express

Related Articles

Leave a Comment