newslineexpres

Breaking News
Home ਜੀਵਨ ਸ਼ੈਲੀ ???? ਐਸਡੀਕੇਐਸ ਯਾਦਵਿੰਦਰਾ ਬਾਲ ਨਿਕੇਤਨ ‘ਚ ਵਿਆਹ ਮੌਕੇ ਡੀਸੀ ਤੇ ਵਿਧਾਇਕ ਨੇ ਬੇਸਹਾਰਾ ਲੜਕੀ ਨੂੰ ਦਿੱਤਾ ਆਸ਼ੀਰਵਾਦ

???? ਐਸਡੀਕੇਐਸ ਯਾਦਵਿੰਦਰਾ ਬਾਲ ਨਿਕੇਤਨ ‘ਚ ਵਿਆਹ ਮੌਕੇ ਡੀਸੀ ਤੇ ਵਿਧਾਇਕ ਨੇ ਬੇਸਹਾਰਾ ਲੜਕੀ ਨੂੰ ਦਿੱਤਾ ਆਸ਼ੀਰਵਾਦ

by Newslineexpres@1

???? ਐਸਡੀਕੇਐਸ ਯਾਦਵਿੰਦਰਾ ਬਾਲ ਨਿਕੇਤਨ ‘ਚ ਵਿਆਹ ਮੌਕੇ ਡੀਸੀ ਤੇ ਵਿਧਾਇਕ ਨੇ ਬੇਸਹਾਰਾ ਲੜਕੀ ਨੂੰ ਦਿੱਤਾ ਆਸ਼ੀਰਵਾਦ

???? ਬੇਸਹਾਰਾ ਬੱਚਿਆਂ ਦੀ ਦੇਖਭਾਲ ਸਭ ਤੋਂ ਵੱਡੀ ਸੇਵਾ : ਅਜੀਤਪਾਲ ਕੋਹਲੀ

ਪਟਿਆਲਾ, 28 ਮਾਰਚ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਸਥਾਨਕ ਲਾਹੋਰੀ ਗੇਟ ਵਿਖੇ ਐਸਡੀਕੇਐਸ ਯਾਦਵਿੰਦਰਾ ਬਾਲ ਨਿਕੇਤਨ ਵਿਖੇ ਇਕ ਬੇਸਹਾਰਾ ਲੜਕੀ ਦੇ ਵਿਆਹ ਦੋਰਾਨ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸਨਰ ਪਟਿਆਲਾ ਮੈਡਮ ਸਾਕਸ਼ੀ ਸਾਹਨੀ ਨੇ ਵਿਸ਼ੇਸ ‘ਤੇ ਪਹੁੰਚ ਕੇ ਆਸ਼ੀਰਵਾਦ ਦਿੱਤਾ। ਇਸ ਮੋਕੇ ਸੰਸਥਾ ਵੱਲੋਂ ਚੇਅਰਮੈਨ ਬਾਲ ਕ੍ਰਿਸ਼ਨ ਸਿੰਗਲਾ, ਦੇਵੀ ਦਿਆਲ ਗੋਇਲ, ਕੁੰਦਨ ਗੋਗੀਆ, ਰਾਜੀਵ ਗੋਇਲ, ਉਰਮਿਲਾ ਪੁਰੀ, ਅਸ਼ੋਕ ਗੋਇਲ ਨੇ ਸ਼ਿਰਕਤ ਕਰਕੇ ਕੰਨਿਆ ਦਾਨ ਕੀਤਾ। ਇਸ ਦੋਰਾਨ ਬੇਸਹਾਰਾ ਲੜਕੀ ਆਇਸ਼ਾ ਦਾ ਵਿਆਹ ਖੰਨਾ ਦੇ ਵਸਨੀਕ ਗਗਨ ਨਾਲ ਕੀਤਾ ਗਿਆ। ਲੜਕੀ ਆਇਸ਼ਾ ਜਿਸ ਨੇ ਇਸ ਬਾਲ ਨਿਕੇਤਨ ਵਿਚ ਰਹਿ ਕੇ ਉੱਚ ਵਿਦਿਆ ਪ੍ਰਾਪਤ ਕੀਤੀ। 

ਇਸ ਦੋਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਬੇਸਹਾਰਾ ਬੱਚਿਆਂ ਨੂੰ ਆਪਣੇ ਬੱਚੇ ਬਣਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਸਭ ਤੋਂ ਵੱਡਾ ਕਾਰਜ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਪਾਲਣ ਪੋਸ਼ਣ ਹੀ ਨਹੀਂ ਬਲਕਿ ਉਨ੍ਹਾਂ ਨੂੰ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਉਚ ਵਿਦਿਆ ਦੇਣਾ ਸਭ ਤੋਂ ਵੱਡਾ ਕੰਮ ਹੈ। ਇਹ ਸੇਵਾ ਕਿਸੇ ਕਿਸੇ ਦੇ ਹਿੱਸੇ ਹੀ ਆਉਦੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਅਜਿਹੀ ਸੇਵਾ ਨੂੰ ਅਪਣਾਉਦੇਂ ਹਾਂ ਤਾਂ ਪ੍ਰਮਾਤਮਾ ਖੁਦ ਹਾਜ਼ਰ ਹੋ ਕੇ ਸਾਡੇ ਕੰਮਾਂ ਨੂੰ ਨੇਪਰੇ ਚਾੜ੍ਹਦਾ ਹੈ। ਇਸ ਮੋਕੇ ਵਿਧਾਇਕ ਨੇ ਜਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਸਲਾਘਾ ਕਰਦੇ ਹੋਏ ਕਿਹਾ ਕਿ ਪ੍ਰਸਾਸਨ ਵੱਲੋਂ ਵੀ ਸਮੇਂ ਸਮੇਂ ‘ਤੇ ਕੀਤੀ ਜਾਂਦੀ ਸੇਵਾ ਲਈ ਅਧਿਕਾਰੀ ਵੀ ਵਧਾਈ ਦੇ ਪਾਤਰ ਹਨ। Newsline Express

Related Articles

Leave a Comment