ਪਟਿਆਲਾ, 26 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਿਵਲ ਸਰਜਨ ਦਫਤਰ ਪਟਿਆਲਾ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਇਸ ਸਾਲ ਦਾ ਵਿਸ਼ਾ “ਨਸ਼ਿਆਂ ਤੇ ਤੱਥ ਸਾਂਝਾ ਕਰੋ, ਜਾਨਾਂ ਬਚਾਓ” ਹੈ। ਥੀਮ ਗਲਤ ਜਾਣਕਾਰੀ ਨਾਲ ਮੁਕਾਬਲਾ ਕਰਨ ਅਤੇ ਨਸ਼ਿਆਂ ਨਾਲ ਜੁੜੇ ਤੱਥਾਂ ਨੂੰ ਸਾਂਝਾ ਕਰਨ ਦੇ ਨਾਲ-ਨਾਲ ਪੂਰੀ ਦੁਨੀਆਂ ਵਿੱਚ ਸਮੱਸਿਆ ਵਿਰੁੱਧ ਲੜਨ ਲਈ ਇਲਾਜ ਦੇ ਹੱਲਾਂ ਨੂੰ ਉੱਤਸਾਹਿਤ ਕਰਦਾ ਹੈ। ਉਨਾਂ ਨਸ਼ਿਆਂ ਦੀਆਂ ਵੱਖ-ਵੱਖ ਕਿਸਮਾਂ, ਨਸ਼ਾ ਲੱਗਣ ਦੇ ਕਾਰਨ, ਵੱਖ-ਵੱਖ ਨਸ਼ੀਲੇ ਪਦਾਰਥਾਂ ਦੇ ਸ਼ਰੀਰ ਉਪਰ ਪੈਣ ਵਾਲੇ ਪ੍ਰਭਾਵਾਂ ਅਤੇ ਇਹਨਾਂ ਤੋਂ ਛੁਟਕਾਰੇ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਅੱਜ ਕੱਲ ਨਸ਼ਿਆਂ ਤੋਂ ਸਾਡੀ ਯੁਵਾ ਪੀੜ੍ਹੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਨਸ਼ਾ ਇੱਕ ਮਿੱਠਾ ਜਹਿਰ ਹੈ, ਜਿਸ ਨਾਲ ਸਰੀਰ ਵਿਚ ਕੁੱਝ ਸਮੇਂ ਲਈ ਤਾਂ ਚੁੱਸਤੀ ਆ ਜਾਂਦੀ ਹੈ ਪਰ ਇਹ ਹੋਲੇ-ਹੋਲੇ ਸ਼ਰੀਰ ਦੇ ਅੰਦਰੂਨੀ ਅੰਗਾਂ ਨੂੰ ਖਤਮ ਕਰ ਰਿਹਾ ਹੁੰਦਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਕਾਰਨ ਅਪਰਾਧ ਅਤੇ ਹਾਦਸਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਹਨਾਂ ਨਸ਼ਿਆਂ ਦੇ ਕਾਰਨ ਕੈਂਸਰ, ਦਿਲ ਦੀ ਬਿਮਾਰੀ, ਦਿਮਾਗ ਦੀ ਨਾੜੀ ਦਾ ਫੱਟਣਾ, ਗੁਰਦੇ ਖਰਾਬ ਹੋਣਾ, ਏਡਜ਼, ਪੀਲੀਆ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਨਸ਼ਾ ਕਰਨ ਵਾਲਿਆਂ ਨੂੰ ਹੋ ਰਹੀਆਂ ਹਨ। ਨਸ਼ਾ ਕਰਨ ਵਾਲੇ ਵਿਅਕਤੀ ਦੀ ਇਮਊਨਿਟੀ ਘੱਟਣ ਕਾਰਨ ਉਹਨਾਂ ਨੂੰ ਕੋਵਿਡ ਹੋਣ ਦਾ ਖਤਰਾ ਵੀ ਜਿਆਦਾ ਹੁੰਦਾ ਹੈ। ਸਾਨੂੰ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਜ਼ਿਲ੍ਹੇ ਵਿਚ ਖੋਲੇ ਗਏ ਸਰਕਾਰੀ ਨਸ਼ਾ ਛੁਡਵਾਓ ਕੇਂਦਰ, ਓਟ ਕਲੀਨਿਕ ਜਾਂ ਸਿਹਤ ਸੰਸਥਾਂਵਾਂ ਵਿਚ ਲਿਆ ਕੇ ਇਲਾਜ ਕਰਵਾਉਣਾ ਚਾਹੀਦਾ ਹੈ ਤੇੇ ਨਸ਼ਾ ਛੁੱਡਵਾ ਕੇ ਮੁੜ ਵਸੇਵਾ ਕੇਂਦਰਾਂ ਰਾਹੀਂ ਮੁੜ ਵਸੇਵਾ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਪਰਵੀਨ ਕੁਮਾਰ ਪੁਰੀ, ਡਾ. ਸੁਮੀਤ ਸਿੰਘ ਜ਼ਿਲ੍ਹਾ ਐਪੀਡੋਮੋਲੋਜਿਸਟ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਜਸਜੀਤ ਕੋਰ, ਕੁਲਵੀਰ ਕੌਰ, ਜ਼ਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਜਸਵੀਰ ਕੋਰ, ਬਿੱਟੂ ਅਤੇ ਸਟਾਫ ਹਾਜ਼ਰ ਸਨ ।
previous post