???? ਸਾਵਧਾਨ ! 30 ਸਤੰਬਰ ਤੋਂ ਬਾਅਦ ਨਹੀਂ ਚੱਲੇਗਾ ਦੋ ਹਜ਼ਾਰ (2000) ਰੁਪਏ ਦਾ ਨੋਟ
???? ਕਾਲੇ ਧਨ ‘ਤੇ ਵੱਡਾ ਹਮਲਾ
ਦਿੱਲੀ, 19 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਇਹ ਖ਼ਬਰ ਤੁਹਾਨੂੰ ਜ਼ਰੂਰ ਹੈਰਾਨ ਕਰ ਦੇਵੇਗੀ। ਜੇਕਰ ਤੁਹਾਡੇ ਕੋਲ ਦੋ ਹਜ਼ਾਰ ਰੁਪਏ ਦੇ ਨੋਟ ਹਨ ਤਾਂ ਜਲਦੀ ਕੱਢ ਦਿਓ। ਜੀ ਹਾਂ, ਇਹ ਸੱਚ ਹੈ ਕਿਉਂਕਿ 30 ਸਤੰਬਰ 2023 ਤੋਂ ਬਾਅਦ 2000 ਰੁਪਏ ਦੀ ਕੋਈ ਕੀਮਤ ਨਹੀਂ ਰਹੇਗੀ। ਭਾਰਤੀ ਰਿਜ਼ਰਵ ਬੈਂਕ ਨੇ ਵੀ ਕਿਹਾ ਹੈ ਕਿ ਹੁਣ ਦੋ ਹਜ਼ਾਰ ਰੁਪਏ ਦੇ ਨਵੇਂ ਨੋਟ ਛਾਪੇ ਵੀ ਨਹੀਂ ਜਾਣਗੇ।
ਹੁਣ ਇਸ ਖ਼ਬਰ ਤੋਂ ਬਾਅਦ ਜਿਨ੍ਹਾਂ ਲੋਕਾਂ ਕੋਲ ਦੋ ਹਜ਼ਾਰ ਰੁਪਏ ਦੇ ਨੋਟ ਹਨ, ਉਹ ਸਾਰੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ 30 ਸਤੰਬਰ ਤੱਕ ਬੈਂਕ ਵਿੱਚ ਇੱਕ ਵਾਰੀ ਵਿੱਚ 10 ਨੋਟ ਯਾਨੀ ਕਿ 20,000 ਤੱਕ ਦੇ ਨੋਟ ਬਦਲੇ ਜਾ ਸਕਦੇ ਹਨ।
ਦੱਸ ਦੇਈਏ ਕਿ ਸੂਤਰਾਂ ਮੁਤਾਬਕ ਰਿਜ਼ਰਵ ਬੈਂਕ ਆਫ ਇੰਡੀਆ ਨੇ ਭਾਰਤ ਸਰਕਾਰ ਨੂੰ ਇਹ ਸਲਾਹ ਦਿੱਤੀ ਹੈ।
ਹੁਣ ਇਸ ਬਾਰੇ ਚਰਚਾ ਵੀ ਰੋਜ਼ ਹੁੰਦੀ ਰਹੇਗੀ।
ਭਾਰਤੀ ਰਿਜ਼ਰਵ ਬੈਂਕ (RBI) 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਜਾ ਰਿਹਾ ਹੈ। ਹਾਲਾਂਕਿ, ਇਹ ਲੀਗਲ ਮੁਦਰਾ ਬਣੀ ਰਹੇਗੀ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2000 ਰੁਪਏ ਦੇ ਨੋਟ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਸਾਲ 2016 ‘ਚ ਨੋਟਬੰਦੀ ਤੋਂ ਬਾਅਦ 2000 ਹਜ਼ਾਰ ਰੁਪਏ ਦਾ ਨੋਟ ਪੇਸ਼ ਕੀਤਾ ਗਿਆ ਸੀ। ਨੋਟਬੰਦੀ ਦੌਰਾਨ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ।
ਆਰਬੀਆਈ ਨੇ ਕਿਹਾ ਕਿ 30 ਸਤੰਬਰ ਤੱਕ ਇਹ ਨੋਟ ਵੈਧ ਕਰੰਸੀ (ਸਰਕੂਲੇਸ਼ਨ) ਰਹਿਣਗੇ। ਯਾਨੀ ਜਿਨ੍ਹਾਂ ਕੋਲ ਇਸ ਸਮੇਂ 2000 ਰੁਪਏ ਦੇ ਨੋਟ ਹਨ, ਉਨ੍ਹਾਂ ਨੂੰ ਬੈਂਕ ਤੋਂ ਇਹ ਨੋਟ ਬਦਲਵਾਉਣੇ ਪੈਣਗੇ। ਆਰਬੀਆਈ ਨੇ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ 2018-19 ਵਿੱਚ ਹੀ 2000 ਰੁਪਏ ਦੇ ਨੋਟ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ।
ਨਿਊਜ਼ਲਾਈਨ ਐਕਸਪ੍ਰੈਸ