newslineexpres

Breaking News
🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ 🚩 ਨਕਾਬਪੋਸ਼ ਦੋ ਨੌਜਵਾਨਾਂ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ ‘ਚ ਚਲਾਈ ਗੋਲੀ ; 6 ਕਰੋੜ ਦੀ ਮੰਗੀ ਫਿਰੌਤੀ 🚩 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ
Home ਰਾਸ਼ਟਰੀ ਦਿੱਲੀ ਵਿੱਚ ਕੱਲ੍ਹ ਤੋਂ ਖੁੱਲ੍ਹਣਗੇ ਜਿਮ ਤੇ ਰੈਸਟੋਰੈਂਟ

ਦਿੱਲੀ ਵਿੱਚ ਕੱਲ੍ਹ ਤੋਂ ਖੁੱਲ੍ਹਣਗੇ ਜਿਮ ਤੇ ਰੈਸਟੋਰੈਂਟ

by Newslineexpres@1

ਨਵੀਂ ਦਿੱਲੀ, 27 ਜੂਨ- ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਕੋਰੋਨਾ ਦੀ ਰਫ਼ਤਾਰ ਤੇਜ਼ੀ ਨਾਲ ਘੱਟ ਰਹੀ ਹੈ, ਹਰ ਰੋਜ਼ ਸਾਹਮਣੇ ਆਉਣ ਵਾਲੇ ਨਵੇਂ ਅੰਕੜੇ ਹੁਣ 85 ਤੱਕ ਪਹੁੰਚ ਗਏ ਹਨ। ਕੋਰੋਨਾ ਦੀ ਰਫ਼ਤਾਰ ਘੱਟ ਹੁੰਦੇ ਦੇਖ ਦਿੱਲੀ ਸਰਕਾਰ ਲੌਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਸਰਕਾਰ ਨੇ ਸੋਮਵਾਰ ਤੋਂ ਜਿਮ ਅਤੇ ਬੈਂਕੁਵੇਟ ਹਾਲ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਤੋਂ ਜਿਮ ਅਤੇ ਯੋਗਾ ਸੰਸਥਾਵਾਂ 50 ਫੀਸਦ ਸਮਰੱਥਾ ਨਾਲ ਕੰਮ ਕਰ ਸਕਣਗੀਆਂ। ਉਧੇ ਹੀ ਵਿਆਹ ਦੇ ਸਮਾਰੋਹ ਦਾ ਆਯੋਜਨ ਬੈਨਕੁਏਟ ਹਾਲ, ਮੈਰਿਜ ਹਾਲ ਜਾਂ ਹੋਟਲ ਵਿੱਚ ਵੱਧ ਤੋਂ ਵੱਧ 50 ਵਿਅਕਤੀਆਂ ਦੀ ਹਾਜ਼ਰੀ ਵਿੱਚ ਕੀਤਾ ਜਾ ਸਕਦਾ ਹੈ, ਹਾਲਾਂਕਿ ਇਨ੍ਹਾਂ ਦੋਵਾਂ ਥਾਵਾਂ ‘ਤੇ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਅੰਤਮ ਸੰਸਕਾਰ ਵੇਲੇ ਫਿਲਹਾਲ 20 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਪਿਛਲੇ ਹਫਤੇ ਰੈਸਟੋਰੈਂਟਾਂ ਦੀ ਸਮਾਂ ਸੀਮਾ ਰਾਤ 10 ਵਜੇ ਤੱਕ ਵਧਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤਕ ਬਾਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਸਾਰੀਆਂ ਮਾਰਕੀਟ, ਮਾਰਕੀਟ ਕੰਪਲੈਕਸ ਅਤੇ ਮਾਲ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਪਿਛਲੇ ਹਫ਼ਤੇ ਦੀ ਤਰ੍ਹਾਂ ਹਫਤਾਵਾਰੀ ਬਾਜ਼ਾਰਾਂ ਨੂੰ ਵੀ ਪ੍ਰਤੀ ਐਮਸੀਡੀ ਜ਼ੋਨ, ਪ੍ਰਤੀ ਮਾਰਕੀਟ ਦੇ ਅਧਾਰ ’ਤੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਪਹਿਲਾਂ ਵਾਂਗ ਜਨਤਕ ਪਾਰਕਾਂ, ਬਗੀਚਿਆਂ, ਗੋਲਫ ਕਲੱਬਾਂ ਅਤੇ ਬਾਹਰੀ ਯੋਗਾ ਗਤੀਵਿਧੀਆਂ ਨੂੰ ਵੀ ਆਗਿਆ ਦਿੱਤੀ ਜਾਏਗੀ। ਸਰਕਾਰੀ ਅਤੇ ਨਿਜੀ ਦਫਤਰਾਂ ਬਾਰੇ ਪਹਿਲਾਂ ਹੀ ਜਾਰੀ ਕੀਤੇ ਨਿਯਮ ਪ੍ਰਭਾਵਸ਼ਾਲੀ ਹੋਣਗੇ। ਸਿਰਫ ਗਰੁੱਪ-ਏ ਦੇ ਅਧਿਕਾਰੀ ਸਰਕਾਰੀ ਦਫਤਰਾਂ ਵਿੱਚ 100 ਫੀਸਦ ਆਉਣ ਦੇ ਯੋਗ ਹੋਣਗੇ। ਦਿੱਲੀ ਮੈਟਰੋ ਅਤੇ ਬੱਸਾਂ ਦਾ ਸੰਚਾਲਨ ਵੀ ਪਹਿਲਾਂ ਵਾਂਗ 50 ਫੀਸਦ ਸਮਰੱਥਾ ਨਾਲ ਜਾਰੀ ਰਹੇਗਾ। ਇਸ ਦੇ ਨਾਲ ਹੀ ਆਟੋ-ਰਿਕਸ਼ਾ ਟੈਕਸੀ ਅਤੇ ਤਤਕਾਲ ਸੇਵਾ ਵਿੱਚ ਸਿਰਫ 2 ਯਾਤਰੀਆਂ ਨੂੰ ਹੀ ਆਗਿਆ ਦਿੱਤੀ ਜਾਏਗੀ, ਜਦੋਂ ਕਿ ਮੈਕਸ ਕੈਬ ਵਿੱਚ ਪੰਜ ਲੋਕ ਅਤੇ ਆਰਟੀਵੀ ਵਿੱਚ 11 ਲੋਕ ਯਾਤਰਾ ਕਰ ਸਕਣਗੇ। ਸਾਰੇ ਧਾਰਮਿਕ ਸਥਾਨ ਖੁੱਲੇ ਰਹਿਣਗੇ, ਪਰ ਸ਼ਰਧਾਲੂਆਂ ਨੂੰ ਉਥੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ। ਇਸ ਤੋ ਇਲਾਵਾ ਤੈਰਾਕੀ ਪੂਲ, ਸਟੇਡੀਅਮ ਅਤੇ ਖੇਡ ਕੰਪਲੈਕਸ ਵੀ ਬੰਦ ਰਹਿਣਗੇ। ਹਾਲਾਂਕਿ, ਇਨ੍ਹਾਂ ਦੀ ਵਰਤੋਂ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖੇਡਾਂ ਨਾਲ ਸਬੰਧਤ ਜਾਂ ਸਿਖਲਾਈ ਲਈ ਕੀਤੀ ਜਾ ਸਕਦੀ ਹੈ। ਸਿਨੇਮਾ ਹਾਲ, ਮਲਟੀਪਲੈਕਸ, ਮਨੋਰੰਜਨ ਪਾਰਕ, ​​ਵਾਟਰ ਪਾਰਕ, ​​ਆਡੀਟੋਰੀਅਮ, ਅਸੈਂਬਲੀਆਂ ਅਤੇ ਸਪਾ ਨੂੰ ਵੀ ਸੰਚਾਲਨ ਦੀ ਆਗਿਆ ਨਹੀਂ ਹੈ। ਇਹ ਹੁਕਮ ਸੋਮਵਾਰ 28 ਜੂਨ ਤੋਂ ਲਾਗੂ ਹੋਣਗੇ ਅਤੇ 5 ਜੁਲਾਈ ਨੂੰ ਸਵੇਰੇ 5 ਵਜੇ ਤੱਕ ਲਾਗੂ ਰਹਿਣਗੇ।

Related Articles

Leave a Comment