newslineexpres

Home ਮਨੋਰੰਜਨ ਵੈਬਸੀਰੀਜ਼ ਵਿੱਚ ਨਜ਼ਰ ਆਵੇਗੀ ਜਯਾ ਬੱਚਨ

ਵੈਬਸੀਰੀਜ਼ ਵਿੱਚ ਨਜ਼ਰ ਆਵੇਗੀ ਜਯਾ ਬੱਚਨ

by Newslineexpres@1

ਮੁੰਬਈ, 27 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਜਯਾ ਬੱਚਨ ਵੀ ਆਪਣੇ ਡਿਜੀਟਲ ਡੈਬਿਊ ਦੇ ਲਈ ਤਿਆਰ ਹੈ। ਜਯਾ ਬੱਚਨ ਇਕ ਵੈੱਬ ਸੀਰੀਜ਼ ਨਾਲ ਆਪਣਾ ਡਿਜੀਟਲ ਡੈਬਿਊ ਕਰੇਗੀ। ਇਸ ਵੈੱਬ ਸੀਰੀਜ਼  ਦਾ ਟੈਮਪ੍ਰੇਰੀ ਨਾਮ ‘ਸਦਾਬਹਾਰ’ ਹੈ। ਇਸ ਵਿਚ ਜਯਾ ਬਚਨ ਪਾਵਰਫੁੱਲ ਕਿਰਦਾਰ ਨਿਭਾਏਗੀ। ਜਯਾ ਬੱਚਨ ਨੇ ਅਪਕਮਿੰਗ ਵੈੱਬ ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਇਸੇ ਸਾਲ ਫਰਵਰੀ ‘ਚ ਸ਼ੁਰੂ ਕਰ ਦਿੱਤੀ ਸੀ। ਸ਼ੋਅ ਦੀ ਸ਼ੂਟਿੰਗ ਰੀਅਲ ਲੋਕੇਸ਼ਨ ‘ਤੇ ਹੋ ਰਹੀ ਹੈ, ਇਸ ਲਈ ਮੇਕਰਸ  ਸਾਰੀਆਂ ਸਾਵਧਾਨੀਆਂ ਅਤੇ ਗਾਈਡਲਾਈਨਜ਼ ਦੀ ਪਾਲਣਾ ਕਰ ਰਹੇ ਹਨ। ਜਯਾ ਬੱਚਨ ‘ਸਦਾਬਹਾਰ’ ਨਾਲ ਤਕਰੀਬਨ 5 ਸਾਲਾਂ ਬਾਅਦ ਪਰਦੇ ‘ਤੇ ਵਾਪਸ ਆ ਰਹੀ ਹੈ।

Related Articles

Leave a Comment