newslineexpres

Home Education ???? ਵੀਰ ਹਕੀਕਤ ਰਾਏ ਸਕੂਲ ਵਿਖੇ ਸੇਫਟੀ, ਸਾਈਬਰ ਕ੍ਰਾਈਮ ਅਤੇ ਨਸ਼ਿਆਂ ਬਾਰੇ ਕੀਤਾ ਜਾਗਰੂਕ ਕੀਤਾ ???? ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੰਸਕਾਰਾਂ, ਮਰਿਆਦਾਵਾਂ, ਜ਼ਿੰਮੇਵਾਰੀਆਂ, ਮਾਣ ਸਨਮਾਨ, ਹਮਦਰਦੀ, ਨਿਮਰਤਾ, ਅਨੁਸ਼ਾਸਨ ਆਦਿ ਦੀ ਸਿੱਖਿਆ ਵੀ ਜ਼ਰੂਰੀ ਹੈ: ਪ੍ਰਿੰ. ਸਰਲਾ ਭਟਨਾਗਰ

???? ਵੀਰ ਹਕੀਕਤ ਰਾਏ ਸਕੂਲ ਵਿਖੇ ਸੇਫਟੀ, ਸਾਈਬਰ ਕ੍ਰਾਈਮ ਅਤੇ ਨਸ਼ਿਆਂ ਬਾਰੇ ਕੀਤਾ ਜਾਗਰੂਕ ਕੀਤਾ ???? ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੰਸਕਾਰਾਂ, ਮਰਿਆਦਾਵਾਂ, ਜ਼ਿੰਮੇਵਾਰੀਆਂ, ਮਾਣ ਸਨਮਾਨ, ਹਮਦਰਦੀ, ਨਿਮਰਤਾ, ਅਨੁਸ਼ਾਸਨ ਆਦਿ ਦੀ ਸਿੱਖਿਆ ਵੀ ਜ਼ਰੂਰੀ ਹੈ: ਪ੍ਰਿੰ. ਸਰਲਾ ਭਟਨਾਗਰ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿਖੇ ਸੇਫਟੀ, ਸਾਈਬਰ ਕ੍ਰਾਈਮ ਅਤੇ ਨਸ਼ਿਆਂ ਬਾਰੇ ਕੀਤਾ ਜਾਗਰੂਕ ਕੀਤਾ

???? ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੰਸਕਾਰਾਂ, ਮਰਿਆਦਾਵਾਂ, ਜ਼ਿੰਮੇਵਾਰੀਆਂ, ਮਾਣ ਸਨਮਾਨ, ਹਮਦਰਦੀ, ਨਿਮਰਤਾ, ਅਨੁਸ਼ਾਸਨ ਆਦਿ ਦੀ ਸਿੱਖਿਆ ਵੀ ਜ਼ਰੂਰੀ ਹੈ: ਪ੍ਰਿੰ. ਸਰਲਾ ਭਟਨਾਗਰ

ਪਟਿਆਲਾ, 30 ਮਈ – ਸੁਨੀਤਾ ਵਰਮਾ / ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਨਾਮੀ ਸਕੂਲ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਉਤੇ ਅਮਲ ਕਰਦਿਆਂ ਪੁਲਿਸ ਇੰਸਪੈਕਟਰ ਕਰਮਜੀਤ ਕੌਰ ਇੰਚਾਰਜ ਟਰੈਫਿਕ ਸਿੱਖਿਆ ਸੈਲ ਪਟਿਆਲਾ ਨੇ ਸਾਈਬਰ ਕ੍ਰਾਈਮ, ਰੋਡ ਸੇਫਟੀ, ਨਸ਼ਿਆਂ , ਅਪਰਾਧਾਂ ਅਤੇ ਵਿਦਿਆਰਥੀਆਂ ਦੀਆਂ ਗਲਤੀਆਂ ਤੇ ਲਾਪਰਵਾਹੀਆਂ ਕਾਰਨ ਹੋ ਰਹੇ ਰਹੀ ਬਰਬਾਦੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਅੱਜ ਦੀਆਂ ਗਲਤੀਆਂ ਤੇ ਲਾਪਰਵਾਹੀਆਂ ਕਾਹਲੀ, ਆਕੜ, ਨਸ਼ਿਆਂ ਤੇ ਮੋਬਾਈਲ ਦੀ ਗਲਤ ਵਰਤੋਂ ਵਰਤਮਾਨ ਅਤੇ ਭਵਿੱਖ ਬਰਬਾਦ ਕਰ ਸਕਦੇ ਹਨ, ਇਸ ਲਈ ਆਪਣੇ ਮਾਪਿਆਂ, ਅਧਿਆਪਕਾਂ ਅਤੇ ਦੇਸ਼, ਸਮਾਜ, ਘਰ ਪਰਿਵਾਰਾਂ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ ਤੇ ਫਰਜ਼ਾਂ ਦੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਮਨੁੱਖੀ ਸਮਗਲਿੰਗ ਅਤੇ ਬੱਚਿਆਂ ਦੀ ਖ਼ਰੀਦ ਵੇਚ ਬਾਰੇ ਵੀ ਦੱਸਿਆ।ਇਸ ਮੌਕੇ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲ੍ਹਾ ਟ੍ਰੇਨਿੰਗ ਅਫ਼ਸਰ ਰੈਡ ਕਰਾਸ, ਨੇ ਤੰਬਾਕੂ, ਸਿਗਰਟ, ਬੀੜੀਆਂ, ਗੁਟਕਾ ਆਦਿ ਨਾਲ ਹੋ ਰਹੀਆਂ ਸ਼ਰੀਰਕ, ਮਾਨਸਿਕ, ਸਮਾਜਿਕ ਤੇ ਮਾਲੀ ਬਰਬਾਦੀ ਬਾਰੇ ਵੀ ਦੱਸਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਸਿੱਖਿਆ ਦੇ ਨਾਲ ਨਾਲ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਜ਼ਿੰਮੇਵਾਰੀਆਂ, ਅਪਰਾਧਾਂ ਤੇ ਸ਼ਰੀਰਕ, ਮਾਨਸਿਕ, ਸਮਾਜਿਕ, ਧਾਰਮਿਕ, ਮਾਲੀ, ਇੱਜ਼ਤ, ਮਾਣ ਸਨਮਾਨ, ਪਰਿਵਾਰਕ ਪ੍ਰੇਮ, ਹਮਦਰਦੀ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਅਤੇ ਆਗਿਆ ਪਾਲਣ ਬਹੁਤ ਜ਼ਰੂਰੀ ਹਨ ਜਿਸ ਰਾਹੀਂ ਬੱਚਿਆਂ ਦੇ ਨਾਲ ਨਾਲ ਸਮਾਜ ਅਤੇ ਦੇਸ਼ ਦੇ ਭਵਿੱਖ ਦਾ ਨਿਰਮਾਣ ਹੁੰਦਾ ਹੈ। ਇਸ ਲਈ ਇਸ ਤਰ੍ਹਾਂ ਦੀ ਜਾਣਕਾਰੀ ਸਾਰੀਆਂ ਸਿੱਖਿਅਕ ਸੰਸਥਾਵਾਂ ਵਿੱਚ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। Newsline Express

Related Articles

Leave a Comment