newslineexpres

Home Information ???? 30 ਜੁਲਾਈ ਨੂੰ ਹੋਵੇਗਾ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਕਰਾਓਕੇ ਸੰਗੀਤ ਦਾ ਵੱਡਾ ਪ੍ਰੋਗਰਾਮ

???? 30 ਜੁਲਾਈ ਨੂੰ ਹੋਵੇਗਾ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਕਰਾਓਕੇ ਸੰਗੀਤ ਦਾ ਵੱਡਾ ਪ੍ਰੋਗਰਾਮ

by Newslineexpres@1

???? 30 ਜੁਲਾਈ ਨੂੰ ਹੋਵੇਗਾ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਕਰਾਓਕੇ ਸੰਗੀਤ ਦਾ ਵੱਡਾ ਪ੍ਰੋਗਰਾਮ

???? ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਵੱਲੋਂ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਸ਼ਾਨਦਾਰ ਪ੍ਰੋਗਰਾਮ

ਪਟਿਆਲਾ, 1 ਜੁਲਾਈ – ਸੁਨੀਤਾ ਵਰਮਾ / ਨਿਊਜ਼ਲਾਈਨ ਐਕਸਪ੍ਰੈਸ – ਸੰਗੀਤ ਪ੍ਰੇਮੀਆਂ ਅਤੇ pਕਲਾਕਾਰਾਂ ਦੀ ਪ੍ਰਸਿੱਧ ਸੰਸਥਾ “ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ” ਦੀ ਕਾਰਜਕਾਰਨੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਪਟਿਆਲਾ ਦੇ ਬਾਰਾਂਦਰੀ ਬਾਗ ਵਿੱਚ ਸਥਿਤ ਪਟਿਆਲਾ ਕਲੱਬ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ ਨੇ ਕੀਤੀ ਅਤੇ ਸਟੇਜ ਦਾ ਸੰਚਾਲਨ ਰਾਜ ਕੁਮਾਰ ਨੇ ਕੀਤਾ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 30 ਜੁਲਾਈ ਨੂੰ ਪਟਿਆਲਾ ਦੇ ਨਾਭਾ ਰੋਡ ’ਤੇ ਸਥਿਤ ਹਰਪਾਲ ਟਿਵਾਣਾ ਸੈਂਟਰ ਫਾਰ ਆਰਟਸ ਦੇ ਆਡੀਟੋਰੀਅਮ ਵਿੱਚ ਵਿਸ਼ਾਲ ਸੰਗੀਤ ਪ੍ਰੋਗਰਾਮ ਕਰਵਾਇਆ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸੀਨੀਅਰ ਮੈਂਬਰਾਂ ਨੇ ਦੱਸਿਆ ਕਿ 30 ਜੁਲਾਈ 2023, ਦਿਨ ਐਤਵਾਰ, ਨੂੰ ਪ੍ਰਸਿੱਧ ਸੰਗੀਤਕਾਰ ਲਕਸ਼ਮੀਕਾਂਤ ਪਿਆਰੇ ਲਾਲ ਸੰਬੰਧੀ ਵਿਸ਼ੇਸ਼ ਸਮਾਗਮ ਹੋਵੇਗਾ, ਜਿਸ ਵਿੱਚ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਸਾਹਿਬ ਨੂੰ ਉਨ੍ਹਾਂ ਦੇ ਫ਼ਿਲਮੀ ਗੀਤ ਗਾ ਕੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ, ਕਿਉਂਕਿ 31 ਜੁਲਾਈ ਨੂੰ ਉਸ ਮਹਾਨ ਸ਼ਖਸੀਅਤ ਦੀ ਬਰਸੀ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ 7 ਮਈ ਨੂੰ ਪ੍ਰਸਿੱਧ ਅਖਬਾਰ ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਸੰਗੀਤ ਦਾ ਇੱਕ ਵਿਸ਼ਾਲ ਪ੍ਰੋਗਰਾਮ “ਆਰ.ਡੀ. ਬਰਮਨ ਸਪੈਸ਼ਲ” ਇਸੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ ਸੀ, ਜਿਸ ਨੂੰ ਚੈਨਲ ‘ਤੇ ਲਾਈਵ ਵੀ ਦਿਖਾਇਆ ਗਿਆ ਸੀ ਅਤੇ ਪਟਿਆਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਹੋਰ ਬੁਲਾਏ ਗਏ ਮਹਿਮਾਨਾਂ ਨੇ ਬਹੁਤ ਸ਼ਲਾਘਾ ਕੀਤੀ ਸੀ। ਹੁਣ, 30 ਜੁਲਾਈ ਨੂੰ ਨਿਊਜ਼ਲਾਈਨ ਐਕਸਪ੍ਰੈਸ ਅਤੇ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਾਂਝੇ ਉਪਰਾਲੇ ਨਾਲ ਪਹਿਲਾਂ ਨਾਲੋਂ ਵਧੀਆ ਸੰਗੀਤਮਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਜਦਕਿ ਅੱਜ ਇਸ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਰਵਿੰਦਰ ਕੁਮਾਰ ਬਾਲੀ, ਮੀਤ ਪ੍ਰਧਾਨ ਕੇ.ਐਸ. ਸੇਖੋਂ, ਰਾਜ ਕੁਮਾਰ, ਪਵਨ ਕਾਲੀਆ, ਗੁਲਸ਼ਨ ਕੁਮਾਰ, ਡੀ.ਐਸ. ਪੁਰੀ, ਅਸ਼ੋਕ ਕੁਮਾਰ, ਰਸ਼ਦੀਪ ਸਿੰਘ, ਕੈਲਾਸ਼ ਅਟਵਾਲ, ਸੁਮਨ ਖੱਤਰੀ, ਬੱਬਲ ਅਰੋੜਾ, ਪ੍ਰਿੰ. ਪ੍ਰੀਤੀ ਗੁਪਤਾ ਅਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਤੇ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਦੇ ਸੰਪਾਦਕ ਅਸ਼ੋਕ ਵਰਮਾ ਵੀ ਮੌਜੂਦ ਸਨ। ਇਸ ਦੌਰਾਨ ਅਗਾਮੀ ਪ੍ਰੋਗਰਾਮ ਬਾਰੇ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 30 ਜੁਲਾਈ ਦਾ ਪ੍ਰੋਗਰਾਮ ਪਹਿਲਾਂ ਨਾਲੋਂ ਬਿਹਤਰ ਹੋਵੇਗਾ।
Newsline Express

Related Articles

Leave a Comment