ਚੰਡੀਗੜ੍ਹ, 29 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਸੰਯੁਕਤ ਰੂਪ ਨਾਲ ਕੁਰੂਕਸ਼ੇਤਰ ਵਿਚ ਮਹਾਭਾਰਤ ਤੇ ਗੀਤਾ ਨਾਲ ਸੰਦਰਭਿਤ ਇਕ ਵਿਸ਼ਵ ਪੱਧਰੀ ਵਰਚੂਅਲ ਮਿਊਜੀਅਮ ਵਿਕਸਿਤ ਕੀਤਾ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਵਿਚ ਹਰਿਆਣਾ ਦੀ ਸੈਰ੍ਰਸਪਾਟਾ ਪਰਿਯੋਜਨਾਵਾਂ ਦੀ ਪ੍ਰਗਤੀ ਤੇ ਕੰਮਾਂ ਦੇ ਸੰਦਰਭ ਵਿਚ ਕੇਂਦਰੀ ਸੈਰ੍ਰਸਪਾਟਾ ਰਾਜ ਮੰਤਰੀ ਸ੍ਰੀ ਪ੍ਰਹਿਲਾਦ ਸਿੰਘ ਪਟੇਲ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਕੁਰੂਕਸ਼ੇਤਰ, ਆਦਿਬਦਰੀ, ਰਾਖੀ ਗੜੀ, ਸਾਇੰਸ ਸਿਟੀ, ਏਡਵੈਂਚਰ ਟੂਰੀਜਮ ਤੇ ਕੁੱਝ ਹੋਰ ਬਿੰਦੂਆਂ ਤੇ ਵਿਚਾਰ੍ਰ ਵਟਾਂਦਰਾਂ ਹੋਇਆ।
ਮੀਟਿੰਗ ਦੇ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਕੇਂਦਰੀ ਸੈਰ੍ਰਸਪਾਟਾ ਰਾਜ ਮੰਤਰੀ ਸ੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਮਹਾਭਾਰਤ ਤੇ ਗੀਤਾ ਨਾਲ ਸੰਦਰਭਿਤ ਵਰਚੂਅਲ ਮਿਊਜੀਅਮ ਦੀ ਮੂਲ ਸੰਕਲਪਨਾ ਹੈ। ਕੇਂਦਰੀ ਸੈਰ੍ਰਸਪਾਟਾ ਮੰਤਰਾਲੇ ਵੀ ਇਸ ਸੰਕਲਪਣਾ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ। ਕੇਂਦਰੀ ਸੈਰ੍ਰਸਪਾਟਾ ਮੰਤਰਾਲੇ ਤੇ ਹਰਿਆਣਾ ਸਰਕਾਰ ਵੱਲੋਂ ਸੰਯੁਕਤ ਰੂਪ ਨਾਲ ਕੁਰੂਕਸ਼ੇਤਰ ਵਿਚ ਮਹਾਭਾਰਤ ਤੇ ਗੀਤਾ ਨਾਲ ਸੰਦਰਭਿਤ ਇਕ ਵਿਸ਼ਵ ਪੱਧਰ ਵਰਚੂਅਲ ਮਿਊਜੀਅਮ ਵਿਕਸਿਤ ਕੀਤਾ ਜਾਵੇਗਾ।
ਸ੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਹਰਿਆਣਾ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੇ ਸੈਰ੍ਰਸਪਾਟਾ ਖੇਤਰ ਵਿਚ ਆਪਣੇ ਖੁਦ ਦੇ ਸਰੋਤਾਂ ਨਾਲ ਵੱਡੇ ਕਾਰਜ ਕੀਤੇ ਹਨ। ਹਰਿਆਣਾ ਸਰਕਾਰ ਨੇ ਕ੍ਰਿਸ਼ਣਾ ਸਰਕਿਟ੍ਰ1 ਪੂਰਾ ਕਰ ਲਿਆ ਹੈ ਅਤੇ ਕ੍ਰਿਸ਼ਣਾ ਸਰਕਿਟ੍ਰ2 ਦੀ ਯੋਜਨਾ ਤਿਆਰ ਕੀਤੀ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਕੇਂਦਰੀ ਸੈਰ੍ਰਸਪਾਟਾ ਰਾਜ ਮੰਤਰੀ ਵੱਲੋਂ ਕਈ ਪਰਿਯੋਜਨਾਵਾਂ ਤੇ ਬਿੰਦੂਆਂ ਤੇ ਸਹਿਮਤੀ ਜਤਾਈ ਗਈ ਹੈ।