newslineexpres

Home Information ਚੰਦਰਯਾਨ-3 ਮਿਸ਼ਨ : ਚੰਦਰਮਾ ‘ਤੇ ਲੈਂਡਿੰਗ ਦਾ ਕਈ ਪਲੇਟਫ਼ਾਰਮਾਂ ‘ਤੇ ਹੋਵੇਗਾ ਸਿੱਧਾ ਪ੍ਰਸਾਰਣ

ਚੰਦਰਯਾਨ-3 ਮਿਸ਼ਨ : ਚੰਦਰਮਾ ‘ਤੇ ਲੈਂਡਿੰਗ ਦਾ ਕਈ ਪਲੇਟਫ਼ਾਰਮਾਂ ‘ਤੇ ਹੋਵੇਗਾ ਸਿੱਧਾ ਪ੍ਰਸਾਰਣ

by Newslineexpres@1

ਬੰਗਲੂਰੂ, 21 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਕਿਹਾ ਕਿ 23 ਅਗਸਤ ਨੂੰ ਚੰਦਰਯਾਨ-3 ਦੀ ਚੰਨ ਦੀ ਸਤਹਿ ‘ਤੇ ਸਾਫਟ ਲੈਂਡਿੰਗ ਨੂੰ ਪੂਰਾ ਦੇਸ਼ ਲਾਈਵ ਦੇਖ ਸਕੇਗਾ। ਇਸਰੋ ਨੇ ਕਿਹਾ ਕਿ ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਈਵੈਂਟ ਦਾ 23 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:27 ਵਜੇ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਇਹ ਲਾਈਵ ਕਵਰੇਜ ਇਸਰੋ ਦੀ ਵੈੱਬਸਾਈਟ, ਇਸ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ‘ਤੇ ਡੀਡੀ ਨੈਸ਼ਨਲ ਟੀਵੀ ਚੈਨਲ ਸਣੇ ਮਲਟੀਪਲ ਪਲੇਟਫਾਰਮਾਂ ‘ਤੇ ਵੇਖੀ ਜਾ ਸਕੇਗੀ। ਇਸਰੋ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਵਿਗਿਆਨ, ਇੰਜਨੀਅਰਿੰਗ, ਤਕਨਾਲਜੀ ਅਤੇ ਉਦਯੋਗ ਲਈ ਇੱਕ ਅਹਿਮ ਪੇਸ਼ਕਦਮੀ ਦੀ ਨਿਸ਼ਾਨਦੇਹੀ ਕਰੇਗੀ, ਜੋ ਕਿ ਪੁਲਾੜ ਖੋਜ ਵਿੱਚ ਸਾਡੇ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ। ਇਸ ਮੁਤਾਬਕ ਲੈਂਡਰ ਮਡਿਊਲ 23 ਅਗਸਤ ਨੂੰ ਸ਼ਾਮੀਂ 6:04 ਵਜੇ ਚੰਨ ਦੀ ਸਤਹਿ ‘ਤੇ ਉਤਰੇਗਾ।

Related Articles

Leave a Comment