newslineexpres

Home NEWS ???? ਆਤਮਾ ਰਾਮ ਕੁਮਾਰ ਸਭਾ ਸਕੂਲ ਪਟਿਆਲਾ ਦੇ ਪੁਰਾਣੇ ਵਿਦਿਆਰਥੀਆਂ ਨੇ ਬਣਾਇਆ ਸੰਗਠਨ

???? ਆਤਮਾ ਰਾਮ ਕੁਮਾਰ ਸਭਾ ਸਕੂਲ ਪਟਿਆਲਾ ਦੇ ਪੁਰਾਣੇ ਵਿਦਿਆਰਥੀਆਂ ਨੇ ਬਣਾਇਆ ਸੰਗਠਨ

by Newslineexpres@1

???? ਆਤਮਾ ਰਾਮ ਕੁਮਾਰ ਸਭਾ ਸਕੂਲ ਪਟਿਆਲਾ ਦੇ ਪੁਰਾਣੇ ਵਿਦਿਆਰਥੀਆਂ ਨੇ ਬਣਾਇਆ ਸੰਗਠਨ

???? ਮਹਾਰਾਣੀ ਕਲੱਬ ਵਿਖੇ ਇੱਕਠੇ ਹੋ ਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

   ਪਟਿਆਲਾ, 22 ਅਗਸਤ – ਨਿਊਜ਼ਲਾਈਨ ਐਕਸਪ੍ਰੈਸ –   ਸਥਾਨਕ ਪ੍ਰਸਿੱਧ ਸਕੂਲ ਆਤਮਾ ਰਾਮ ਕੁਮਾਰ ਸਭਾ ਦੇ ਕੁਝ ਪੁਰਾਣੇ ਪਾਸ ਆਊਟ ਵਿਦਿਆਰਥੀਆਂ ਨੇ ਮਿਹਨਤ ਕਰਦਿਆਂ ਕੁਝ ਪੁਰਾਣੇ ਦੋਸਤਾਂ ਨਾਲ ਸੰਪਰਕ ਕਰਕੇ ਇੱਕ ਸੰਸਥਾ ਬਣਾਈ ਹੈ, ਜਿਸ ਵਿੱਚ 35 ਦੇ ਕਰੀਬ ਲੋਕ ਹਨ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ।
   ਇਸ ਗਰੁੱਪ ਵੱਲੋਂ ਬੀਤੀ ਸ਼ਾਮ ਪਟਿਆਲਾ ਸਥਿਤ ਉੱਤਰੀ ਭਾਰਤ ਦੇ ਪ੍ਰਸਿੱਧ ਰਾਜਿੰਦਰਾ ਜਿਮਖਾਨਾ ਕਲੱਬ ਵਿਖੇ ਇੱਕ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਹਾਜ਼ਰ ਹੋਏ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇੱਕ ਦੂਜੇ ਨਾਲ ਜਾਣ-ਪਛਾਣ ਨੂੰ ਤਾਜ਼ਾ ਕੀਤਾ ਅਤੇ ਆਪਣੇ ਪਰਿਵਾਰ ਸਮੇਤ ਆਪਣੇ ਕੰਮਕਾਰ, ਨੌਕਰੀ, ਪੇਸ਼ੇ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ।
   ਇਸ ਦੌਰਾਨ ਸਕੂਲ ਸਮੇਂ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਨੂੰ ਵੀ ਯਾਦ ਕੀਤਾ ਗਿਆ।  ਇਸ ਦੌਰਾਨ ਸੁਝਾਅ ਦਿੱਤਾ ਗਿਆ ਕਿ ਆਉਣ ਵਾਲੇ ਅਧਿਆਪਕ ਦਿਵਸ ‘ਤੇ ਆਤਮਾ ਰਾਮ ਕੁਮਾਰ ਸਭਾ ਸਕੂਲ ਦਾ ਦੌਰਾ ਕਰਕੇ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ ਅਤੇ ਮੌਜ਼ੂਦਾ ਸਟਾਫ਼ ਅਤੇ ਨਵੇਂ ਵਿਦਿਆਰਥੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾਣ |
   ਦੇਰ ਰਾਤ ਤੱਕ ਚੱਲੀ ਇਸ ਪਾਰਟੀ ‘ਚ ਸਾਰਿਆਂ ਨੇ ਖਾਣ-ਪੀਣ ਦੇ ਨਾਲ-ਨਾਲ ਚੰਗੇ ਸੰਗੀਤ ਤੇ ਵੱਖ-ਵੱਖ ਗੀਤਾਂ ‘ਤੇ ਨੱਚ ਕੇ ਖੂਬ ਆਨੰਦ ਮਾਣਿਆ।
  ਸਮੂਹ ਮੈਂਬਰਾਂ ਨੇ ਇਸ ਸੰਸਥਾ ਦੇ ਗਠਨ ਲਈ ਧੰਨਵਾਦ ਕੀਤਾ ਅਤੇ ਹਰ ਮਹੀਨੇ ਅਜਿਹਾ ਇਕੱਠ ਕਰਨ ਦੀ ਹਾਮੀ ਭਰੀ।  ਇਸ ਗਰੁੱਪ ਨੂੰ ਹੋਰ ਵੱਡਾ ਕਰਨ ਦੀ ਗੱਲ ਵੀ ਕੀਤੀ ਗਈ। ਇਸ ਗਰੁੱਪ ਦੇ ਕੁਝ ਮੈਂਬਰ ਆਪਣੇ ਪਰਿਵਾਰਾਂ ਸਮੇਤ ਗੋਆ ਦੀ ਯਾਤਰਾ ‘ਤੇ ਗਏ ਹੋਏ ਹਨ, ਜਿਸ ਕਾਰਨ ਉਹ ਮੀਟਿੰਗ ‘ਚ ਸ਼ਾਮਲ ਨਹੀਂ ਹੋ ਸਕੇ।  ਇਸ ਸੰਸਥਾ ਨੂੰ ਫਿਲਹਾਲ “ਪਟਿਆਲਾ ਕਲਚਰ” ਦਾ ਨਾਂ ਦਿੱਤਾ ਗਿਆ ਹੈ।
   ਇਸ ਪਾਰਟੀ ਮੀਟਿੰਗ ਵਿੱਚ ਅਨਿਲ ਜਿੰਦਲ, ਅਰੁਣ ਕੁਮਾਰ, ਅਸ਼ੋਕ ਵਰਮਾ, ਭਾਰਤ ਭੂਸ਼ਨ, ਭੁਪਿੰਦਰ ਸ਼ਰਮਾ, ਮਾਧਵ ਗੁਪਤਾ, ਰਾਜ ਕੁਮਾਰ ਗੁਪਤਾ, ਰਾਜੇਸ਼ ਬਾਂਸਲ, ਰਾਜੇਸ਼ ਮਿੱਤਲ, ਰਵਿੰਦਰ ਗੁਪਤਾ, ਸਰਬਜੀਤ ਸਿੰਘ ਸਰੀਨ, ਵਿਜੇ ਅਗਰਵਾਲ, ਵਿਨੋਦ ਗੋਇਲ ਅਤੇ ਹੋਰ ਮੈਂਬਰ ਹਾਜ਼ਰ ਸਨ।   Newsline Express

Related Articles

Leave a Comment