newslineexpres

Home Latest News ???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਏਅਰ ਫੋਰਸ-ਡੇ ; ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਕੀਤੀ ਸ਼ਿਰਕਤ

???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਏਅਰ ਫੋਰਸ-ਡੇ ; ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਕੀਤੀ ਸ਼ਿਰਕਤ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਏਅਰ ਫੋਰਸ-ਡੇ

???? ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਕੀਤੀ ਸ਼ਿਰਕਤ

???? ਪ੍ਰਿੰਸਿਪਲ ਸਰਲਾ ਭਟਨਾਗਰ ਨੇ ਡਿਊਟੀ ਤੇ ਡਿਸੀਪਲਿਨ ਦੀ ਸਮਝਾਈ ਮਹੱਤਤਾ

ਪਟਿਆਲਾ / ਵਿਕਰਮ ਬੱਗਾ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ ਏਅਰਫੋਰਸ-ਡੇ ਮਨਾਇਆ ਗਿਆ। ਇਸ ਮੌਕੇ ਨੰਬਰ 3 ਪੰਜਾਬ ਏਅਰ ਸੁਕਵੈਡਰਨ ਐਨਸੀਸੀ ਦੇ ਗਰੁੱਪ ਕੈਪਟਨ ਅਜੇ ਭਾਰਦਵਾਜ, ਸਾਰਜੰਟ ਚੰਦਨ, ਏ ਐਨ ਓ ਸਤਵੀਰ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਦਾ ਸਵਾਗਤ ਕਰਨ ਲਈ ਸੁਆਗਤੀ ਗੀਤ ਗਾਇਆ ਗਿਆ।
ਉਹਨਾਂ ਨੇ ਇਸ ਮੌਕੇ ਉੱਤੇ ਐਨਸੀਸੀ ਏਅਰ ਵਿੰਗ ਦੇ ਕੈਡਿਟਾਂ ਨੂੰ ਏਅਰਫੋਰਸ ਦੇ ਇਤਿਹਾਸ ਬਾਰੇ ਦੱਸਿਆ ਅਤੇ ਐਨਸੀਸੀ ਕੈਡੀਟਾਂ ਨੂੰ ਦੇਸ਼ਭਗਤੀ ਦੀ ਭਾਵਨਾ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਕੈਡਿਟਸ ਨੂੰ ਡਿਊਟੀ ਅਤੇ ਡਿਸਿਪਲੀਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਇਸ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਅਤੇ ਐਨਸੀਸੀ ਏਅਰ ਵਿੰਗ ਦੇ ਥਰਡ ਅਫਸਰ ਮੈਡਮ ਸਚਨਾ ਸ਼ਰਮਾ ਨੇ ਗਰੁੱਪ ਕੈਪਟਨ ਅਜੇ ਭਾਰਦਵਾਜ, ਸਾਰਜੇਂਟ ਚੰਦਨ ਅਤੇ ਸੈਕਿੰਡ ਅਫਸਰ ਸਤਬੀਰ ਸਿੰਘ ਹੋਰਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। Newsline Express

Related Articles

Leave a Comment