???? ਹਿੰਦੂ ਨੇਤਾਵਾਂ ਦੇ ਵਫਦ ਨੇ ਕੀਤੀ ਐਸਐਸਪੀ ਵਰੁਣ ਸ਼ਰਮਾ ਨਾਲ ਮੁਲਾਕਾਤ
???? ਨਾਭਾ ਵਿੱਚ ਵਾਪਰੀ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ : ਵਿਜੇ ਕਪੂਰ
???? ਐਸਐਸਪੀ ਪਟਿਆਲਾ ਨੇ ਦਿੱਤਾ ਕਾਰਵਾਈ ਦਾ ਭਰੋਸਾ
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਬੀਤੇ ਦਿਨੀਂ ਨਾਭਾ ‘ਚ ਭਗਵਾਨ ਸ਼੍ਰੀ ਖਾਟੂ ਸ਼ਾਮ ਜੀ ਦੀ ਸ਼ੋਭਾ ਯਾਤਰਾ ਦੌਰਾਨ ਹਿੰਦੂ ਔਰਤਾਂ ‘ਤੇ ਤੇਜ਼ਾਬ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਹਿੰਦੂ ਸਮਾਜ ‘ਚ ਕਾਫੀ ਰੋਸ ਹੈ। ਇਸ ਸਬੰਧ ਵਿਚ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ, ਸ਼੍ਰੀ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਸਮਿਤੀ ਦੇ ਆਗੂਆਂ ਨੇ ਐਸ.ਐਸ.ਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ।
ਇਸ ਮੌਕੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ, ਸ਼੍ਰੀ ਹਿੰਦੂ ਤਖਤ ਦੇ ਰਾਸ਼ਟਰੀ ਸੰਗਠਨ ਮੰਤਰੀ ਸਤੀਸ਼ ਕੁਮਾਰ, ਸ਼੍ਰੀ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਚਾਰਕ ਦੇਵ ਅਮਿਤ ਸ਼ਰਮਾ, ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਰਾਜੇਸ਼ ਕੇਹਰ, ਸ਼੍ਰੀ ਕਾਲੀ ਮਾਤਾ ਮੰਦਰ ਵਿਚ ਸ਼੍ਰੀ ਹਿੰਦੂ ਤਖਤ ਦੇ ਪੀਠਾਧੀਸ਼ ਵਿਸ਼ਨੂੰ ਸ਼ਰਮਾ, ਸਵਾਮੀ ਵਿਨਤੀਗਿਰੀ, ਏ.ਐਚ.ਪੀ ਦੇ ਅਨਿਲ ਬਾਂਸਲ ਹੋਰਾਂ ਨੇ ਨਾਭਾ ਵਿਖੇ ਵਾਪਰੀ ਮੰਦਭਾਗੀ ਘਟਨਾ ਖਿਲਾਫ ਐਸ.ਐਸ.ਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ।
ਮੰਗ ਪੱਤਰ ਵਿੱਚ ਆਗੂਆਂ ਨੇ ਮੰਗ ਕੀਤੀ ਕਿ ਸ਼੍ਰੀ ਖਾਟੂ ਸ਼ਾਮ ਜੀ ਦੀ ਯਾਤਰਾ ਦੌਰਾਨ ਬਾਜ਼ਾਰ ਦੇ ਇੱਕ ਦੁਕਾਨਦਾਰ ਮੁਹੰਮਦ ਇਮਰਾਨ ਵੱਲੋਂ ਹਿੰਦੂ ਔਰਤਾਂ ’ਤੇ ਤੇਜ਼ਾਬ ਸੁੱਟਣ ਦੀ ਸਾਜ਼ਿਸ਼ ਕਰਨ ਕਾਰਨ ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 307, 326ਏ, 295ਏ, 153ਏ, 34 ਅਤੇ 120ਬੀ ਤਹਿਤ ਐਫ.ਆਈ.ਆਰ. ਨਾਭਾ ਵਿੱਚ ਦਰਜ ਕੀਤੀ ਜਾਵੇ।
ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਆਗੂ ਵਿਜੈ ਕਪੂਰ ਨੇ ਦੱਸਿਆ ਕਿ ਬੀਤੀ 23 ਨਵੰਬਰ ਨੂੰ ਹਿੰਦੂ ਸ਼ਰਧਾਲੂਆਂ ਵੱਲੋਂ ਸ਼੍ਰੀ ਖਾਟੂ ਸ਼ਾਮ ਜੀ ਦੀ ਸ਼ੋਭਾ ਯਾਤਰਾ ਕੱਡੀ ਜਾ ਰਹੀ ਸੀ ਤਾਂ ਜਦੋਂ ਯਾਤਰਾ ਨਾਭਾ ਦੇ ਇੱਕ ਬਾਜ਼ਾਰ ਵਿੱਚੋਂ ਲੰਘ ਰਹੀ ਸੀ ਤਾਂ ਇਕ ਮੁਸਲਮਾਨ ਮੁਹੰਮਦ ਇਮਰਾਨ ਦੇ ਕਹਿਣ ‘ਤੇ ਉਸ ਦੇ ਬੱਚਿਆਂ ਨੇ ਯਾਤਰਾ ‘ਚ ਜਾ ਰਹੀਆਂ ਔਰਤਾਂ ਉਤੇ ਛੱਤ ਤੋਂ ਤੇਜ਼ਾਬ ਸੁੱਟ ਦਿੱਤਾ ਜਿਸ ਕਾਰਨ ਔਰਤਾ ਜਖਮੀ ਹੋ ਗਈਆਂ।
ਹਿੰਦੂ ਸੰਗਠਨਾਂ ਨੇ ਐਸਐਸਪੀ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਮੁਹੰਮਦ ਇਮਰਾਨ ਖ਼ਿਲਾਫ਼ ਨਾਭਾ ਪੁਲਿਸ ਸਟੇਸ਼ਨ ਵਿੱਚ ਉਪਰੋਕਤ ਆਈਪੀਸੀ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਜਾਵੇ ਅਤੇ ਇਸ ਹਿੰਦੂ ਵਿਰੋਧੀ ਸਾਜ਼ਿਸ਼ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਵੀ ਜਾਂਚ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਕੇਸ ਨੂੰ ਕਮਜ਼ੋਰ ਕਰਨ ਲਈ ਬੱਚਿਆਂ ਨੂੰ ਵਰਤਿਆ ਜਾ ਰਿਹਾ ਹੈ, ਜਦੋਂਕਿ ਮੁਹੰਮਦ ਇਮਰਾਨ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਰਸਤੇ ਤੋਂ ਹਿੰਦੂ ਸ਼ਰਧਾਲੂਆਂ ਵੱਲੋਂ ਆਯੋਜਿਤ ਸ਼ੋਭਾ ਯਾਤਰਾ ਆਵੇਗੀ। ਉਸ ਨੇ ਪਹਿਲਾਂ ਹੀ ਛੱਤ ‘ਤੇ ਤੇਜ਼ਾਬ ਰੱਖਿਆ ਹੋਇਆ ਸੀ ਅਤੇ ਮੁਹੰਮਦ ਇਮਰਾਨ ਨੇ ਸੋਚ ਸਮਝ ਕੇ ਬੱਚਿਆਂ ਨੂੰ ਅੱਗੇ ਭੇਜਣ ਦੀ ਸਾਜ਼ਿਸ਼ ਰਚੀ।
ਐਸਐਸਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
Newsline Express