newslineexpres

Home Elections ???? ਸਵੀਪ ਟੀਮ ਨੇ ਐਨਸੀਸੀ ਕੈਡਿਟਾਂ ਨੂੰ ਵੋਟਰ ਪੰਜੀਕਰਨ ਵੋਟ ਭੁਗਤਾਨ ਦੇ ਮਹੱਤਵ ਸੰਬਧੀ ਕੀਤਾ ਜਾਗਰੂਕ

???? ਸਵੀਪ ਟੀਮ ਨੇ ਐਨਸੀਸੀ ਕੈਡਿਟਾਂ ਨੂੰ ਵੋਟਰ ਪੰਜੀਕਰਨ ਵੋਟ ਭੁਗਤਾਨ ਦੇ ਮਹੱਤਵ ਸੰਬਧੀ ਕੀਤਾ ਜਾਗਰੂਕ

by Newslineexpres@1

???? ਸਵੀਪ ਟੀਮ ਨੇ ਐਨਸੀਸੀ ਕੈਡਿਟਾਂ ਨੂੰ ਵੋਟਰ ਪੰਜੀਕਰਨ ਵੋਟ ਭੁਗਤਾਨ ਦੇ ਮਹੱਤਵ ਸੰਬਧੀ ਕੀਤਾ ਜਾਗਰੂਕ

ਪਟਿਆਲਾ / ਰਾਕੇਸ਼ ਸ਼ਰਮਾ – ਨਿਊਜ਼ਲਾਈਨ ਐਕਸਪ੍ਰੈਸ –  ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਪਟਿਆਲਾ ਸਵੀਪ ਟੀਮ ਵਲੋਂ ਰਿਆਨ ਇੰਟਰਨੈਸ਼ਨਲ ਸਕੂਲ ਕੈਂਪਸ ਵਿਖੇ ਚੱਲ ਰਹੇ ਐਨ ਸੀ ਸੀ ਏਅਰ ਵਿੰਗ ਦੇ ਕੈਂਪ ਵਿੱਚ ਕੈਡਿਟਾਂ ਨੂੰ ਵੋਟਰ ਪੰਜੀਕਰਨ ਅਤੇ ਲੋਕਤੰਤਰ ਦੀ ਮਜਬੂਤੀ ਲਈ ਵੋਟ ਭੁਗਤਾਨ ਦੇ ਮਹੱਤਵ ਸੰਬਧੀ ਜਾਗਰੂਕ ਕੀਤਾ ਗਿਆ ਅਤੇ ਆਧਾਰ ਨੰਬਰ ਨੂੰ ਵੋਟਰ ਕਾਰਡ ਨਾਲ ਲਿੰਕ ਕਰਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਵਿੱਚ ਗਰੂਪ ਕੈਪਟਨ ਅਜੇ ਭਾਰਦਵਾਜ਼ ਨੇ ਪਟਿਆਲਾ ਸਵੀਪ ਜਿਲ੍ਹਾ ਨੌਡਲ ਅਫਸਰ ਪ੍ਰੋ. ਸਵਿੰਦਰ ਸਿੰਘ ਰੇਖੀ ਦਾ ਸਵਾਗਤ ਕੀਤਾ। ਪ੍ਰੋ. ਸਵਿੰਦਰ ਸਿੰਘ ਰੇਖੀ ਵਲੋਂ ਵੋਟਰ ਹੈਲਪਲਾਈਨ ਐਪ ਅਤੇ ਆਫ ਲਾਇਨ ਵਿਧੀ ਰਾਹੀਂ ਸੰਬਧਤ ਬੀ ਐਲ ਓ ਨਾਲ ਰਾਬਤਾ ਰੱਖਦੇ ਹੋਏ ਵੋਟ ਪੰਜੀਕਰਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਯੰਗ ਇੰਡੀਆ ਦਾ ਭਵਿਖ ਦੱਸਦੇ ਹੋਏ ਆਪਣੀ ਜ਼ਿੰਮੇਵਾਰੀ ਅਤੇ ਫਰਜ਼ ਅਧੀਨ ਲੋਕਤੰਤਰੀ ਪ੍ਰਕ੍ਰਿਆ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਪ੍ਰੋ. ਰੇਖੀ ਵੱਲੋਂ ਇਸ ਸਮੇਂ ਕੈਡਟਾਂ ਨੂੰ ਵੱਖ-ਵੱਖ ਚੋਣਾਂ ਵਿੱਚ ਨਿਰਪੱਖ ਹੋ ਕੇ ਭਾਗ ਲੈਣ ਸਬੰਧੀ ਸੰਹੁ ਵੀ ਚੁਕਾਈ ਗਈ। ਇਸ ਸਮੇਂ ਵੋਟਰ ਐਪਸ ਬਾਰੇ ਜਾਣਕਾਰੀ ਵੀ ਦਿੱਤੀ ਗਈ। ਸਵੀਪ ਨੌਡਲ ਅਫ਼ਸਰ ਪਟਿਆਲਾ ਦਿਹਾਤੀ ਸਤਵੀਰ ਸਿੰਘ ਗਿੱਲ ਵੱਲੋਂ ਕੈਡਿਟਾਂ ਨੂੰ ਵੋਟਾਂ ਪ੍ਰਤੀ ਜਾਗੂਰਕ ਕੀਤਾ ਗਿਆ ਅਤੇ ਇਕ ਚੰਗਾ ਨਾਗਰਿਕ ਬਣਨ ਲਈ ਅਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਜਾਗਰੂਕ ਕੀਤਾ।ਜ਼ਿਕਰਯੋਗ ਹੈ ਕਿ ਐਨ ਸੀ ਸੀ ਏਅਰ ਵਿੰਗ ਦਾ ਇਹ ਕੈਂਪ 4 ਜੁਲਾਈ ਤੋਂ 13 ਜੁਲਾਈ ਤੱਕ ਲਗ ਰਿਹਾ ਹੈ ਜਿਸ ਵਿੱਚ 400 ਤੋਂ ਵੀ ਜ਼ਿਆਦਾ ਕੈਡਿਟ ਭਾਗ ਲੈ ਰਹੇ ਹਨ।
Newsline Express

Related Articles

Leave a Comment