newslineexpres

Home Latest News ???? ਕੀ ਇਸ ਤਰ੍ਹਾਂ ਨਗਰ ਨਿਗਮ ਦੀਆਂ ਚੋਣਾਂ ਜਿੱਤੇਗੀ ਆਮ ਆਦਮੀ ਪਾਰਟੀ ?

???? ਕੀ ਇਸ ਤਰ੍ਹਾਂ ਨਗਰ ਨਿਗਮ ਦੀਆਂ ਚੋਣਾਂ ਜਿੱਤੇਗੀ ਆਮ ਆਦਮੀ ਪਾਰਟੀ ?

by Newslineexpres@1

???? ਕੀ ਇਸ ਤਰ੍ਹਾਂ ਨਗਰ ਨਿਗਮ ਦੀਆਂ ਚੋਣਾਂ ਜਿੱਤੇਗੀ ਆਮ ਆਦਮੀ ਪਾਰਟੀ ?

???? ਥਾਂ ਥਾਂ ਉਤੇ ਗੰਦਗੀ ਦੇ ਢੇਰ ਅਤੇ ਕਈ ਥਾਈਂ ਸੀਵਰੇਜ ਜਾਮ ਨਾਲ ਲੋਕ ਪਰੇਸ਼ਾਨ

???? ਸਿਆਸੀ ਆਗੂ ਨਵੀਆਂ ਮਿਲੀਆਂ ਅਹੁਦੇਦਾਰੀਆਂ ਤੇ ਨਿਯੁਕਤੀਆਂ ‘ਚ ਮਸਤ

ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਸ਼ਾਹੀ ਸ਼ਹਿਰ ਪਟਿਆਲਾ ਦਾ ਦਿਲ ਕਹੇ ਜਾਂਦੇ ਇਲਾਕੇ ਕਿਲ੍ਹਾ ਚੌਂਕ ਦੇ ਬਿਲਕੁਲ ਨੇੜੇ ਸਥਿਤ ਦਰਸ਼ਨੀ ਗੇਟ ਦੇ ਸਾਹਮਣੇ ਕ੍ਰਿਸ਼ਨਾ ਗਲੀ ਤੇ ਜੱਟਾਂ ਵਾਲਾ ਚੌਂਤਰਾ ਨੂੰ ਜਾਂਦੀਆਂ ਗਲੀਆਂ ਸੜਕਾਂ ਉਤੇ ਗੰਦੀਆਂ ਨਾਲੀਆਂ ਦਾ ਬਦਬੂਦਾਰ ਪਾਣੀ ਸੀਵਰੇਜ ਜਾਮ ਹੋਣ ਕਾਰਨ ਅਕਸਰ ਸੜਕਾਂ ਉਤੇ ਆ ਜਾਂਦਾ ਹੈ ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਜਿਹੜੇ ਲੋਕਾਂ ਨੂੰ ਇਸਦਾ ਪਤਾ ਹੈ, ਉਹ ਖ਼ੁਦ ਰਸਤਾ ਬਦਲ ਕੇ ਨਿੱਕਲ ਜਾਂਦੇ ਹਨ, ਪ੍ਰੰਤੂ ਜਿਹੜੇ ਲੋਕ ਰਹਿੰਦੇ ਹੀ ਇਥੇ ਹਨ, ਜਿਨ੍ਹਾਂ ਦੇ ਘਰ ਅਤੇ ਦੁਕਾਨਾਂ ਇਸ ਇਲਾਕੇ ਵਿਚ ਹਨ ਉਹ ਕਿੱਥੇ ਜਾਣ ? ਇਹ ਕਹਿਣਾ ਹੈ ਕ੍ਰਿਸ਼ਨਾ ਗਲੀ ਤੇ ਮੁਹੱਲਾ ਨੌਧਾ ਮਿਸਰ ਦੇ ਵਸਨੀਕਾਂ ਦਾ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿਚ ਅਕਸਰ ਗੰਦਗੀ ਹੋਣ ਕਾਰਨ ਉਨ੍ਹਾਂ ਦਾ ਰਹਿਣਾ ਤੇ ਲੰਘਣਾ ਦੁੱਭਰ ਹੋ ਗਿਆ ਹੈ। ਕਈ ਸੁਨਿਆਰਿਆਂ, ਦੁੱਧ ਡੇਅਰੀ ਤੇ ਹੋਰਾਂ ਦੀ ਦੁਕਾਨਦਾਰੀ ਖਰਾਬ ਹੋ ਰਹੀ ਹੈ, ਬੱਚਿਆਂ ਦਾ ਸਕੂਲ ਆਉਣਾ ਜਾਣਾ ਔਖਾ ਹੋ ਗਿਆ ਹੈ, ਲੋਕਾਂ ਦਾ ਦਫਤਰ ਜਾਣਾ ਔਖਾ ਹੋ ਗਿਆ ਹੈ, ਲੋਕ ਆਪਣੇ ਦੋਸਤ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਘਰ ਬੁਲਾਉਣ ਤੋਂ ਕਤਰਾਉਣ ਲੱਗ ਪਏ ਹਨ, ਪ੍ਰੰਤੂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀਆਂ ਸਮਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ।
ਲੋਕਾਂ ਦਾ ਕਹਿਣਾ ਹੈ ਕਿ ਇਸ ਸੰਬਧੀ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਸਿਆਸੀ ਆਗੂਆਂ ਨੂੰ ਵੀ ਇਸਦੀ ਜਾਣਕਾਰੀ ਹੈ, ਪ੍ਰੰਤੂ ਇਸ ਸਮੱਸਿਆ ਦਾ ਹੱਲ ਕੋਈ ਨਹੀਂ ਕਰ ਰਿਹਾ। ਹੁਣ ਤਾਂ ਲੋਕ ਇੱਕ ਦੂਜੇ ਨੂੰ ਪੁੱਛਣ ਲੱਗ ਪਏ ਹਨ ਕਿ ਮੌਜੂਦਾ ਸਰਕਾਰ ਦੀ ਪਾਰਟੀ ਕੀ ਇਸ ਤਰ੍ਹਾਂ ਨਗਰ ਨਿਗਮ ਤੇ ਲੋਕ ਸਭਾ ਦੀਆਂ ਚੋਣਾਂ ਜਿੱਤੇਗੀ?
ਦੂਜੇ ਪਾਸੇ ਕੁਝ ਆਗੂਆਂ ਨੂੰ ਇਸ ਸੰਬਧੀ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਵਾਬ ਮਿਲਿਆ ਕਿ ਕੁਝ ਦਿਨ ਰੁਕ ਜਾਓ। ਜਦਕਿ ਉਹ ਖੁਦ ਨਵੀਆਂ ਮਿਲੀਆਂ ਅਹੁਦੇਦਾਰੀਆਂ ਤੇ ਨਿਯੁਕਤੀਆਂ ਦੇ ਜਸ਼ਨ ਮਨਾਉਣ ਵਿਚ ਫਿਲਹਾਲ ਮਸਤ ਹਨ।

ਡਿਪਟੀ ਕਮਿਸ਼ਨਰ ਤੋਂ ਮੰਗ :

ਲੋਕਾਂ ਦੀ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਹੈ ਕਿ ਸਿਆਸੀ ਆਗੂ ਤੇ ਨਗਰ ਨਿਗਮ ਵਾਲੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਹੀਂ ਦੇ ਰਹੇ, ਇਸ ਲਈ ਹੁਣ ਉਹ ਇਸ ਇਲਾਕੇ ਦੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਉਨ੍ਹਾਂ ਉਤੇ ਅਹਿਸਾਨ ਕਰਨ। Newsline Express

Related Articles

Leave a Comment