newslineexpres

Home Information ???? ਪਟਿਆਲਾ ਦੇ ਆਰ.ਟੀ.ਏ / ਆਰ.ਟੀ.ਓ ਦਫ਼ਤਰ, ਜਿਥੇ ਆਮ ਤੌਰ ਉੱਤੇ ਕਰਮਚਾਰੀ ਨਹੀਂ ਦਿੱਸਦੇ ; ਵਿਭਾਗ ਦੀ ਨਾਲਾਇਕੀ ਜਾਂ ਭ੍ਰਿਸ਼ਟਾਚਾਰ ?

???? ਪਟਿਆਲਾ ਦੇ ਆਰ.ਟੀ.ਏ / ਆਰ.ਟੀ.ਓ ਦਫ਼ਤਰ, ਜਿਥੇ ਆਮ ਤੌਰ ਉੱਤੇ ਕਰਮਚਾਰੀ ਨਹੀਂ ਦਿੱਸਦੇ ; ਵਿਭਾਗ ਦੀ ਨਾਲਾਇਕੀ ਜਾਂ ਭ੍ਰਿਸ਼ਟਾਚਾਰ ?

by Newslineexpres@1

???? ਪਟਿਆਲਾ ਦੇ ਆਰ.ਟੀ.ਏ / ਆਰ.ਟੀ.ਓ ਦਫ਼ਤਰ, ਜਿਥੇ ਆਮ ਤੌਰ ਉੱਤੇ ਕਰਮਚਾਰੀ ਨਹੀਂ ਦਿੱਸਦੇ

???? ਚੱਕਰ ‘ਤੇ ਚੱਕਰ ਮਾਰਨ ਲਈ ਮਜ਼ਬੂਰ ਲੋਕ

???? ਵਿਭਾਗ ਦੀ ਨਾਲਾਇਕੀ ਜਾਂ ਭ੍ਰਿਸ਼ਟਾਚਾਰ ?

???? ਉੱਚ ਅਧਿਕਾਰੀ ਲੈਣਗੇ ਸੰਬੰਧਤ ਅਧਿਕਾਰੀ ਤੋਂ ਲਿਖਤੀ ਜਵਾਬ

ਪਟਿਆਲਾ, 11 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਲਗਾਤਾਰ ਚਰਚਾਵਾਂ ਦਾ ਵਿਸ਼ਾ ਬਣਿਆ ਪਟਿਆਲਾ ਦਾ ਆਰਟੀਏ ਵਿਭਾਗ ਵਾਰ ਵਾਰ ਅਖ਼ਬਾਰਾਂ ਵਿੱਚ ਖਬਰਾਂ ਛਪਣ ਦੇ ਬਾਵਜੂਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਪਣੇ ਕੰਮ ਕਰਵਾਉਣ ਲਈ ਲੋਕ ਇਥੇ ਆ ਕੇ ਖੱਜਲ ਖੁਆਰ ਹੋ ਰਹੇ ਹਨ ਅਤੇ ਵਾਰ ਵਾਰ ਚੱਕਰ ਕੱਟਣ ਦੇ ਬਾਵਜੂਦ ਲੋਕਾਂ ਦੇ ਕੰਮ ਨਹੀਂ ਹੋ ਰਹੇ। ਸੁਨਣ ਵਿਚ ਆਉਂਦਾ ਹੈ ਕਿ ਇਥੇ ਲਗਭਗ ਹਰ ਕੰਮ ਬਦਲੇ ਰੁਪਏ ਖਰਚਣੇ ਪੈਂਦੇ ਹਨ, ਜਿਹੜੇ ਲੋਕ ਕੁਝ ਖਾਸ ਤੇ ਚਹੇਤੇ ਏਜੰਟਾਂ ਰਾਹੀਂ ਕੰਮ ਕਰਵਾਉਂਦੇ ਹਨ, ਸਿਰਫ ਉਨ੍ਹਾਂ ਦੇ ਕੰਮ ਹੀ ਹੁੰਦੇ ਹਨ ਜਦਕਿ ਬਾਕੀ ਲੋਕਾਂ ਨੂੰ ਤਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਹੀ ਕਰਨਾ ਪੈਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਕਰਮਚਾਰੀ ਆਪਣੇ ਦਫ਼ਤਰ ਦੀ ਥਾਂ ਕਿਸੇ ਹੋਰ ਜਗ੍ਹਾ ਬੈਠ ਕੇ ਉਹੀ ਫਾਈਲਾਂ ਸਿਰੇ ਚੜ੍ਹਾਉਣ ਦਾ ਕੰਮ ਕਰਦੇ ਹਨ ਜਿਨ੍ਹਾਂ ਦੇ ਪੈਸੇ ਮਿਲਣੇ ਹੁੰਦੇ ਹਨ ਜਾਂ ਮਿਲ ਜਾਂਦੇ ਹਨ। ਜਦੋਂ ਕੁਝ ਲੋਕ ਹਿੰਮਤ ਕਰਕੇ ਉਥੇ ਮੌਜੂਦ ਕੱਚੇ ਕਰਮਚਾਰੀਆਂ ਤੋਂ ਸਟਾਫ਼ ਬਾਰੇ ਪੁੱਛਦੇ ਹਨ ਤਾਂ ਉਨ੍ਹਾਂ ਨੂੰ ਘੜੇ ਘੜਾਏ ਜਵਾਬ ਮਿਲਦੇ ਹਨ। ਇਨ੍ਹਾਂ ਦਾ ਜਵਾਬ ਹੁੰਦਾ ਹੈ ਕਿ “ਕਲਰਕ ਅਦਾਲਤ ਵਿੱਚ ਗਏ ਹਨ”, ‘ਸਟਾਫ਼ ਲੰਚ ਕਰਨ ਗਿਆ ਹੈ”, “ਦੋ ਤਿੰਨ ਬੰਦੇ ਚੈਕਿੰਗ ਉਤੇ ਗਏ ਹਨ”। ਹੈਰਾਨੀ ਉਦੋਂ ਹੋਰ ਵੀ ਜ਼ਿਆਦਾ ਹੁੰਦੀ ਹੈ ਜਦੋਂ ਅਫਸਰ ਛੁੱਟੀ ਉਤੇ ਹੁੰਦੇ ਹਨ ਜਾਂ ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਗਏ ਹੁੰਦੇ ਹਨ, ਪਰ ਉਸ ਵੇਲੇ ਵੀ ਇਹੀ ਜਵਾਬ ਮਿਲੇ ਕਿ ਸਟਾਫ਼ ਚੈਕਿੰਗ ਉਤੇ ਗਿਆ ਹੋਇਆ ਹੈ।
ਅਜਿਹੀਆਂ ਚਰਚਾਵਾਂ ਤੇ ਸ਼ਿਕਾਇਤਾਂ ਦਾ ਸੱਚ ਜਾਨਣ ਲਈ ਕੁਝ ਪੱਤਰਕਾਰ ਅੱਜ ਪਟਿਆਲਾ ਦੇ ਆਰ.ਟੀ.ਏ ਦਫ਼ਤਰ ਵਿੱਚ ਗਏ ਤਾਂ ਉਨ੍ਹਾਂ ਦੇਖਿਆ ਕਿ ਬਾਅਦ ਦੁਪਹਿਰ ਸਾਢੇ ਤਿੰਨ ਪੌਣੇ ਚਾਰ ਵਜੇ ਆਰ.ਟੀ.ਏ ਤੇ ਆਰ.ਟੀ.ਓ ਸਾਹਿਬ ਦੇ ਦਫ਼ਤਰਾਂ ਨੂੰ ਬਾਹਰੋਂ ਕੁੰਡੇ ਲੱਗੇ ਹੋਏ ਸਨ ਅਤੇ ਕਮਰੇ ਤੇ ਕੈਬਿਨਾਂ ਵਿੱਚ ਛੋਟੇ ਅਧਿਕਾਰੀ ਤੇ ਕਰਤਾ ਧਰਤਾ ਸਟਾਫ਼ ਵੀ ਹਾਜ਼ਰ ਨਹੀਂ ਸਨ। ਸਿਰਫ 2 ਮਹਿਲਾ ਕਰਮਚਾਰੀ ਹੀ ਮੌਜੂਦ ਸਨ ਜਿਨ੍ਹਾਂ ਬਾਰੇ ਪੁੱਛਣ ‘ਤੇ ਦੱਸਿਆ ਗਿਆ ਕਿ ਉਹ ਵਿਭਾਗ ਦੇ ਨਹੀਂ ਬਲਕਿ ਸੋਸਾਇਟੀ ਦੇ ਰੱਖੇ ਹੋਏ ਕਰਮਚਾਰੀ ਹਨ। ਸਟਾਫ਼ ਬਾਰੇ ਪੁੱਛਣ ਉਤੇ ਉਹੀ ਘੜੇ ਘੜਾਏ ਜਵਾਬ ਮਿਲੇ ਕਿ ਸਾਰੇ ਕਲਰਕ ਕੋਰਟ ਕੇਸਾਂ ਲਈ ਅਦਾਲਤ ਵਿੱਚ ਗਏ ਹੋਏ ਹਨ, ਕੁਝ ਛੋਟੇ ਅਫਸਰ ਚੈਕਿੰਗ ਉਤੇ ਗਏ ਹਨ ਜਦਕਿ ਕੁਝ ਸਟਾਫ਼ ਲੰਚ ਕਰਨ ਗਿਆ ਹੋਇਆ ਹੈ। ਸ਼ਾਯਦ ਇਹੀ ਇੱਕ ਦਫ਼ਤਰ ਹੈ ਜਿੱਥੇ ਪੌਣੇ ਚਾਰ ਵਜੇ ਸਟਾਫ਼ ਲੰਚ ਕਰਨ ਜਾਂਦਾ ਹੈ।
ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਸੈਕਸ਼ਨ ਅਫਸਰ ਕੋਲ ਫ਼ਤਹਿਗੜ੍ਹ ਸਾਹਿਬ ਦਾ ਐਡੀਸ਼ਨਲ ਚਾਰਜ ਹੋਣ ਕਰਕੇ ਉਹ ਪਟਿਆਲਾ ਦਫ਼ਤਰ ਵਿਚ ਨਹੀਂ ਹੈ।
ਉਪਰੋਕਤ ਹਾਲਾਤਾਂ ਤੋਂ ਜਾਪਦਾ ਹੈ ਕਿ ਇਸ ਦਫ਼ਤਰ ਬਾਰੇ ਬਾਹਰ ਲੋਕ ਜੋ ਵੀ ਗੱਲਾਂ ਕਰਦੇ ਹਨ, ਉਹ ਸਭ ਸੱਚ ਹਨ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸੁਵਿਧਾ ਲਈ ਉਨ੍ਹਾਂ ਨੂੰ ਖੱਜਲ ਖੁਆਰ ਹੋਣ ਤੋਂ ਬਚਾਉਣ ਲਈ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਵਿਜੀਲੈਂਸ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਇਸ ਦਫ਼ਤਰ ਉਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ ਅਤੇ ਪਤਾ ਲਗਾਵੇ ਕਿ ਆਖਿਰ ਇਸ ਦਫ਼ਤਰ ਦਾ ਸਟਾਫ਼ ਵਾਕਿਆ ਹੀ ਘਰ ਜਾਂ ਕਿਸੇ ਨਿਜੀ ਦਫ਼ਤਰ ਵਿੱਚ ਬੈਠ ਕੇ ਤਾਂ ਕੰਮ ਨਹੀਂ ਕਰਦਾ।
ਉਧਰ, ਜਦੋਂ ਇਸ ਮਾਮਲੇ ਸੰਬੰਧੀ ਉੱਚ ਅਧਿਕਾਰੀ ਸਟੇਟ ਟਰਾਂਸਪੋਰਟ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਸੰਬੰਧਤ ਅਧਿਕਾਰੀ ਆਰ ਟੀ ਏ ਪਟਿਆਲਾ ਤੋਂ ਲਿਖਤੀ ਰੂਪ ਵਿਚ ਜਵਾਬ ਲੈਣ ਦੀ ਗੱਲ ਕੀਤੀ।
ਹੁਣ ਦੇਖਣਾ ਹੈ ਕਿ ਇਸ ਦਫ਼ਤਰ ਦੀ ਕਾਰਗੁਜ਼ਾਰੀ ਵਿੱਚ ਕੋਈ ਸੁਧਾਰ ਹੁੰਦਾ ਹੈ ਜਾਂ ਕੋਈ ਸਖਤ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ।
Newsline Express

Related Articles

Leave a Comment