newslineexpres

Home Latest News ਅਯੋਧਿਆ – ਰਾਮ ਮੰਦਰ ‘ਚ ਭਾਰੀ ਇਕੱਠ, ਹਾਲਾਤ ਬੇਕਾਬੂ ਵੇਖ ਐਂਟਰੀ ਬੰਦ ਕੀਤੀ, ਰੈਪਿਡ ਐਕਸ਼ਨ ਫੋਰਸ ਬੁਲਾਈ

ਅਯੋਧਿਆ – ਰਾਮ ਮੰਦਰ ‘ਚ ਭਾਰੀ ਇਕੱਠ, ਹਾਲਾਤ ਬੇਕਾਬੂ ਵੇਖ ਐਂਟਰੀ ਬੰਦ ਕੀਤੀ, ਰੈਪਿਡ ਐਕਸ਼ਨ ਫੋਰਸ ਬੁਲਾਈ

by Newslineexpres@1

ਅਯੋਧਿਆ, 23 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਪਿੱਛੋਂ ਮੰਗਲਵਾਰ ਸਵੇਰ ਤੋਂ ਆਮ ਸ਼ਰਧਾਲੂਆਂ ਲਈ ਕਪਾਟ ਖੋਲ੍ਹਣ ਤੋਂ ਬਾਅਦ ਹਜ਼ਾਰਾਂ ਲੋਕ ਰਾਮ ਮੰਦਰ ‘ਚ ਦਰਸ਼ਨਾਂ ਲਈ ਪਹੁੰਚ ਗਏ, ਜਿਸ ਕਾਰਨ ਲੰਮੀਆਂ ਕਤਾਰਾਂ ਲੱਗ ਗਈਆਂ। ਸਵੇਰੇ 7 ਵਜੇ ਸ਼ੁਰੂ ਹੋਏ ਦਰਸ਼ਨਾਂ ਤੋਂ ਬਾਅਦ ਭੀੜ ਇੰਨੀ ਵਧ ਗਈ ਕਿ ਇਸ ਦਾ ਪ੍ਰਬੰਧ ਕਰਨਾ ਔਖਾ ਹੋ ਗਿਆ ਤੇ ਹਾਲਾਤ ਬੇਕਾਬੂ ਹੁੰਦੇ ਨਜ਼ਰ ਆਏ। ਨਤੀਜੇ ਵਜੋਂ ਇੱਥੇ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਕਰੀਬ ਪੌਣੇ ਨੌਂ ਵਜੇ ਮੰਦਿਰ ਵਿੱਚ ਦਾਖ਼ਲਾ ਬੰਦ ਕਰ ਦਿੱਤਾ ਗਿਆ ਪਰ ਬਾਹਰ ਜਾਣ ਦਾ ਰਸਤਾ ਖੁੱਲ੍ਹਾ ਰੱਖਿਆ ਗਿਆ। ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਬੱਸ ਬਾਹਰ ਜਾਣ ਦਿੱਤਾ ਜਾ ਰਿਹਾ ਹੈ। ਫਿਲਹਾਲ ਅੰਦਰ ਦਾ ਰਸਤਾ ਬੰਦ ਹੈ। ਅਯੁੱਧਿਆ ਦੇ ਵਿਸ਼ਾਲ ਮੰਦਿਰ ‘ਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਮੰਗਲਵਾਰ ਸਵੇਰੇ ਜਦੋਂ ਰਾਮਲਲਾ ਦੇ ਕਪਾਟ ਆਮ ਸ਼ਰਧਾਲੂਆਂ ਲਈ ਖੁੱਲ੍ਹੇ ਤਾਂ ਆਸਥਾ ਦਾ ਹੜ੍ਹ ਆ ਗਿਆ। ਲੋਕ ਸਵੇਰੇ 3 ਵਜੇ ਤੋਂ ਹੀ ਲਾਈਨ ‘ਚ ਖੜ੍ਹੇ ਦੇਖੇ ਗਏ। ਹਾਲਾਤ ਅਜਿਹੇ ਬਣ ਗਏ ਕਿ ਮੰਦਰ ਦੇ ਚੌਗਿਰਦੇ ‘ਚ ਤਾਇਨਾਤ ਸੁਰੱਖਿਆ ਕਰਮੀਆਂ ਲਈ ਸਥਿਤੀ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਇਸ ਤੋਂ ਬਾਅਦ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ। ਇਸ ਤੋਂ ਬਾਅਦ ਕੰਟਰੋਲ ਰੂਮ ਤੋਂ ਵਾਧੂ ਪੁਲਿਸ ਫੋਰਸ ਬੁਲਾਈ ਗਈ, ਤਾਂ ਜੋ ਸਥਿਤੀ ਨੂੰ ਸੰਭਾਲਿਆ ਜਾ ਸਕੇ।
ਹਾਲਾਤ ਇਹ ਹਨ ਕਿ ਪੁਲਿਸ ਵੀ ਮੰਦਰ ਦੇ ਪਰਿਸਰ ਤੱਕ ਨਹੀਂ ਪਹੁੰਚ ਸਕੀ।

Related Articles

Leave a Comment