???? ਸ਼ਿਵ ਸੈਨਾ ਹਿੰਦੁਸਤਾਨ ਦੇ ਸਿਆਸੀ ਵਿੰਗ ਹਿੰਦੁਸਤਾਨ ਸ਼ਕਤੀ ਸੈਨਾ ਨੇ ਗਣੇਸ਼ ਚੌਧਰੀ ਨੂੰ ਐਲਾਨਿਆ ਜੰਮੂ ਲੋਕ ਸਭਾ ਸੀਟ ਲਈ ਆਪਣਾ ਉਮੀਦਵਾਰ
ਪਟਿਆਲਾ/ਦਿੱਲੀ, 3 ਮਾਰਚ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ਼ਿਵ ਸੈਨਾ ਹਿੰਦੁਸਤਾਨ ਦੇ ਸਿਆਸੀ ਵਿੰਗ ਹਿੰਦੁਸਤਾਨ ਸ਼ਕਤੀ ਸੈਨਾ ਨੇ ਪਾਰਟੀ ਦੇ ਯੂਥ ਵਿੰਗ ਜੰਮੂ-ਕਸ਼ਮੀਰ ਦੇ ਸੂਬਾ ਪ੍ਰਧਾਨ ਗਣੇਸ਼ ਚੌਧਰੀ ਨੂੰ ਜੰਮੂ ਲੋਕ ਸਭਾ ਸੀਟ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲਗਭਗ ਕੁਝ ਰਾਜਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਇਰਾਦਾ ਰੱਖਦੀ ਹੈ। ਇਸੇ ਲੜੀ ਵਿੱਚ ਅੱਜ ਸ਼ਿਵ ਸੈਨਾ ਹਿੰਦੁਸਤਾਨ ਨੇ ਜੰਮੂ ਲੋਕ ਸਭਾ ਸੀਟ ਲਈ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਗਣੇਸ਼ ਚੌਧਰੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
Newsline Express