*???? ਗਲੇਸ਼ੀਅਰਜ਼ ਬਚਾਉਣ ਲਈ ਲੱਦਾਖ ਦੀ ਪਸ਼ਮੀਨਾ ਮਾਰਚ ਨੂੰ ਮਿਲਿਆ ਪਟਿਆਲਾ ਫਰੈਂਡਜ਼ ਆਫ ਲੱਦਾਖ ਦਾ ਸਮਰਥਨ
ਪਟਿਆਲਾ, 9 ਅਪ੍ਰੈਲ – ਰਮਨ / ਨਿਊਜ਼ਲਾਈਨ ਐਕਸਪ੍ਰੈਸ – ਮਨੁੱਖਤਾ ਅਤੇ ਹੋਰ ਜੀਵਨਸ਼ੈਲੀਆਂ ਦੀ ਹੋਂਦ ਪੁਰੀ ਤਰ੍ਹਾਂ ਕੁਦਰਤ ਤੇ ਹੀ ਨਿਰਭਰ ਹੈ। ਇਸ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਦੇ ਪਟਿਆਲ਼ਾ ਫਰੈਂਡਜ਼ ਆਫ ਲੱਦਾਖ ਵਲੋਂ 7 ਅਪ੍ਰੈਲ ਨੂੰ ਯੋਜਿਤ “ਪਸ਼ਮੀਨਾ ਮਾਰਚ” ਅਤੇ 30 ਤੋ ਵੱਧ ਦੀਨਾਂ ਤੋ ਅਨਸ਼ਨ ਤੇ ਬੈਠੇ ਲੱਦਾਖ ਵਾਸੀਆਂ ਅਤੇ ਵਿਦਵਾਨੀ ਸੋਨਮ ਵਾਂਗਚੁਕ ਜੀ ਦੇ ਸਮਰਥਨ ਵਿਚ ਪਟਿਆਲ਼ਾ ਦੇ ਵਾਤਾਵਰਣ ਪਾਰਕ ਵਿਚ ਕੁਦਰਤ ਪ੍ਰੇਮੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਜਾਗਰੂਕ ਕਿੱਤਾ।
ਪੰਜਾਬ-ਪਟਿਆਲ਼ਾ ਫਰੈਂਡਜ਼ ਆਫ ਲੱਦਾਖ ਦੇ ਵਲੰਟਿਅਰਜ਼ ਅਰਸ਼ਲੀਨ ਆਹਲੂਵਾਲੀਆ, ਸੁਰੇਂਦਰ ਆਹਲੂਵਾਲੀਆ, ਵੀ.ਕੇ ਸਿਆਲ, ਰਾਜੇਸ਼ ਬਸੰਤ ਰਿਤੂ, ਹਰੀਸ਼ ਕੁਮਾਰ, ਜਸਪਾਲ ਸਿੰਘ, ਆਸ਼ੀਸ਼, ਪੂਰਨ ਸਿੰਘ, ਭਗਵਾਨਦਾਸ ਗੁਪਤਾ, ਗੁਰਮੀਤ ਸਿੰਘ, ਬਿਲਮਜੀਤ, ਜੀਵਨ ਅਤੇ ਹੋਰ ਉਪਸਥਿਤ ਕੁਦਰਤ ਪ੍ਰੇਮੀਆਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਲੇਸ਼ੀਅਰ ਅਤੇ ਕੁਦਰਤ ਨੂੰ ਬਚਾਉਣ ਲਈ ਦੇਸ਼ਵਾਸੀਆਂ ਨੂੰ ਅੱਗੇ ਆਕੇ ਸ਼ਾਂਤੀ ਪੂਰਕ ਸਹਿਯੋਗ ਕਰਨ ਹਿਮਾਲਿਆ ਅਤੇ ਵਾਤਾਵਰਣ ਦੀ ਆਵਾਜ਼ ਬਣਨ ਲਈ ਪ੍ਰੇਰਿਤ ਕਿੱਤਾ ਤਾਂ ਜੋ ਅਗਲੀ ਪੀੜੀ ਲਈ ਕੁਛ ਹੱਦ ਤਕ ਕੁਦਰਤ ਦੇ ਸੋਮਿਆਂ ਨੂੰ ਬਚਾਇਆ ਜਾ ਸਕੇ | ਇਸ ਮੌਕੇ ਸਚਾਈ, ਕੁਦਰਤ, ਅਤੇ ਲੋਕਤੰਤਰ ਦੀ ਇਸ ਮੁਹਿੰਮ ਨੂੰ ਆਵਾਜ਼ ਦੇਣ ਲਈ ਪਟਿਆਲ਼ਾ ਦੇ ਵਾਤਾਵਰਨ ਤੇ ਸਿਹਤ ਪ੍ਰੇਮੀ ਜਸਬੀਰ ਸਿੰਘ ਗਾਂਧੀ, ਗੱਜਨ ਸਿੰਘ ਪ੍ਰਕਾਸ਼ ਸਿੰਘ, ਡਾ ਅਨਿਲ ਗਰਗ, ਰਾਮਤੇਜ ਸਿੰਘ, ਦਿਲਬਾਗ ਸਿੰਘ,ਕਰਤਾਰ ਸਿੰਘ ਸੰਧੂ, ਪ੍ਰਤਾਪ ਸਿੰਘ, ਗੁਰਮੇਲ ਸਿੰਘ , ਮੋਹਨ ਸਿੰਘ, ਜਤਿੰਦਰ ਜੋਸ਼ੀ, ਚਰਨਜੀਤ ਸਿੰਘ ਰੋਜ਼ੀ, ਤਰਸੇਮ ਵਾਲੀਆ, ਜਸਦੇਵ, ਸਾਂਭ ਸੰਭਾਲ ਫਾਉਂਡੇਸ਼ਨ, ਸਮਾਜ-ਸੇਵੀ ਸੰਸਥਾਵਾਂ, ਰਨਰਜ਼ ਅਤੇ ਰਾਇਡਿਂਗ ਗਰੁਪਸ, ਅਤੇ ਨਾਮੀ ਸਖਸਿਅਤਾਂ ਵੱਲੋਂ ਪਟਿਆਲ਼ਾ ਫਰੈਂਡਜ਼ ਆਫ ਲੱਦਾਖ ਨੂੰ ਭਰਵਾਂ ਅਤੇ ਉਤਸ਼ਾਹਿਤ ਸਹਿਯੋਗ ਮਿਲਿਆ ।
ਆਪਣੇ ਵਾਤਾਵਰਨ ਅਤੇ ਹਿਮਾਲਿਆ ਦੀ ਸਾਂਭ ਸੰਭਾਲ ਦੀ ਗੱਲ ਹੋਵੇ ਜਾਂ ਸਰਬਤ ਦੇ ਭੱਲੇ ਦੀ, ਪੰਜਾਬ ਅਤੇ ਪੰਜਾਬੀ ਸੱਚਾਈ ਦੀ ਆਵਾਜ਼ ਬੁਲੰਦ ਕਰਨ ਵਿੱਚ ਹਮੇਸ਼ਾ ਅੱਗੇ ਆਉਂਦੇ ਰਹਿਣਗੇ ਅਤੇ ਲੱਦਾਖ ਅਤੇ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਹਰ ਸੰਭਵ ਸਾਥ ਦੇਣ ਦੀ ਹਰ ਪੁਰ-ਜ਼ੋਰ ਕੋਸ਼ਿਸ਼ ਕਰਨਗੇ। Newsline Express