???? ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੀ ਅਗਵਾਈ ਵਿੱਚ ਸੰਗੀਤ ਪ੍ਰੇਮੀ ਸੰਸਥਾਵਾਂ ਵੱਲੋਂ ਇੱਕ ਸ਼ਾਨਦਾਰ ਆਰਗੇਨਾਈਜ਼ਰ ਮੀਟ
???? ਸੰਗੀਤ ਦੀ ਵਿਰਾਸਤ ਨੂੰ ਕਾਇਮ ਰੱਖਣ ਲਈ ਇੱਕ ਦੂਜੇ ਦਾ ਸਾਥ ਦੇਣ ਦਾ ਫੈਸਲਾ
???? ਗਾਇਕਾਂ ਨੇ ਇੱਕ ਵਾਰ ਫਿਰ ਫਿਲਮੀ ਧੁਨਾਂ ‘ਤੇ ਬਿਖੇਰਿਆ ਆਵਾਜ਼ ਦਾ ਜਾਦੂ
ਪਟਿਆਲਾ, 13 ਅਪ੍ਰੈਲ – ਰਮਨ ਰਾਜਵੰਤ ਕੌਰ/ਨਿਊਜ਼ਲਾਈਨ ਐਕਸਪ੍ਰੈਸ – ਕਰਾਓਕੇ ਸੰਗੀਤ ਰਾਹੀਂ ਫਿਲਮੀ ਧੁਨਾਂ ‘ਤੇ ਸੁਰੀਲੀ ਆਵਾਜ਼ ‘ਚ ਗੀਤ, ਗ਼ਜ਼ਲ ਆਦਿ ਗਾ ਕੇ ਉੱਤਰ ਭਾਰਤ ‘ਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਸੰਸਥਾ “ਸਾਜ਼ ਔਰ ਆਵਾਜ਼ ਕਲੱਬ ਪਟਿਆਲਾ” ਦੀ ਅਗਵਾਈ ਹੇਠ ਅੱਜ ਭਾਸ਼ਾ ਵਿਭਾਗ ਦੇ ਹਾਲ ਵਿੱਚ, ਸੰਗੀਤ ਨਾਲ ਸਬੰਧਤ ਇੱਕ ਅਰਗੇਨਾਈਜ਼ਰ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ “ਸਾਜ਼ ਔਰ ਆਵਾਜ਼ ਕਲੱਬ ਪਟਿਆਲਾ” ਦੇ ਨਾਲ-ਨਾਲ “ਸਵਰ ਸੰਗਮ ਮਿਊਜ਼ੀਕਲ ਐਂਡ ਕਲਚਰਲ ਸੁਸਾਇਟੀ” ਅਤੇ “ਰਾਮ ਸੰਗੀਤ ਸਭਾ, ਪਟਿਆਲਾ” ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ। ਰਾਮ ਸੰਗੀਤ ਸਭਾ ਪਟਿਆਲਾ ਦੇ ਨੁਮਾਇੰਦਿਆਂ ਵਜੋਂ ਮੈਡਮ ਬਿੰਦੂ ਪਤਨੀ ਡਾ. ਰਾਮ ਕੁਮਾਰ, ਸੁਨੀਲ ਗਰਗ, ਊਸ਼ਾ ਵਰਮਾ, ਪ੍ਰੇਮ ਸੇਠੀ, ਮਨਜੀਤ ਗਾਂਧੀ, ਦਿਨੇਸ਼ ਖੰਨਾ, ਨਰੇਸ਼ ਕੁਮਾਰ, ਅਨੂਸੂਇਆ, ਡਾ: ਰੂਪਰਾਏ, ਨੀਰਜ ਜੋਸ਼ੀ, ਗਗਨ ਗੋਇਲ, ਸੁਰਿੰਦਰ, ਬਲਬੀਰ ਸਿੰਘ, ਡਾ. ਮਨਦੀਪ, ਅਤੇ ਸਵਰ ਸੰਗਮ ਮਿਊਜ਼ਿਕ ਤੇ ਕਲਚਰਲ ਸੋਸਾਇਟੀ ਦੇ ਨੁਮਾਇੰਦਿਆਂ ਵਜੋਂ ਡਾ: ਹਰਮੀਤ ਸਿੰਘ, ਡਾ: ਵਿਕਰਮਰਾਜ ਸਿੰਘ ਚੌਹਾਨ, ਅਰੁਣ ਸੂਦ, ਅਜੈ ਸੂਦ, ਚਰਨਦਾਸ, ਸ਼ੰਮੀ ਸਹਿਗਲ, ਹਰਮਿੰਦਰ ਸੰਧੂ, ਜਸਵਿੰਦਰ ਕੌਰ, ਪ੍ਰਮੋਦ ਸ਼ਰਮਾ, ਰਮਨਦੀਪ ਕੌਰ, ਇੰਦਰਪ੍ਰੀਤ ਕੌਰ ਅਰੋੜਾ, ਜੋਤੀ ਰਾਣਾ, ਰੂਬੀ ਕਪੂਰ, ਵਿਕਾਸ ਪਾਠਕ ਨੇ ਸ਼ਿਰਕਤ ਕੀਤੀ ਜਦਕਿ ਸਾਜ਼ ਔਰ ਆਵਾਜ਼ ਕਲੱਬ (ਰਜਿ.) ਪਟਿਆਲਾ ਦੀ ਨੁਮਾਇੰਦਗੀ ਰਵਿੰਦਰ ਕੁਮਾਰ ਬਾਲੀ, ਕਮਰਜੀਤ ਸਿੰਘ ਸੇਖੋਂ, ਮੈਡਮ ਬੱਬਲ ਅਰੋੜਾ, ਮੈਡਮ ਪ੍ਰੀਤੀ ਗੁਪਤਾ, ਦਵਿੰਦਰ ਸਿੰਘ ਪੁਰੀ, ਕੈਲਾਸ਼ ਅਟਵਾਲ, ਕੁਲਦੀਪ ਗਰੋਵਰ, ਰਾਜ ਕੁਮਾਰ, ਰਸਦੀਪ ਸਿੰਘ, ਗੌਤਮ ਬੱਗਾ, ਲਲਿਤ ਛਾਬੜਾ, ਪਵਨ ਕਾਲੀਆ, ਸੁਨੀਤਾ ਕਾਲੀਆ ਆਦਿ ਨੇ ਕੀਤੀ। ਇਸ ਮੌਕੇ ਪੱਤਰਕਾਰ ਗੌਤਮ, ਰਮਨ ਰਜਵੰਤ ਕੌਰ ਅਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਸ਼ੋਕ ਵਰਮਾ ਵੀ ਮੌਜ਼ੂਦ ਰਹੇ।
ਤਿੰਨਾਂ ਜਥੇਬੰਦੀਆਂ ਨੇ ਮਿਲ ਕੇ ਇਹ ਵੀ ਫੈਸਲਾ ਕੀਤਾ ਕਿ ਕਿਸੇ ਵੀ ਸੰਸਥਾ ਵੱਲੋਂ ਇੱਕੋ ਸਮੇਂ ਕੋਈ ਪ੍ਰੋਗਰਾਮ ਨਹੀਂ ਕਰਵਾਇਆ ਜਾਵੇਗਾ ਅਤੇ ਇਸ ਸੰਗੀਤਕ ਵਿਰਸੇ ਨੂੰ ਅੱਗੇ ਲਿਜਾਣ ਲਈ ਉਹ ਸਾਂਝੇ ਤੌਰ ’ਤੇ ਇੱਕ ਦੂਜੇ ਦਾ ਸਾਥ ਦੇਣਗੇ।
ਇਸ ਦੌਰਾਨ ਤਿੰਨਾਂ ਸੰਸਥਾਵਾਂ ਦੇ ਕਲਾਕਾਰਾਂ ਨੇ ਅੱਜ ਫਿਰ ਫਿਲਮੀ ਸੰਗੀਤ ‘ਤੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। ਇਸ ਦੌਰਾਨ ਕੇਕ ਕੱਟ ਕੇ ਸਾਜ਼ ਔਰ ਆਵਾਜ਼ ਕਲੱਬ ਦੇ ਉਨ੍ਹਾਂ 5 ਮੈਂਬਰਾਂ ਦਾ ਜਨਮ ਦਿਨ ਵੀ ਮਨਾਇਆ ਗਿਆ, ਜਿਨ੍ਹਾਂ ਦਾ ਜਨਮ ਦਿਨ ਅਪ੍ਰੈਲ ਮਹੀਨੇ ਵਿੱਚ ਆਉਂਦਾ ਹੈ। ਸਾਰਿਆਂ ਨੇ ਉਨ੍ਹਾਂ ਨੂੰ ਚਾਹ ਪਾਰਟੀ ਦੇ ਕੇ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਸਾਰਿਆਂ ਨੇ ਇੱਕ ਦੂਜੇ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ।
ਇਸ ਮੌਕੇ ਪ੍ਰਸਿੱਧ ਅਖ਼ਬਾਰ ਨਿਊਜ਼ਲਾਈਨ ਐਕਸਪ੍ਰੈਸ ਦੇ ਪ੍ਰਬੰਧਕਾਂ ਨੇ ਅਖ਼ਬਾਰ ਦੇ ਸਾਲਾਨਾ ਸਮਾਗਮ ਲਈ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਵੱਲੋਂ 12 ਮਈ 2024 ਨੂੰ ਇੱਕ ਹੋਰ ਵੱਡਾ ਸੰਗੀਤਕ ਸਮਾਗਮ ਕਰਵਾਉਣ ਦਾ ਐਲਾਨ ਕੀਤਾ।
Newsline Express