newslineexpres

Home Latest News ਵਰਿੰਦਾਵਨ ਤੋਂ ਪੰਜਾਬ ਜਾ ਰਹੀ ਬੱਸ ਨੂੰ ਲੱਗੀ ਅੱਗ, 9 ਲੋਕ ਜ਼ਿੰਦਾ ਸੜੇ, 24 ਤੋਂ ਵੱਧ ਝੁਲਸੇ

ਵਰਿੰਦਾਵਨ ਤੋਂ ਪੰਜਾਬ ਜਾ ਰਹੀ ਬੱਸ ਨੂੰ ਲੱਗੀ ਅੱਗ, 9 ਲੋਕ ਜ਼ਿੰਦਾ ਸੜੇ, 24 ਤੋਂ ਵੱਧ ਝੁਲਸੇ

by Newslineexpres@1

ਨੂਹ, 18 ਮਈ – ਨਿਊਜ਼ਲਾਈਨ ਐਕਸਪ੍ਰੈਸ – ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਨੂਹ ਜ਼ਿਲੇ ਦੇ ਪਿੰਡ ਧੁਲਾਵਤ ਨੇੜੇ ਇਕ ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ ਅੱਠ ਲੋਕ ਜ਼ਿੰਦਾ ਸੜ ਗਏ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਕ ਦੀ ਹਸਪਤਾਲ ਵਿਖੇ ਮੌਤ ਹੋ ਗਈ। ਬੱਸ ‘ਚ ਸਵਾਰ ਲਗਪਗ 60 ਲੋਕਾਂ ‘ਚੋਂ 20 ਤੋਂ ਵੱਧ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ‘ਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ। ਹਾਦਸਾ ਰਾਤ ਕਰੀਬ ਪੌਣੇ ਦੋ ਵਜੇ ਵਾਪਰਿਆ। ਬੱਸ ਪੰਜਾਬ ਦੇ ਹੁਸ਼ਿਆਰਪੁਰ,  ਜਲੰਧਰ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਲੋਕਾਂ ਨੂੰ ਲੈ ਕੇ ਜਾ ਰਹੀ ਸੀ। ਉਨ੍ਹਾਂ ਨੇ ਸੱਤ ਦਿਨਾਂ ਲਈ ਟੂਰਿਸਟ ਕੰਪਨੀ ਦੀ ਬੱਸ ਬੁੱਕ ਕਰਵਾਈ ਸੀ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਨਿਕਲੇ ਸੀ। ਇਹ ਹਾਦਸਾ ਮਥੁਰਾ ਅਤੇ ਵਰਿੰਦਾਵਨ ਤੋਂ ਚੰਡੀਗੜ੍ਹ ਜਾਂਦੇ ਸਮੇਂ ਵਾਪਰਿਆ। ਹਾਦਸੇ ‘ਚ ਝੁਲਸ ਗਈ ਸਰੋਜ ਪੁੰਜ ਵਾਸੀ ਪੂਨਮ ਨੇ ਦੱਸਿਆ ਕਿ ਰਾਤ 1.30 ਤੋਂ 2 ਵਜੇ ਦੇ ਦਰਮਿਆਨ ਜਿਉਂ ਹੀ ਬੱਸ ਧੂਲਾਵਤ ਪਿੰਡ ਦੀ ਹੱਦ ‘ਤੇ ਪਹੁੰਚੀ ਤਾਂ ਇਕ ਬਾਈਕ ਸਵਾਰ ਨੌਜਵਾਨ ਨੇ ਆਪਣਾ ਬਾਈਕ ਅੱਗੇ ਲਾ ਕੇ ਬੱਸ ਨੂੰ ਰੋਕ ਲਿਆ ਅਤੇ ਦੱਸਿਆ ਕਿ ਬੱਸ ਦਾ ਪਿਛਲਾ ਹਿੱਸਾ ਸੜ ਰਿਹਾ ਹੈ। ਅੱਗ ਦੀਆਂ ਲਪਟਾਂ ਦੇਖ ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਬੱਸ ਰੁਕਦੇ ਹੀ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੁਝ ਲੋਕਾਂ ਨੂੰ ਗੇਟ ਅਤੇ ਕੁਝ ਸ਼ੀਸ਼ੇ ਤੋੜ ਕੇ ਬਾਹਰ ਕੱਢੇ ਗਏ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਮਦਦ ਕੀਤੀ। ਪਿਛਲੇ ਪਾਸੇ ਬੈਠੇ ਅੱਠ ਵਿਅਕਤੀ ਬੱਸ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਅਤੇ ਜ਼ਿੰਦਾ ਸੜ ਗਏ।

Related Articles

Leave a Comment