????ਭਾਜਪਾ ਉਮੀਦਵਾਰ ਦੇ ਫਰਜੀ ਇਕੱਠ ਤੇ ਭੜਕੇ ਆਪ ਉਮੀਦਵਾਰ
ਪਟਿਆਲਾ, 25 ਮਈ – ਨਿਊਜ਼ਲਾਈਨ ਐਕਸਪ੍ਰੈਸ – ਲੋਕ ਸਭਾ ਪਟਿਆਲਾ ਉਮੀਦਵਾਰ ਡਾ ਬਲਬੀਰ ਨੇ 23 ਮਈ ਦੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਤੇ ਕਿਰਾਏ ਦੇ ਬੰਦੇ ਲਿਆ ਕੇ ਭਾਜਪਾ ਉਮੀਦਵਾਰ ਵੱਲੋਂ ਕੀਤੇ ਵੱਡੇ ਇੱਕਠ ਨੂੰ ਸਰਾਸਰ ਲੋਕਾਂ ਨਾਲ ਵਿਸ਼ਵਾਸ਼ਘਾਤ ਦੱਸਿਆ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਝੂਠੇ ਜੁਮਲਿਆਂ ਦੀ ਤਰ੍ਹਾਂ ਪਟਿਆਲਾ ਦੀ ਭਾਜਪਾ ੳਮੀਦਵਾਰ ਵੱਲੋਂ ਲੋਕਾਂ ਨੂੰ ਭਾਜਪਾ ਦੀ ਝੂਠੀ ਸ਼ਕਲ ਦਿਖਾ ਕੇ ਵੋਟਾਂ ਲਈ ਭਰਮਾਇਆ ਜਾ ਰਿਹਾ। ਇਹ ਪ੍ਰਗਟਾਵਾ ਡਾ ਬਲਬੀਰ ਨੇ ਹਲਕਾ ਪਟਿਆਲਾ ਵਿੱਚ ਵੱਖ ਵੱਖ ਪਿੰਡਾਂ ਵਿੱਚਲੇ ਰੱਖੇ ਲੋਕ ਮਿਲਣੀ ਪ੍ਰੋਗਰਾਮਾਂ ਦੇ ਦੌਰਾਨ ਕੀਤਾ।
ਡਾ ਬਲਬੀਰ ਨੇ ਪਿੰਡ ਬਾਰਨ, ਲੰਗ, ਚਲੈਲਾ, ਦੰਦਰਾਲਾ ਖਰੌੜ, ਅਜਨੋਦਾ ਕਲਾਂ, ਲੁਬਾਣਾ ਟੇਕ, ਮੰਡੋਰ, ਵਿਕਾਸ ਨਗਰ ਆਦਿ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਰਿੰਦਰ ਮੋਦੀ ਨੇ ਇੰਡਿਆ ਗੱਠਜੋੜ ਤੇ ਵੱਡਾ ਇਲਜਾਮ ਲਗਾਇਆ ਕਿ ਇਸ ਗੱਠਜੋੜ ਕੋਲ ਪ੍ਰਧਾਨ ਮੰਤਰੀ ਲਈ ਕੋਈ ਚਿਹਰਾ ਨਹੀ ਹੈ। ਪਰ ਇਹ ਗੱਲ ਕਹਿਣ ਤੋਂ ਪਹਿਲਾਂ ਮੋਦੀ ਸਰਕਾਰ ਆਪਣੇ ਅੰਦਰ ਝਾਤ ਮਾਰ ਕੇ ਦੇਖੇ ਕਿ ਉਹਨਾਂ ਦੇ ਉਮੀਦਵਾਰ ਮੇਅਰ ਤੱਕ ਦੀਆਂ ਚੋਣਾਂ ਵੀ ਮੋਦੀ ਦੇ ਨਾਂਮ ਤੇ ਲੜਦੇ ਹਨ। ਜਦੋ ਕਿ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਇੰਡਿਆਂ ਗੱਠਜੋੜ ਕੋਲ ਪ੍ਰਧਾਨ ਮੰਤਰੀ ਅਤੇ ਇਸ ਤੋਂ ਇਲਾਵਾ ਹੋਰ ਅਹੁਦਿਆਂ ਦੇ ਸੁੱਚਜੇ ਢੰਗ ਨਾਲ ਕਾਰਜ ਕਰਨ ਲਈ ਪੂਰੀ ਟੀਮ ਤਿਆਰ ਬਰ ਤਿਆਰ ਹੈ।
ਉਨਾਂ ਕਿਹਾ ਕਿ ਭਾਜਪਾ ਵੱਲੋਂ ਲਾਰੇ ਤੇ ਨਾਅਰਿਆਂ ਦੀ ਘੜੀ ਰਾਜਨੀਤੀ ਜੱਗ ਜ਼ਾਹਿਰ ਹੋ ਚੁੱਕੀ ਹੈ ਅਤੇ ਹੁਣ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਰਹੇ ਹਨ। ਡਾ ਬਲਬੀਰ ਨੇ ਕਿਹਾ ਕਿ ਹੁਣ ਇਸ ਦਾ ਅੰਦਾਜ਼ਾ ਲੋਕ ਸਭਾ ਚੋਣਾਂ ਦੇ ਸਾਰਥਿਕ ਨਤੀਜਿਆਂ ਤੋਂ ਲੱਗ ਜਾਵੇਗਾ। ਉਨਾਂ ਕਿਹਾ ਕਿ ਇਹ ਚੋਣਾਂ ਪੰਜਾਬ ਅੰਦਰ ‘ਆਪ’ ਦੀ ਸਰਕਾਰ ਵੱਲੋਂ ਦੋ ਸਾਲ ਦੌਰਾਨ ਕੀਤੇ ਲੋਕ ਭਲਾਈ ਕੰਮਾਂ ਨੂੰ ਤਸਦੀਕ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਰੇ ਹਲਕਿਆਂ ’ਤੇ ਜਿੱਤ ਪ੍ਰਾਪਤ ਕਰਨ ਦੇ ਦਿੱਤੇ ਟੀਚੇ ਨੂੰ ਸਰ ਕਰਨ ਲਈ ਸਾਰੇ ਆਗੂ, ਵਰਕਰ ਪੱਬਾਂ ਭਾਰ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਮਿਲ ਰਿਹਾ ਹੈ।
ਇਸ ਮੌਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸੰਧੂ, ਜਗਦੀਪ ਜੱਗਾ, ਕਰਨਲ ਜੇ ਵੀ ਸਿੰਘ, ਜਸਬੀਰ ਗਾਂਧੀ ਆਫਿਸ ਇੰਚਾਰਜ, ਕਰਮਜੀਤ ਸਿੰਘ ਬਸੀ ਬਲਾਕ ਇੰਚਾਰਜ, ਲਾਲ ਸਿੰਘ ਬਲਾਕ ਇੰਚਾਰਜ, ਮੋਹਿਤ ਕੁਮਾਰ ਬਲਾਕ ਇੰਚਾਰਜ, ਜਸਵਿੰਦਰ ਬੱਸੀ ਬਲਾਕ ਇੰਚਾਰਜ, ਗੁਰਕਿਰਪਾਲ ਸਿੰਘ ਬਲਾਕ ਇੰਚਾਰਜ, ਗੱਜਣ ਸਿੰਘ, ਗੁਰਚਰਨ ਸਿੰਘ ਭੰਗੂ, ਕਾਕਾ ਜੀ, ਹਰਪਾਲ ਸਿੰਘ, ਰੁਪਿੰਦਰ ਕੋਚ, ਹਨੀ ਲੁਥਰਾ, ਹਰਮਨ ਸੰਧੂ, ਸਾਗਰ, ਗੁਰੀ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਗੁਰਸ਼ਰਨ ਸਿੰਘ, ਸਨੀ ਡੱਬੀ, ਜਗਤਾਰ ਸਿੰਘ, ਲੱਕੀ, ਜ਼ਸਬੀਰ ਸਿੰਘ ਬਿੱਟੂ, ਸੰਜੀਵ ਕੁਮਾਰ ਅਤੇ ਹੋਰ ਕਈ ਆਪ ਵਰਕਰ ਤੇ ਸਥਾਨਕ ਲੋਕ ਮੌਜੂਦ ਰਹੇ।