newslineexpres

Home Information 🚩ਬਿਹਾਰ – ਉਦਘਾਟਨ ਤੋਂ ਪਹਿਲਾਂ ਹੀ ਨਦੀ ‘ਚ ਰੁੜਿਆ 12 ਕਰੋੜ ਨਾਲ ਬਣਿਆ

🚩ਬਿਹਾਰ – ਉਦਘਾਟਨ ਤੋਂ ਪਹਿਲਾਂ ਹੀ ਨਦੀ ‘ਚ ਰੁੜਿਆ 12 ਕਰੋੜ ਨਾਲ ਬਣਿਆ

by Newslineexpres@1

ਬਿਹਾਰ ਵਿੱਚ ਇੱਕ ਵਾਰ ਮੁੜ ਪੁਲ ਹਾਦਸਾ ਵਾਪਰਿਆ ਹੈ। ਉਦਘਾਟਨ ਤੋਂ ਪਹਿਲਾਂ ਹੀ ਪੁਲ ਟੁੱਟ ਕੇ ਨਦੀ ਵਿੱਚ ਡੁੱਬ ਗਿਆ। ਘਟਨਾ ਅਰਰੀਆ ਜ਼ਿਲ੍ਹੇ ਦੇ ਸਿੱਕਤੀ ਬਲਾਕ ਦੀ ਹੈ, ਜਿਥੇ ਬਕਰਾ ਨਦੀ ਦੇ ਪਡਾਰੀਆ ਘਾਟ ‘ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਪੁਲ ਅਚਾਨਕ ਤਾਸ਼ ਦੇ ਪੱਤਿਆਂ ਵਾਂਗ ਨਦੀ ‘ਚ ਜਾ ਰੁੜ੍ਹਿਆ। ਪੁਲ ਦੇ ਨਦੀ ਵਿੱਚ ਰੁੜ੍ਹਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਹਾਦਸਾ ਮੰਗਲਵਾਰ ਦੁਪਹਿਰ ਕਰੀਬ 2:05 ਵਜੇ ਵਾਪਰਿਆ। ਇਹ 182 ਮੀਟਰ ਦਾ ਪੁਲ ਤਿੰਨ ਹਿੱਸਿਆਂ ਵਿੱਚ ਬਣਾਇਆ ਗਿਆ ਸੀ, ਜੋ ਆਪਣੇ ਦੋ ਥੰਮਾਂ ਸਮੇਤ ਦਰਿਆ ਵਿੱਚ ਜਾ ਰੁੜਿਆ। ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਲੋਕਾਂ ਦਾ ਦੋਸ਼ ਹੈ ਕਿ ਪੁਲ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ, ਜਿਸ ਕਾਰਨ ਪੁਲ ਉਦਘਾਟਨ ਤੋਂ ਪਹਿਲਾਂ ਹੀ ਢਹਿ ਗਿਆ। ਪਿੰਡ ਵਾਸੀਆਂ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਪੁਲ ਦੀ ਸਲੈਬ ਵਿੱਚ ਤਰੇੜਾਂ ਨਜ਼ਰ ਆ ਰਹੀਆਂ ਸਨ। ਲੋਕਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਵਿਭਾਗ ਨੇ ਪੁਲ ਦੀ ਪਹੁੰਚ ਵਾਲੀ ਸੜਕ ਨੂੰ ਬਹਾਲ ਕਰਨ ਦੀ ਸ਼ੁਰੂਆਤ ਕੀਤੀ ਸੀ। ਪਰ, ਇਸ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ। ਅਰਰੀਆ ਦੇ ਸੰਸਦ ਮੈਂਬਰ ਅਤੇ ਵਿਧਾਇਕ ਨੇ ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਹੈ।

 

Related Articles

Leave a Comment