ਫਤਿਹਗੜ੍ਹ ਸਾਹਿਬ, 20 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਬੁੱਧਵਾਰ ਰਾਤ ਨੂੰ ਚੱਲੀ ਤੇਜ ਹਨੇਰੀ ਦੇ ਕਾਰਨ ਇੱਕ ਦਰੱਖਤ ਦੇ ਗਿਰਨ ਦੇ ਨਾਲ ਬਿਜਲੀ ਦਾ ਖੰਭ ਟੁੱਟ ਗਿਆ ਜਿਸ ਦੇ ਥੱਲੇ ਆਕੇ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਪਹਿਚਾਣ ਸਤਪਾਲ ਕੁਮਾਰ ਨਿਵਾਸੀ ਸਰਹਿੰਦ ਦੇ ਤੌਰ ਤੇ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸਤਪਾਲ ਕੁਮਾਰ ਆਪਣੀ ਮਾਤਾ ਦੀ ਦਵਾਈ ਲੈਣ ਲਈ ਗਿਆ ਸੀ ਪਰ ਤੇਜ਼ ਹਨੇਰੀ ਦੇ ਕਾਰਨ ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਦਰਖਤ ਬਿਜਲੀ ਦੇ ਖੰਬੇ ਤੇ ਡਿੱਗ ਗਿਆ ਅਤੇ ਇਹ ਖੰਭਾ ਉਸਦੇ ਭਰਾ ਤੇ ਡਿੱਗ ਗਿਆ ਜਿਸ ਕਾਰਨ ਉਹ ਬਿਜਲੀ ਦੇ ਖੰਭੇ ਹੇਠ ਉਸਦਾ ਭਰਾ ਦੱਬ ਗਿਆ। ਉਸਦੇ ਭਰਾ ਨੂੰ ਬਿਜਲੀ ਦੇ ਖੰਭੇ ਹੇਠਾਂ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ। ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਜਿੱਥੇ ਉਸਦੀ ਰਸਤੇ ਵਿੱਚ ਮੌਤ ਹੋ ਗਈ ਮਿਰਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਐਬੂਲੈਂਸ ਜਲਦੀ ਨਾਲ ਆ ਜਾਂਦੀ ਤਾਂ ਉਹਨਾਂ ਦਾ ਭਰਾ ਬਚ ਸਕਦਾ ਸੀ।
