????ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦੱਸਵਾਂ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਯੂਨੀਵਰਸਿਟੀ ਮਾਡਲ ਸਕੂਲ ਦੇ ਵਿਦਿਆਰਥੀ ਅਤੇ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸਵੇਰੇ—ਸਵੇਰੇ ਗੁਰੂ ਤੇਗ ਬਹਾਦਰ ਹਾਲ ਦੇ ਬਾਹਰ ਇਕੱਠੇ ਹੋਏ ਅਤੇ ਵੱਖ—ਵੱਖ ਯੋਗਾ ਆਸਣ ਕੀਤੇ। ਇਸ ਪ੍ਰੋਗਰਾਮ ਦੀ ਅਗਵਾਈ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਡਾ: ਅਮਰਪ੍ਰੀਤ ਸਿੰਘ ਅਤੇ ਸੀਨੀਅਰ ਪ੍ਰੋਫੇਸਰ ਨਿਸ਼ਾਨ ਸਿੰਘ ਦਿਉਲ ਵੱਲੋਂ ਕੀਤੀ ਗਈ।
ਇਸ ਮੌਕੇ ਬੋਲਦਿਆਂ ਡਾ: ਅਮਰਪ੍ਰੀਤ ਸਿੰਘ ਅਤੇ ਸੀਨੀਅਰ ਪ੍ਰੋਫੇਸਰ ਨਿਸ਼ਾਨ ਸਿੰਘ ਦਿਉਲ ਨੇ ਕਿਹਾ ਕਿ ਸਿਹਤਮੰਦ, ਸੰਪੂਰਨ ਅਤੇ ਲੰਬੀ ਉਮਰ ਜਿਊਣ ਲਈ ਹਰੇਕ ਵਿਅਕਤੀ ਖਾਸ ਕਰਕੇ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਯੋਗਾ ਨੂੰ ਅਪਨਾਉਣਾ ਚਾਹੀਦਾ ਹੈ। ਸਮਾਗਮ ਵਿੱਚ ਸਕੂਲ ਦੀ ਪ੍ਰਿੰਸੀਪਲ ਮਿਸ ਬਲਵਿੰਦਰ ਕੌਰ, ਏ.ਐਨ.ਓ ਸ੍ਰੀ ਸਤਵੀਰ ਸਿੰਘ ਗਿੱਲ ਅਤੇ ਉਲੰਪਿਅਨ ਡਾ: ਤਰਲੋਕ ਸਿੰਘ ਸੰਧੂ ਅਤੇ ਬਹੁਤ ਸਾਰੇ ਯੂਨੀਵਰਸਿਟੀ ਦੀਆਂ ਸਖਸ਼ੀਅਤਾਂ ਨੇ ਵੀ ਸਮੁਲੀਅਤ ਕੀਤੀ। ਪ੍ਰਸਿੱਧ ਗਾਇਕ ਰਾਜ ਤਿਵਾੜੀ ਵੱਲੋਂ ਸੁਰਜੀਤ ਪਾਤਰ ਦੀਆਂ ਲਾਇਨਾਂ ਗਾਕੇ ਪ੍ਰੋਗਰਾਮ ਦਾ ਮੰਨੋਰਜਨ ਕਰਾਇਆ। ਏ.ਐਨ.ਓ ਸ੍ਰੀ ਸਤਵੀਰ ਸਿੰਘ ਗਿੱਲ ਵੱਲੋਂ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਮੁੱਖੀ ਡਾ: ਅਮਰਪ੍ਰੀਤ ਸਿੰਘ, ਪ੍ਰੋ: ਨਿਸ਼ਾਨ ਸਿੰਘ ਦਿਓਲ, ਯੋਗਾ ਟ੍ਰੇਨਰ ਸ੍ਰੀ ਜਗਜੀਵਨ ਸ਼ਰਮਾ, ਯੋਗਾ ਟ੍ਰੇਨਰ ਸ੍ਰੀ ਪਰਵਿੰਦਰ ਸਿੰਘ, ਰਘਵੀਰ ਸਿੰਘ ਸਮੇਤ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
