newslineexpres

Home Chandigarh ???? ਲੋਕ ਸੰਪਰਕ ਵਿਭਾਗ ਪੰਜਾਬ ਨੇ ਪ੍ਰੈਸ ਕਾਊਂਸਿਲ ਆਫ ਇੰਡੀਆ ਵਿੱਚ ਦਿੱਤਾ ਪੱਤਰਕਾਰਾਂ ਦੇ ਹੱਕ ਵਿੱਚ ਬਿਆਨ

???? ਲੋਕ ਸੰਪਰਕ ਵਿਭਾਗ ਪੰਜਾਬ ਨੇ ਪ੍ਰੈਸ ਕਾਊਂਸਿਲ ਆਫ ਇੰਡੀਆ ਵਿੱਚ ਦਿੱਤਾ ਪੱਤਰਕਾਰਾਂ ਦੇ ਹੱਕ ਵਿੱਚ ਬਿਆਨ

by Newslineexpres@1

???? ਲੋਕ ਸੰਪਰਕ ਵਿਭਾਗ ਪੰਜਾਬ ਨੇ ਪ੍ਰੈਸ ਕਾਊਂਸਿਲ ਆਫ ਇੰਡੀਆ ਵਿੱਚ ਦਿੱਤਾ ਪੱਤਰਕਾਰਾਂ ਦੇ ਹੱਕ ਵਿੱਚ ਬਿਆਨ

???? ਪੀਲੇ ਕਾਰਡਾਂ ਲਈ ਹਟਾਈ DAVP ਦੀ ਸ਼ਰਤ

???? Small Nrwspapers Association ਦੀ ਵੱਡੀ ਜਿੱਤ

ਪਟਿਆਲਾ / ਨਵੀਂ ਦਿੱਲ – ਨਿਊਜ਼ਲਾਈਨ ਐਕਸਪ੍ਰੈਸ – ਦਿੱਲੀ ਦੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਮੁੱਖ ਦਫਤਰ, ਸੂਚਨਾ ਭਵਨ ਵਿਖੇ ਸੁਪਰੀਮ ਕੋਰਟ ਆਫ ਇੰਡੀਆ ਦੀ ਰਿਟਾਇਰਡ ਜਜ ਅਤੇ ਚੈਅਰਮੇਨ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਕੋਲ 4 ਸਾਲਾਂ ਤੋਂ ਚਲਦੇ ਆ ਰਹੇ ਇਕ ਅਹਿਮ ਕੇਸ ਤੇਜਿੰਦਰ ਸਿੰਘ ਬਨਾਮ ਜਿਲਾ ਲੋਕ ਸੰਪਰਕ ਅਧਿਕਾਰੀ ਲੁਧਿਆਣਾ ਵਿੱਚ ਲੋਕ ਸੰਪਰਕ ਵਿਭਾਗ ਪੰਜਾਬ ਵਲੋਂ ਪੇਸ਼ ਹੋਏ ਅਧਿਕਾਰੀ ਪ੍ਰਭਦੀਪ ਸਿੰਘ ਨੱਥੋਵਾਲ ਨੇ ਕਿਹਾ ਕਿ ਪੀਲਾ ਕਾਰਡ ਬਨਾਉਣ ਲਈ ਚੱਲ ਰਹੇ ਇਸ ਕੇਸ ਵਿੱਚ ਹੀ ਨਹੀਂ ਬਲਕਿ ਹੁਣ ਪੰਜਾਬ ਸਰਕਾਰ ਨੇ ਪੀਲੇ ਕਾਰਡਾਂ ਲਈ ਡੀ ਏ ਵੀ ਪੀ ਦੀ ਸ਼ਰਤ ਦੀ ਹਟਾ ਦਿੱਤੀ ਹੈ ਅਤੇ ਲੋਕ ਸੰਪਰਕ ਵਿਭਾਗ ਨੇ ਹੁਣ ਨਵੇਂ ਬਨਣ ਵਾਲੇ ਕਾਰਡਾਂ ਦਾ ਲੋਕ ਸੰਪਰਕ ਵਿਭਾਗ ਦੇ ਜਿਲਾ ਦਫਤਰਾਂ ਤੋਂ ਡਾਟਾ ਮੰਗ ਲਿਆ ਹੈ ਅਤੇ ਨਵੇਂ ਬਨਣ ਵਾਲੇ ਕਾਰਡਾਂ ਦਾ ਕੰਮ ਇਕ ਮਹੀਨੇ ਵਿੱਚ ਮੁਕਮੰਲ ਕਰ ਦਿਤਾ ਜਾਵੇਗਾ।

ਦੱਸ ਦਈਏ ਕਿ ਸਮਾਲ ਨਿਊਜ਼ ਪੇਪਰ ਪਬਲੀਸ਼ਰ ਐਸੋਸੀਏਸ਼ਨ (ਰਜਿ.) ਦੇ ਮੈਂਬਰ ਤੇਜਿੰਦਰ ਸਿੰਘ ਨੇ 2020 ਵਿੱਚ ਪ੍ਰੈਸ ਕੌਂਸਲ ਆਫ ਇੰਡੀਆ ਦਿੱਲੀ ਵਿਖੇ ਲੋਕ ਸੰਪਰਕ ਵਿਭਾਗ ਪੰਜਾਬ ਵਿਰੁੱਧ ਡੀਏਵੀਪੀ ਨਾ ਹੋਣ ਕਾਰਨ ਪੀਲਾ ਕਾਰਡ ਰੋਕਣ ਕਾਰਨ ਕੇਸ ਕੀਤਾ ਸੀ।

ਸਮਾਲ ਨਿਊਜ਼ ਪੇਪਰ ਪਬਲੀਸ਼ਰ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਸ਼ਿਵ ਨਾਰਾਇਣ ਜਾਂਗੜਾ ਨੇ ਲੋਕ ਸੰਪਰਕ ਵਿਭਾਗ ਪੰਜਾਬ ਵਲੋਂ ਪੀਲੇ ਕਾਰਡਾਂ ਲਈ ਡੀ ਏ ਵੀ ਪੀ ਦੀ ਸ਼ਰਤ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪੱਤਰਕਾਰਾਂ ਭਾਈਚਾਰੇ ਦੀ ਵੱਡੀ ਜਿੱਤ ਹੈ ਅਤੇ ਹੁਣ ਕੋਈ ਵੀ ਜਿਹੜੇ ਵਿਅਕਤੀ ਦਾ ਅਖਬਾਰ ਰਜਿਸਟਰਾਰ ਆਫ ਨਿਊਜਪੇਪਰ ਨਾਲ ਰਜਿਸਟਰਡ ਹੈ ਅਤੇ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਨਵੇਂ ਕਾਰਡ ਲਈ ਅਪਲਾਈ ਕਰ ਸਕਦਾ ਹੈ।

ਇਸ ਮੋਕੇ ਪ੍ਰੈਸ ਕੌਂਸਲ ਆਫ ਇੰਡੀਆ ਵਿੱਚ ਤੇਜਿੰਦਰ ਸਿੰਘ ਨਾਲ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਏ ਵੱਖ ਵੱਖ ਅਖਬਾਰਾਂ ਦੇ ਨੁਮਾਇੰਦਿਆਂ ਨੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਹੁਕਮਾਂ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਲੋਂ ਪੀਲੇ ਕਾਰਡਾਂ ਲਈ ਡੀ ਏ ਵੀ ਪੀ ਦੀ ਸ਼ਰਤ ਦੀ ਹਟਾਉਣ ਦਾ ਸਵਾਗਤ ਕੀਤਾ।

ਇਸ ਮੋਕੇ ਸਮਾਲ ਨਿਊਜ਼ ਪੇਪਰ ਪਬਲੀਸ਼ਰ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਸ਼ਿਵ ਨਾਰਾਇਣ ਜਾਂਗੜਾ, ਦਿੱਲੀ ਪ੍ਰਧਾਨ ਹਰਪਾਲ ਸਿੰਘ, ਅਮਰੀਕ ਸਿੰਘ, ਅਬਦੁਲ ਕਲਾਮ, ਓਂਕਾਰ ਸਿੰਘ, ਜਗਦੀਸ਼ ਗੋਇਲ, ਕੁਲਦੀਪ ਸਿੰਘ, ਮੋਹਨ ਸਿੰਘ, ਪਰਮਿੰਦਰ ਸਿੰਘ ਆਦਿ ਹਾਜਰ ਰਹੇ।

Related Articles

Leave a Comment